ਐਕਸਪ੍ਰੈੱਸ ਮਾਰਗ ਨੂੰ ਗੁਰਧਾਮਾਂ ਨਾਲ ਜੋੜਨ ਦੀ ਤਜਵੀਜ਼: ਹਰਸਿਮਰਤ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 24 ਮਈ
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਦਿੱਲੀ ਅੰਮ੍ਰਿਤਸਰ ਵਿਚਕਾਰ ਸਿੱਧਾ ਸੰਪਰਕ ਬਣਾਉਣ ਲਈ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਮਾਰਗ ਦੇ ਪ੍ਰਾਜੈਕਟ ’ਚ ਸੋਧ ਕੀਤੀ ਜਾਵੇਗੀ, ਜਿਸ ਨਾਲ ਅੰਮ੍ਰਿਤਸਰ ਵਾਸੀਆਂ ਦੀ ਮੰਗ ਪੂਰੀ ਹੋ ਜਾਵੇਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਸਬੰਧਤ ਮੰਤਰਾਲੇ ਨੂੰ ਜਾਣੂ ਕਰਵਾਇਆ ਕਿ ਇਹ ਮਾਰਗ ਦੋ ਵੱਡੇ ਧਾਰਮਿਕ ਅਸਥਾਨਾਂ ਸ੍ਰੀ ਦਰਬਾਰ ਸਾਹਿਬ ਅਤੇ ਕਟੜਾ ’ਚ ਮਾਤਾ ਵੈਸ਼ਨੂੰ ਦੇਵੀ ਮੰਦਿਰ ਨੂੰ ਆਪਸ ਵਿਚ ਜੋੜ ਕੇ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਬਣਾਇਆ ਜਾ ਰਿਹਾ ਹੈ। ਇਸ ਲਈ ਇਹ ਮਾਰਗ ਸੁਲਤਾਨਪੁਰ ਲੋਧੀ, ਖਡੂਰ ਸਾਹਿਬ, ਗੋਇੰਦਵਾਲ ਅਤੇ ਤਰਨ ਤਾਰਨ ਦੇ ਅਹਿਮ ਸਿੱਖ ਗੁਰਧਾਮਾਂ ਕੋਲੋਂ ਦੀ ਲੰਘਣਾ ਚਾਹੀਦਾ ਹੈ। ਜਦੋਂ ਇਹ ਸੋਧ ਹੋ ਗਈ ਤਾਂ ਇਹ ਇੱਕ ਨਵੇਂ ਧਾਰਮਿਕ ਸੈਰ ਸਪਾਟੇ ਦੇ ਸਰਕਟ ਵਜੋਂ ਹੋਂਦ ਵਿੱਚ ਆਵੇਗਾ।
The post ਐਕਸਪ੍ਰੈੱਸ ਮਾਰਗ ਨੂੰ ਗੁਰਧਾਮਾਂ ਨਾਲ ਜੋੜਨ ਦੀ ਤਜਵੀਜ਼: ਹਰਸਿਮਰਤ appeared first on Punjabi Tribune Online.
https://ift.tt/eA8V8J

No comments