Breaking News

ਮਹਾਰਾਸ਼ਟਰ ’ਚ ਵਧ ਸਕਦਾ ਹੈ ਲੌਕਡਾਊਨ

ਮੁੰਬਈ, 24 ਮਈ
ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਸੂਬੇ ਵਿੱਚ ਲੌਕਡਾਊਨ 31 ਮਈ ਤੋਂ ਅੱਗੇ ਵਧਣ ਦਾ ਸੰਕੇਤ ਦਿੰਦਿਆਂ ਕਿਹਾ ਕਿ ਤਾਲਾਬੰਦੀ ਅਚਾਨਕ ਲਾਗੂ ਕੀਤੀ ਗਈ ਹੈ ਅਤੇ ਇਸ ਨੂੰ ਤੁਰੰਤ ਹਟਾਇਆ ਨਹੀਂ ਜਾ ਸਕਦਾ। ਦੇਸ਼ ਦੇ ਕਈ ਸ਼ਹਿਰਾਂ ਵਿੱਚ ਹਵਾਈ ਉਡਾਣਾਂ 25 ਮਈ ਤੋਂ ਬਹਾਲ ਹੋ ਰਹੀਆਂ ਹਨ, ਪਰ ਮਹਾਰਾਸ਼ਟਰ ’ਚ ਪਾਬੰਦੀ ਜਾਰੀ ਰੱਖਣ ਦੀ ਤਜਵੀਜ਼ ਹੈ। ਅੱਗੇ ਬਾਰਸ਼ ਦਾ ਮੌਸਮ ਹੋਣ ਕਾਰਨ ਮਹਾਰਾਸ਼ਟਰ ਵਿੱਚ ਕੋਵਿਡ-19 ਦੇ ਹੋਰ ਫੈਲਣ ਦਾ ਖ਼ਦਸ਼ਾ ਪ੍ਰਗਟਾਉਂਦਿਆਂ ਸ੍ਰੀ ਠਾਕਰੇ ਨੇ ਕਿਹਾ ਕਿ ਇਸ ਦੌਰਾਨ ਵਧੇਰੇ ਚੌਕਸ ਹੋਣ ਦੀ ਲੋੜ ਹੈ। ਉਨ੍ਹਾਂ ਨੇ ਟੀਵੀ ’ਤੇ ਪ੍ਰਸਾਰਿਤ ਇੱਕ ਸੁਨੇਹੇ ਵਿੱਚ ਕਿਹਾ, ‘‘ਅਚਾਨਕ ਲੌਕਡਾਊਨ ਲਾਗੂ ਕਰਨਾ ਗ਼ਲਤ ਸੀ। ਇਸ ਨੂੰ ਤੁਰੰਤ ਹਟਾਉਣਾ ਵੀ ਗ਼ਲਤ ਹੋਵੇਗਾ। ਸਾਡੇ ਲੋਕਾਂ ਲਈ ਇਹ ਦੂਹਰਾ ਝਟਕਾ ਹੋਵੇਗਾ।’’ ਇਸ ਬਿਆਨ ਮਗਰੋਂ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਕੇਂਦਰ ਦੀ ਸੋਮਵਾਰ ਤੋਂ ਘਰੇਲੂ ਹਵਾਈ ਉਡਾਣਾਂ ਬਹਾਲ ਕਰਨ ਦੀ ਯੋਜਨਾ ਫਿਲਹਾਲ ਸੂਬੇ ’ਚ ਰੋਕ ਦਿੱਤੀ। ਉਨ੍ਹਾਂ ਕਿਹਾ ਕਿ ਸ੍ਰੀ ਠਾਕਰੇ ਇਸ ਮੁੱਦੇ ’ਤੇ ਸੈਰ-ਸਪਾਟਾ ਮੰਤਰੀ ਹਰਦੀਪ ਪੁਰੀ ਨਾਲ ਗੱਲ ਕਰਨਗੇ।
-ਪੀਟੀਆਈ/ਆਈਏਐੱਨਐੱਸ

The post ਮਹਾਰਾਸ਼ਟਰ ’ਚ ਵਧ ਸਕਦਾ ਹੈ ਲੌਕਡਾਊਨ appeared first on Punjabi Tribune Online.



https://ift.tt/eA8V8J

No comments