Breaking News

ਹਾਦਸਿਆਂ ’ਚ ਪਤੀ-ਪਤਨੀ ਸਣੇ ਚਾਰ ਹਲਾਕ

ਬਸੀ ਪਠਾਣਾਂ ਨੇੜੇ ਸੜਕ ਹਾਦਸੇ ਵਿਚ ਨੁਕਸਾਨੀ ਗਈ ਕਾਰ ਤੇ (ਇਨਸੈੱਟ) ਜ਼ਖ਼ਮੀ ਔਰਤ।

ਅਜੈ ਮਲਹੋਤਰਾ
ਬੱਸੀ ਪਠਾਣਾਂ, 24 ਮਈ
ਖਾਲਿਸਪੁਰ ਨਹਿਰ ਦੇ ਪੁਲ ਕੋਲ ਅੱਜ ਸੜਕ ਹਾਦਸੇ ਦੌਰਾਨ ਦੋ ਵਿਅਕਤੀਆਂ ਦੀ ਮੌਤ ਤੇ ਇੱਕ ਔਰਤ ਗੰਭੀਰ ਜ਼ਖ਼ਮੀ ਹੋ ਗਈ। ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ 1:30 ਵਜੇ ਰਮਨਦੀਪ ਸਿੰਘ (28) ਪੁੱਤਰ ਰੂਪ ਰਾਜ ਨਿਵਾਸੀ ਖਮਾਣੋ ਆਪਣੀ ਕਾਰ ’ਤੇ ਬੱਸੀ ਪਠਾਣਾ ਸਾਈਡ ਤੋਂ ਖਾਲਿਸਪੁਰ ਨਹਿਰ ਵਾਲੇ ਰਸਤੇ ਖਮਾਣੋ ਵੱਲ ਜਾ ਰਿਹਾ ਸੀ ਅਤੇ ਅਮਰਜੀਤ ਸਿੰਘ (45) ਪੁੱਤਰ ਸੰਤੋਖ ਸਿੰਘ ਵਾਸੀ ਮੁਹੱਲਾ ਬਹਿਲੋਲਪੁਰੀ ਮੋਟਰਸਾਈਕਲ ’ਤੇ ਪਤਨੀ ਮਨਦੀਪ ਕੌਰ (42) ਨਾਲ ਖਮਾਣੋ ਵੱਲੋਂ ਆ ਰਿਹਾ ਸੀ। ਇਸ ਦੌਰਾਨ ਖਾਲਿਸਪੁਰ ਨਹਿਰ ਦੇ ਪੁਲ ਕੋਲ ਦੋਵਾਂ ਵਾਹਨਾਂ ਦੀ ਟੱਕਰ ਹੋਣ ਕਾਰਨ ਕਾਰ ਪਲਟ ਗਈ। ਹਾਦਸੇ ਵਿਚ ਕਾਰ ਚਾਲਕ ਰਮਨਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਅਮਰਜੀਤ ਸਿੰਘ ਤੇ ਉਸ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਏਐੱਸਆਈ ਜਸਵਿੰਦਰ ਸਿੰਘ ਤੇ ਹੌਲਦਾਰ ਕਮਲਜੀਤ ਸਿੰਘ ਮੌਕੇ ’ਤੇ ਪਹੁੰਚੇ ਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਇਥੇ ਇਲਾਜ ਦੌਰਾਨ ਅਮਰਜੀਤ ਸਿੰਘ ਦੀ ਮੌਤ ਹੋ ਗਈ ਜਦੋਂਕਿ ਮਨਦੀਪ ਕੌਰ ਜ਼ੇਰੇ ਇਲਾਜ ਹੈ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਮੁਕਤਸਰ-ਕੋਟਕਪੂਰਾ ਰੋਡ ’ਤੇ ਪਿੰਡ ਥਾਂਦੇਵਾਲਾ ਨੇੜੇ ਦੇਰ ਸ਼ਾਮ ਇਕ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਥਾਂਦੇਵਾਲਾ ਦਾ ਰਹਿਣ ਵਾਲਾ ਲਖਵਿੰਦਰ ਸਿੰਘ ਉਰਫ਼ ਲੱਖਾ ਆਪਣੀ ਪਤਨੀ ਲਵਪ੍ਰੀਤ ਕੌਰ ਉਰਫ਼ ਬੱਬੂ ਨਾਲ ਮੋਟਰਸਾਈਕਲ ’ਤੇ ਆਪਣੇ ਪਿੰਡ ਜਾ ਰਿਹਾ ਸੀ। ਜਦੋਂ ਉਹ ਥਾਂਦੇਵਾਲਾ ਲਿੰਕ ਰੋਡ ਦੇ ਨੇੜੇ ਪੁੱਜੇ ਤਾਂ ਪਿੱਛੋਂ ਆ ਰਹੀ ਇਕ ਤੇਜ਼ ਰਫਤਾਰ ਕਾਰ (ਪੀਬੀ 30 ਆਰ-8008) ਨੇ ਉਨ੍ਹਾਂ ਨੂੰ ਟੱਕਰ ਮਾਰੀ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਏ।

The post ਹਾਦਸਿਆਂ ’ਚ ਪਤੀ-ਪਤਨੀ ਸਣੇ ਚਾਰ ਹਲਾਕ appeared first on Punjabi Tribune Online.



https://ift.tt/3giiSXt

No comments