ਘਰੇਲੂ ਰੂਟਾਂ ’ਤੇ ਹਵਾਈ ਉਡਾਣਾਂ ਅੱਜ ਤੋਂ
ਨਵੀਂ ਦਿੱਲੀ, 24 ਮਈ
ਕਰੀਬ ਦੋ ਮਹੀਨਿਆਂ ਮਗਰੋਂ ਘਰੇਲੂ ਮੁਸਾਫ਼ਰ ਉਡਾਣਾਂ ਸੋਮਵਾਰ ਤੋਂ ਸ਼ੁਰੂ ਹੋ ਜਾਣਗੀਆਂ। ਕਈ ਸੂਬਿਆਂ ਵੱਲੋਂ ਵੱਖੋ ਵੱਖਰੀਆਂ ਸ਼ਰਤਾਂ ਅਤੇ ਨੇਮ ਬਣਾਏ ਜਾਣ ਕਾਰਨ ਭੰਬਲਭੂਸੇ ਦਾ ਮਾਹੌਲ ਹੈ। ਕਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਕਾਰਨ ਮਹਾਰਾਸ਼ਟਰ, ਪੱਛਮੀ ਬੰਗਾਲ ਅਤੇ ਤਾਮਿਲ ਨਾਡੂ ਵਰਗੇ ਕਈ ਸੂਬਿਆਂ ਨੇ ਆਪਣੇ ਹਵਾਈ ਅੱਡੇ ਖੋਲ੍ਹਣ ਦਾ ਵਿਰੋਧ ਕੀਤਾ ਹੈ। ਏਅਰਲਾਈਨਜ਼ ਅਤੇ ਕਈ ਸੂਬਿਆਂ ਦੇ ਨੁਮਾਇੰਦਿਆਂ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਅਧਿਕਾਰੀਆਂ ਨਾਲ ਅੱਜ ਬੈਠਕਾਂ ਕੀਤੀਆਂ ਅਤੇ ਕੁਆਰੰਟਾਈਨ ਵਰਗੇ ਮੁੱਦਿਆਂ ਨੂੰ ਵਿਚਾਰਿਆ। ਪੰਜਾਬ, ਬਿਹਾਰ, ਕੇਰਲਾ, ਕਰਨਾਟਕ, ਤਾਮਿਲਨਾਡੂ, ਅਸਾਮ ਅਤੇ ਆਂਧਰਾ ਪ੍ਰਦੇਸ਼ ਨੇ ਹਵਾਈ ਅੱਡਿਆਂ ’ਤੇ ਉਤਰਨ ਵਾਲੇ ਮੁਸਾਫ਼ਰਾਂ ਲਈ ਆਪਣੇ ਆਪਣੇ ਕੁਆਰੰਟਾਈਨ ਕਦਮਾਂ ਦਾ ਐਲਾਨ ਕੀਤਾ ਹੈ। ਕਈ ਪਾਇਲਟ ਅਤੇ ਅਫਸਰ ਕੁਆਰੰਟਾਈਨ ਮੁੱਦੇ ’ਤੇ ਸਪੱਸ਼ਟਤਾ ਨਾ ਹੋਣ ਕਾਰਨ ਫਿਕਰਮੰਦ ਹਨ। ਇਕ ਪਾਇਲਟ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ’ਤੇ ਕਿਹਾ ਕਿ ਸੋਮਵਾਰ ਨੂੰ ਡਿਊਟੀ ’ਤੇ ਜਦੋਂ ਉਹ ਪਰਤੇਗਾ ਤਾਂ ਕੀ ਉਸ ਨੂੰ 14 ਦਿਨਾਂ ਲਈ ਇਕਾਂਤਵਾਸ ’ਚ ਰਹਿਣਾ ਪਵੇਗਾ ਕਿਉਂਕਿ ਇਸ ਸਮੇਂ ਉਹ ਆਪਣੇ ਘਰ ਰਹਿ ਰਿਹਾ ਹੈ ਅਤੇ ਹੁਣ ਦੂਜੇ ਸੂਬੇ ’ਚ ਹਵਾਈ ਅੱਡੇ ’ਤੇ ਪਰਤਣਾ ਪਵੇਗਾ।

ਮੁੰਬਈ ਤੋਂ ਉਡਾਣਾਂ ਸ਼ੁਰੂ ਕਰਨ ਲਈ ਅਜੇ ਹੋਰ ਸਮੇਂ ਦੀ ਲੋੜ: ਠਾਕਰੇ
ਮੁੰਬਈ: ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਮੁੰਬਈ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਕਰਨ ਲਈ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੋਂ ਹੋਰ ਸਮੇਂ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਘੱਟ ਤੋਂ ਘੱਟ ਉਡਾਣਾਂ ਹੀ ਮਹਾਰਾਸ਼ਟਰ ਤੋਂ ਸ਼ੁਰੂ ਕੀਤੀਆਂ ਜਾਣ। -ਪੀਟੀਆਈ

The post ਘਰੇਲੂ ਰੂਟਾਂ ’ਤੇ ਹਵਾਈ ਉਡਾਣਾਂ ਅੱਜ ਤੋਂ appeared first on Punjabi Tribune Online.

No comments