Breaking News

ਪਰਵਾਸੀਆਂ ਨੂੰ ਅਨੁਸ਼ਾਸਨ ਵਿੱਚ ਰੱਖਣ ਲਈ ਹਲਕਾ ਲਾਠੀਚਾਰਜ

ਅੰਮ੍ਰਿਤਸਰ, 24 ਮਈ
ਤਾਲਾਬੰਦੀ ਦੌਰਾਨ ਪਰਵਾਸੀ ਕਾਮਿਆਂ ਨੂੰ ਘਰ ਪਰਤਣ ਲਈ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਘਰ ਵਾਪਸੀ ਲਈ ਚੱਲ ਰਹੀ ਸਿਹਤ ਸਕਰੀਨਿੰਗ ਵਾਸਤੇ ਇਕੱਠੇ ਹੋਏ ਵੱਡੀ ਗਿਣਤੀ ਪਰਵਾਸੀ ਕਾਮਿਆਂ ਨੂੰ ਅਨੁਸ਼ਾਸਨ ਵਿੱਚ ਰੱਖਣ ਲਈ ਅੱਜ ਪੁਲੀਸ ਨੇ ਹਲਕਾ ਲਾਠੀਚਾਰਜ ਵੀ ਕੀਤਾ।
ਅੰਮ੍ਰਿਤਸਰ ਬਾਈਪਾਸ ਰੋਡ ’ਤੇ ਬਣੇ ਇਕ ਮੈਰਿਜ ਪੈਲੇਸ ਵਿਚ ਪਰਵਾਸੀ ਕਾਮਿਆਂ ਦੀ ਸਿਹਤ ਸਕਰੀਨਿੰਗ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਇੱਥੇ ਵੱਡੀ ਗਿਣਤੀ ਵਿੱਚ ਪਰਵਾਸੀ ਕਾਮੇ ਪੁੱਜੇ ਹੋਏ ਸਨ। ਬਿਹਾਰ ਪਰਤਣ ਦੇ ਇਛੁੱਕ ਅਖਿਲੇਸ਼ ਨੇ ਦੱਸਿਆ ਕਿ ਅੱਜ ਤਾਪਮਾਨ 42 ਡਿਗਰੀ ਤੋਂ ਵਧ ਹੈ, ਫਿਰ ਵੀ ਇੱਥੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਉਸ ਨੇ ਦੱਸਿਆ ਕਿ ਉਹ ਪਿਛਲੇ ਦੋ ਦਿਨਾਂ ਤੋਂ ਸਿਹਤ ਸਕਰੀਨਿੰਗ ਲਈ ਆ ਰਿਹਾ ਹੈ ਪਰ ਹਾਲੇ ਵੀ ਉਸ ਦੀ ਵਾਰੀ ਨਹੀਂ ਆਈ। ਉਸ ਨੇ ਦੱਸਿਆ ਕਿ ਮਕਾਨ ਮਾਲਕ ਨੇ ਕਿਰਾਇਆ ਨਾ ਦੇਣ ਕਾਰਨ ਘਰ ਖਾਲੀ ਕਰਨ ਵਾਸਤੇ ਆਖ ਦਿੱਤਾ ਹੈ। ਹੁਣ ਉਸ ਕੋਲ ਖਾਣ-ਪੀਣ ਲਈ ਵੀ ਕੁਝ ਨਹੀਂ ਹੈ। ਇਸ ਦੌਰਾਨ ਪਰਵਾਸੀ ਕਾਮਿਆਂ ਦੀ ਜਥੇਬੰਦੀ ਦੇ ਆਗੂ ਮਹੇਸ਼ ਵਰਮਾ ਨੇ ਮੰਗ ਕੀਤੀ ਕਿ ਗਰਮੀ ਦੌਰਾਨ ਇਥੇ ਆਉਣ ਵਾਲੇ ਪਰਵਾਸੀ ਕਾਮਿਆਂ ਲਈ ਘੱਟੋ-ਘੱਟ ਟੈਂਟ ਅਤੇ ਪਾਣੀ ਦਾ ਪ੍ਰਬੰਧ ਤਾਂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਸਰਕਾਰ ਅਜਿਹੇ ਪ੍ਰਬੰਧ ਕਰਨ ਤੋਂ ਅਸਮਰਥ ਹੈ ਤਾਂ ਸਵੈ-ਸੇਵੀ ਜਥੇਬੰਦੀਆਂ ਦੀ ਮਦਦ ਲਈ ਜਾ ਸਕਦੀ ਹੈ।


The post ਪਰਵਾਸੀਆਂ ਨੂੰ ਅਨੁਸ਼ਾਸਨ ਵਿੱਚ ਰੱਖਣ ਲਈ ਹਲਕਾ ਲਾਠੀਚਾਰਜ appeared first on Punjabi Tribune Online.


SEMrush

No comments