iPhone 18 Pro Sale : iPhone 18 Pro ਦੀ ਸੇਲ ਕੱਲ੍ਹ ਤੋਂ ਸ਼ੁਰੂ, ਜਾਣੋ ਸਭ ਤੋਂ ਸਸਤੀ ਡੀਲ ਕਿੱਥੇ ਮਿਲੇਗੀ?

iPhone 18 Pro Sale : iPhone 18 Pro ਅਤੇ iPhone 18 Pro Max ਖਰੀਦਣ ਦੀ ਉਡੀਕ ਕਰ ਰਹੇ ਲੋਕਾਂ ਲਈ ਹੁਣ ਸੇਲ ਸ਼ੁਰੂ ਹੋਣ ਵਾਲੀ ਹੈ। ਦੋਵਾਂ ਮਾਡਲਾਂ ਦੀ ਸੇਲ 18 ਸਤੰਬਰ 2026 ਤੋਂ ਸ਼ੁਰੂ ਹੋਵੇਗੀ। iPhone 18 Pro ਦੀ ਸ਼ੁਰੂਆਤੀ ਕੀਮਤ 1,64,900 ਰੁਪਏ ਹੈ। ਅਜਿਹੇ ਵਿੱਚ ਨਵਾਂ iPhone ਖਰੀਦਦੇ ਸਮੇਂ ਬੈਂਕ ਆਫਰ, ਐਕਸਚੇਂਜ ਅਤੇ No Cost EMI ਵਰਗੇ ਵਿਕਲਪਾਂ ਰਾਹੀਂ ਬਚਤ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਨਵਾਂ iPhone ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਖਰੀਦਦਾਰੀ ਤੋਂ ਪਹਿਲਾਂ ਕੀਮਤ ਅਤੇ ਉਪਲਬਧ ਆਫਰਾਂ ਦੀ ਜਾਣਕਾਰੀ ਲੈਣਾ ਜ਼ਰੂਰੀ ਹੈ। ਆਓ ਜਾਣਦੇ ਹਾਂ ਕਿ iPhone 18 Pro ’ਤੇ ਸਭ ਤੋਂ ਸਸਤੀ ਡੀਲ ਕਿੱਥੇ ਮਿਲ ਸਕਦੀ ਹੈ।

iPhone 18 Pro ਦੀ ਕੀਮਤ ਕਿੰਨੀ ਹੈ?

256GB : 1,64,900 ਰੁਪਏ
512GB: 1,89,900 ਰੁਪਏ
1TB: 2,39,900 ਰੁਪਏ
2TB: 3,14,900 ਰੁਪਏ

ਉੱਥੇ ਹੀ iPhone 18 Pro Max ਦੀ ਕੀਮਤ 1,79,900 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਦੇ 256GB ਮਾਡਲ ਦੀ ਕੀਮਤ 1,79,900 ਰੁਪਏ ਹੈ, ਜਦਕਿ 512GB ਵੇਰੀਐਂਟ 2,04,900 ਰੁਪਏ , 1TB ਮਾਡਲ 2,54,900 ਰੁਪਏ ਅਤੇ 2TB ਵੇਰੀਐਂਟ ਦੀ ਕੀਮਤ 3,29,900 ਰੁਪਏ ਹੈ।

iPhone 18 Pro ਸੀਰੀਜ਼ ਖਰੀਦਣ ’ਤੇ ਕੁਝ ਬੈਂਕ ਕਾਰਡਾਂ ਰਾਹੀਂ 7,000 ਰੁਪਏ ਤੱਕ ਦਾ ਇੰਸਟੈਂਟ ਕੈਸ਼ਬੈਕ ਮਿਲ ਸਕਦਾ ਹੈ। Apple ਦੀ ਵੈੱਬਸਾਈਟ ’ਤੇ American Express, Axis Bank ਅਤੇ ICICI Bank ਦੇ ਯੋਗ ਕਾਰਡਾਂ ’ਤੇ ਇਹ ਆਫਰ ਦਿੱਤਾ ਜਾ ਰਿਹਾ ਹੈ। Flipkart, Amazon, Reliance Digital, Vijay Sales ਅਤੇ Croma ਵਰਗੇ ਪਲੇਟਫਾਰਮਾਂ ’ਤੇ ਕਾਰਡ ਆਫਰ ਵੱਖਰੇ ਹੋ ਸਕਦੇ ਹਨ।

