ਹੁਣ ਤੁਸੀਂ Whatsapp 'ਤੇ ਫੋਟੋ ਦੇ ਨਾਲ ਲਾ ਸਕਦੇ ਗਾਣਾ, ਜਾਣੋ ਕਿਵੇਂ ਅਪਲੋਡ ਹੋਵੇਗਾ Song

WhatsApp Status Update: ਸੋਸ਼ਲ ਮੀਡੀਆ ਪਲੇਟਫਾਰਮ ਵਟਸਐਪ 'ਤੇ ਇੱਕ ਮਜ਼ੇਦਾਰ ਫੀਚਰ ਅਪਡੇਟ ਕੀਤਾ ਗਿਆ ਹੈ। ਇਹ ਫੀਚਰ ਤੁਹਾਡੇ ਸਟੇਟਸ ਨੂੰ ਹੋਰ ਵੀ ਬਿਹਤਰੀਨ ਬਣਾ ਸਕਦਾ ਹੈ। ਮੇਟਾ ਦੇ ਮੈਸੇਜਿੰਗ ਪਲੇਟਫਾਰਮ ਇੰਸਟਾਗ੍ਰਾਮ ਅਤੇ ਫੇਸਬੁੱਕ ਦੀ ਤਰ੍ਹਾਂ ਹੁਣ ਤੁਸੀਂ ਵਟਸਐਪ ਸਟੇਟਸ 'ਤੇ ਆਪਣੀ ਫੋਟੋ ਦੇ ਨਾਲ ਗਾਣਾ ਲਾ ਸਕਦੇ ਹੋ। ਇਸ ਅਪਡੇਟ ਦੇ ਆਉਣ ਤੋਂ ਪਹਿਲਾਂ ਲੋਕ ਫੋਟੋ ਦੇ ਨਾਲ ਗਾਣਾ ਲਾਉਣ ਲਈ ਕਿਸੇ ਹੋਰ ਐਪ 'ਤੇ ਐਡਿਟ ਕਰਕੇ ਫਿਰ ਅਪਲੋਡ ਕਰਦੇ ਸਨ। ਪਰ ਹੁਣ ਯੂਜ਼ਰਸ ਨੂੰ ਵਟਸਐਪ 'ਤੇ ਗਾਣੇ ਦੇ ਨਾਲ ਫੋਟੋ ਪਾਉਣ ਦਾ ਆਪਸ਼ਨ ਮਿਲੇਗਾ।

ਵਟਸਐਪ ਸਟੇਟਸ 'ਤੇ ਗਾਣਾ ਲਾਉਣ ਦੀ ਪ੍ਰਕਿਰਿਆ ਇੰਸਟਾਗ੍ਰਾਮ ਅਤੇ ਫੇਸਬੁੱਕ ਵਰਗੀ ਹੀ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਮੈਟਾ ਨੇ ਵਟਸਐਪ ਲਈ ਇਸਨੂੰ ਹੋਰ ਵੀ ਆਸਾਨ ਬਣਾ ਦਿੱਤਾ ਹੈ।

ਸਭ ਤੋਂ ਪਹਿਲਾਂ WhatsApp ਖੋਲ੍ਹੋ ਅਤੇ ਉੱਪਰ ਦਿੱਤੇ ਆਪਸ਼ਨ ਵਿੱਚ Updates 'ਤੇ ਜਾਓ।
ਇਸ ਤੋਂ ਬਾਅਦ, Add Status 'ਤੇ ਕਲਿੱਕ ਕਰੋ ਅਤੇ ਆਪਣੀ ਪਸੰਦ ਦੀ ਫੋਟੋ ਚੁਣੋ, ਜਿਸ ਨੂੰ ਤੁਸੀਂ ਸਟੇਟਸ 'ਤੇ ਗਾਣੇ ਦੇ ਨਾਲ ਅਪਲੋਡ ਕਰਨਾ ਚਾਹੁੰਦੇ ਹੋ।

ਫੋਟੋ ਲੈਣ ਤੋਂ ਬਾਅਦ, ਤੁਹਾਨੂੰ ਉਸੇ ਸਟੇਟਸ ਦੇ ਐਡੀਟਿੰਗ ਸਕ੍ਰੀਨ ਦੇ ਉੱਪਰ ਇੱਕ ਮਿਊਜ਼ਿਕ ਦਾ ਆਪਸ਼ਨ ਮਿਲੇਗਾ, ਜਿਸ 'ਤੇ ਕਲਿੱਕ ਕਰਕੇ ਤੁਸੀਂ ਗਾਣਾ ਚੁਣ ਸਕਦੇ ਹੋ।
ਆਪਣਾ ਮਨਪਸੰਦ ਦਾ ਗੀਤ ਚੁਣਨ ਤੋਂ ਬਾਅਦ, ਤੁਸੀਂ ਹੇਠਾਂ ਦਿੱਤੇ ਟਰੈਕਾਂ ਤੋਂ ਫਾਈਨਲ ਕਰ ਸਕਦੇ ਹੋ।

ਇਸ ਤੋਂ ਬਾਅਦ, Done 'ਤੇ ਕਲਿੱਕ ਕਰਕੇ ਸਟੇਟਸ 'ਤੇ ਗਾਣਾ ਲੱਗ ਜਾਵੇਗਾ। ਇਸ ਤੋਂ ਬਾਅਦ ਹੇਠਲੇ ਕੋਨੇ ਵਿੱਚ ਦਿੱਤੇ ਗਏ ਸੈਂਡ ਬਟਨ 'ਤੇ ਕਲਿੱਕ ਕਰਨ ਨਾਲ ਸਟੇਟਸ ਅਪਲੋਡ ਹੋ ਜਾਵੇਗਾ।
ਵਟਸਐਪ 'ਤੇ ਫੋਟੋਆਂ ਦੇ ਨਾਲ-ਨਾਲ ਵੀਡੀਓ ਦੇ ਲਈ ਲਾਇਆ ਜਾ ਸਕਦਾ ਹੈ। ਇਸ ਨਵੇਂ ਫੀਚਰ ਦੇ ਨਾਲ ਫੋਟੋ ਦੇ ਨਾਲ 15-ਸਕਿੰਟ ਦਾ ਗਾਣਾ ਐਡ ਕੀਤਾ ਜਾ ਸਕਦਾ ਹੈ। ਵੀਡੀਓ ਵਿੱਚ 60-ਸਕਿੰਟ ਦੇ ਗਾਣੇ ਨਾਲ ਸਟੇਟਸ ਅਪਲੋਡ ਕੀਤਾ ਜਾ ਸਕਦਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

No comments