Breaking News

ਦਰਬਾਰ ਸਾਹਿਬ ਦਾ ਲਾਂਘਾ ਰੋਕਣ ’ਤੇ ਰੋਸ

ਬ੍ਰਹਮ ਬੂਟਾ ਮਾਰਕੀਟ ਨੇੜੇ ਪੁਲੀਸ ਵੱਲੋਂ ਰੋਕੀ ਗਈ ਸੰਗਤ।

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 24 ਮਈ
ਕਰਫਿਊ ਖਤਮ ਹੋਣ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀ ਸੰਗਤ ਦੀ ਗਿਣਤੀ ਵਧਣ ਕਰਕੇ ਪੁਲੀਸ ਵੱਲੋਂ ਸੰਗਤ ਨੂੰ ਰੋਕਣਾ ਮੁਸ਼ਕਲ ਹੋ ਰਿਹਾ ਹੈ। ਅੱਜ ਇੱਥੇ ਦਰਸ਼ਨਾਂ ਲਈ ਪੁੱਜੇ ਸ਼ਰਧਾਲੂਆਂ ਨੂੰ ਪੁਲੀਸ ਵੱਲੋਂ ਲੰਮਾ ਸਮਾਂ ਰੋਕ ਕੇ ਰੱਖਿਆ ਗਿਆ, ਜਿਸ ਕਾਰਨ ਸ਼ਰਧਾਲੂਆਂ ਨੇ ਪੁਲੀਸ ਦੇ ਵਤੀਰੇ ’ਤੇ ਇਤਰਾਜ਼ ਵੀ ਪ੍ਰਗਟਾਇਆ। ਹਰਿਮੰਦਰ ਸਾਹਿਬ ਜਾਣ ਲਈ ਪੁਲੀਸ ਵੱਲੋਂ ਸਿਰਫ ਬ੍ਰਹਮ ਬੂਟਾ ਮਾਰਕੀਟ ਵਾਲਾ ਲਾਂਘਾ ਹੀ ਖੋਲ੍ਹਿਆ ਗਿਆ ਹੈ ਪਰ ਅੱਜ ਉਹ ਲਾਂਘਾ ਵੀ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਵੱਡੀ ਗਿਣਤੀ ਵਿਚ ਸ਼ਰਧਾਲੂ ਇਥੇ ਇਕੱਠੇ ਹੋ ਗਏ। ਇਸ ਦੌਰਾਨ ਪਰਿਵਾਰ ਨਾਲ ਆਈ ਬੀਬੀ ਭਜਨ ਕੌਰ ਨੇ ਆਖਿਆ ਕਿ ਗੁਰੂ ਘਰ ਮੱਥਾ ਟੇਕਣ ਤੋਂ ਰੋਕ ਕੇ ਪੁਲੀਸ ਨੇ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਕਿ ਪ੍ਰਸ਼ਾਸਨ ਨੂੰ ਕੋਈ ਅਜਿਹਾ ਬਦਲਵਾਂ ਢੰਗ ਲੱਭਣਾ ਚਾਹੀਦਾ ਹੈ, ਜਿਸ ਨਾਲ ਸਿਹਤ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਦੀ ਵੀ ਪਾਲਣਾ ਹੋ ਸਕੇ।

 

The post ਦਰਬਾਰ ਸਾਹਿਬ ਦਾ ਲਾਂਘਾ ਰੋਕਣ ’ਤੇ ਰੋਸ appeared first on Punjabi Tribune Online.



https://ift.tt/2Txx9pd

No comments