ਪੁਰਾਣੇ ਫੋਨ ’ਤੇ ਖਾਸ ਐਕਸਚੇਂਜ ਆਫਰ

ਜੇਕਰ ਤੁਹਾਡੇ ਕੋਲ ਪੁਰਾਣਾ ਸਮਾਰਟਫੋਨ ਹੈ ਤਾਂ Apple Trade In ਰਾਹੀਂ ਨਵੇਂ iPhone ਦੀ ਕੀਮਤ ਘਟਾਈ ਜਾ ਸਕਦੀ ਹੈ। ਪੁਰਾਣੇ ਫੋਨ ਦਾ ਮਾਡਲ ਅਤੇ ਉਸ ਦੀ ਕੰਡੀਸ਼ਨ ਦੇਖ ਕੇ ਐਕਸਚੇਂਜ ਕ੍ਰੈਡਿਟ ਤੈਅ ਕੀਤਾ ਜਾਵੇਗਾ। ਰਿਪੋਰਟਾਂ ਅਤੇ ਲੀਕਸ ਮੁਤਾਬਕ ਐਕਸਚੇਂਜ ’ਤੇ 4,500 ਰੁਪਏ ਤੋਂ 81,500 ਰੁਪਏ ਤੱਕ ਦਾ ਫਾਇਦਾ ਮਿਲ ਸਕਦਾ ਹੈ।

6 ਮਹੀਨੇ ਦੀ No Cost EMI ਦਾ ਵਿਕਲਪ

ਜੇਕਰ ਤੁਸੀਂ ਪੂਰੀ ਰਕਮ ਇੱਕ ਵਾਰ ਵਿੱਚ ਖਰਚ ਨਹੀਂ ਕਰਨਾ ਚਾਹੁੰਦੇ ਤਾਂ iPhone 18 Pro ਨੂੰ 6 ਮਹੀਨੇ ਦੀ No Cost EMI ’ਤੇ ਵੀ ਖਰੀਦਿਆ ਜਾ ਸਕਦਾ ਹੈ। iPhone 18 Pro 256GB ਲਈ EMI ਕਰੀਬ 26,316 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੁੰਦੀ ਹੈ। ਉੱਥੇ ਹੀ iPhone 18 Pro Max ਲਈ ਇਹ EMI ਕਰੀਬ 28,817 ਰੁਪਏ ਪ੍ਰਤੀ ਮਹੀਨਾ ਹੈ।

iPhone 18 Pro ਵਿੱਚ ਕੀ ਹੈ ਖਾਸ?

iPhone 18 Pro ਵਿੱਚ 6.3 ਇੰਚ ਅਤੇ Pro Max ਵਿੱਚ 6.9 ਇੰਚ LTPO OLED Super Retina XDR ਡਿਸਪਲੇਅ ਮਿਲਦਾ ਹੈ। ਦੋਵਾਂ ਮਾਡਲਾਂ ਵਿੱਚ 120Hz ProMotion ਅਤੇ 3,000 ਨਿਟਸ ਪੀਕ ਬ੍ਰਾਈਟਨੈੱਸ ਦਿੱਤੀ ਗਈ ਹੈ।

ਫੋਨ ਵਿੱਚ 2nm ਬੇਸਡ A20 Pro ਚਿਪਸੈੱਟ ਅਤੇ iOS 27 ਮਿਲਦਾ ਹੈ। ਇਸ ਤੋਂ ਇਲਾਵਾ ਦੋਵਾਂ ਮਾਡਲਾਂ ਵਿੱਚ 48MP ਮੇਨ, 48MP ਟੈਲੀਫੋਟੋ ਅਤੇ 48MP ਅਲਟਰਾ-ਵਾਈਡ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ LiDAR ਸਕੈਨਰ ਅਤੇ 18MP Center Stage ਫਰੰਟ ਕੈਮਰਾ ਵੀ ਮਿਲਦਾ ਹੈ।

No comments