Apple Intelligence: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! iPhone 15 ਤੇ 16 'ਚ ਵੱਡਾ ਅਪਡੇਟ, ਸਭ ਕੁਝ ਬਦਲਿਆ

iOS 18.4 update brings Apple Intelligence features: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ ਹੈ। ਲੰਬੇ ਇੰਤਜ਼ਾਰ ਤੋਂ ਬਾਅਦ ਐਪਲ ਨੇ ਆਖਰਕਾਰ ਭਾਰਤ ਵਿੱਚ iOS 18.4 ਜਾਰੀ ਕਰ ਦਿੱਤਾ ਹੈ। ਐਪਲ ਨੇ ਭਾਰਤ ਵਿੱਚ iOS 18.4 ਅਪਡੇਟ ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ, ਜੋ ਭਾਰਤੀ ਉਪਭੋਗਤਾਵਾਂ ਨੂੰ ਐਪਲ ਇੰਟੈਲੀਜੈਂਸ ਫੀਚਰਜ਼ ਦੇਵੇਗਾ। ਹਾਲਾਂਕਿ ਇਹ ਫੀਚਰਜ਼ ਸਾਰੇ ਆਈਫੋਨ ਲਈ ਉਪਲਬਧ ਨਹੀਂ ਹੋਣਗੇ ਪਰ ਸਿਰਫ ਚੋਣਵੇਂ ਮਾਡਲਾਂ 'ਤੇ ਕੰਮ ਕਰਨਗੇ।

ਕਿਹੜੇ ਆਈਫੋਨਾਂ ਵਿੱਚ ਐਪਲ ਇੰਟੈਲੀਜੈਂਸ ਹੋਵੇਗਾ?

ਐਪਲ ਇੰਟੈਲੀਜੈਂਸ ਫੀਚਰ ਸਿਰਫ਼ ਹੇਠ ਲਿਖੇ ਆਈਫੋਨ ਮਾਡਲਾਂ 'ਤੇ ਉਪਲਬਧ ਹੋਣਗੇ

ਆਈਫੋਨ 16 ਸੀਰੀਜ਼: iPhone 16e, iPhone 16, iPhone 16 Plus, iPhone 16 Pro, iPhone 16 Pro Max

ਆਈਫੋਨ 15 ਸੀਰੀਜ਼: iPhone 15 Pro, iPhone 15 Pro Max

ਐਪਲ ਨੇ ਪਹਿਲਾਂ ਇਹ ਫੀਚਰ ਅਮਰੀਕਾ, ਯੂਕੇ, ਯੂਰਪ ਤੇ ਕੈਨੇਡਾ ਵਿੱਚ ਉਪਲਬਧ ਕਰਵਾਏ ਸਨ। ਹੁਣ ਇਹ ਫੀਚਰ ਭਾਰਤ ਸਮੇਤ ਹੋਰ ਦੇਸ਼ਾਂ ਲਈ ਵੀ ਸ਼ੁਰੂ ਕੀਤੇ ਜਾ ਰਹੇ ਹਨ।

Apple Intelligence ਦੇ ਮੁੱਖ ਫੀਚਰ

Writing Tools - ਟੈਕਸਟ ਨੂੰ ਦੁਬਾਰਾ ਲਿਖਣ, ਪਰੂਫਰੀਡ ਕਰਨ ਤੇ ਸੰਖੇਪ ਕਰਨ ਦੀ ਆਗਿਆ ਦਿੰਦਾ ਹੈ (ਮੇਲ, ਸੁਨੇਹੇ, ਨੋਟਸ ਤੇ ਹੋਰ ਐਪਸ ਵਿੱਚ)।
Smart Reply - ਉਹ ਫੀਚਰ ਜੋ ਤੇਜ਼ ਤੇ ਸਮਾਰਟ ਜਵਾਬਾਂ ਦਾ ਸੁਝਾਅ ਦਿੰਦਾ ਹੈ।
Clean Up- ਫੋਟੋਆਂ ਤੋਂ ਅਣਚਾਹੀਆਂ ਵਸਤੂਆਂ ਨੂੰ ਹਟਾਉਣ ਦੀ ਸਹੂਲਤ।
Genmoji - ਕਸਟਮ ਇਮੋਜੀ ਬਣਾਉਣ ਦੀ ਸੁਵਿਧਾ।
Image Playground - ਵੱਖ-ਵੱਖ ਥੀਮਾਂ ਨਾਲ ਕਸਟਮ ਚਿੱਤਰ ਬਣਾਉਣ ਦੀ ਸੁਵਿਧਾ।
Visual Intelligence - ਕੈਮਰੇ ਤੋਂ ਕਿਸੇ ਚੀਜ਼ ਉਤੇ ਪੁਆਇੰਟ ਕਰਨ ਤੇ ਜਾਣਕਾਰੀ ਪ੍ਰਾਪਤ ਕਰਨਾ (ਜਿਵੇਂ ਫੁੱਲ ਦਾ ਨਾਮ ਤੇ ਉਸ ਦੀ ਦੇਖਭਾਲ ਦੇ ਤਰੀਕੇ)।

ਸਿਰੀ ਵਿੱਚ ਵੱਡੇ ਸੁਧਾਰ

ਹੁਣ ਤੁਸੀਂ ਸਿਰੀ ਨੂੰ ਟਾਈਪ ਕਰਕੇ ਕੋਈ ਵੀ ਸਵਾਲ ਪੁੱਛ ਸਕਦੇ ਹੋ ਤੇ ਵੌਇਸ ਤੇ ਟੈਕਸਟ ਇਨਪੁਟ ਵਿਚਕਾਰ ਸਵਿਚ ਕਰ ਸਕਦੇ ਹੋ। ਸਿਰੀ ਹੁਣ ਸੰਦਰਭ ਨੂੰ ਯਾਦ ਰੱਖ ਸਕਦੀ ਹੈ, ਜਿਸ ਨਾਲ ਗੱਲਬਾਤ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਮਾਰਟ ਹੋ ਜਾਂਦੀ ਹੈ। ਐਪਲ ਨੇ ਚੈਟਜੀਪੀਟੀ ਨੂੰ ਸਿਰੀ ਤੇ ਰਾਈਟਿੰਗ ਟੂਲਸ ਵਿੱਚ ਵੀ ਏਕੀਕ੍ਰਿਤ ਕੀਤਾ ਹੈ ਜਿਸ ਨਾਲ ਉਪਭੋਗਤਾਵਾਂ ਨੂੰ ਸਮੱਗਰੀ ਤਿਆਰ ਕਰਨ ਜਾਂ ਚਿੱਤਰਾਂ ਦਾ ਵਿਸ਼ਲੇਸ਼ਣ ਕਰਨ ਦੀ ਆਗਿਆ ਮਿਲਦੀ ਹੈ।

Post Comment
No comments