Breaking News

What is 5.5G: ਜਾਣੋ ਕੀ ਹੈ 5.5G? ਨੈੱਟਵਰਕ ਸਣੇ ਇੰਝ ਵਧਾਉਂਦਾ ਇੰਟਰਨੈੱਟ ਦੀ ਸਪੀਡ? ਫੋਨ 'ਚ ਇੰਝ ਹੋਏਗਾ ON; ਨਹੀਂ ਰਹੇਗੀ ਕੋਈ ਸਮੱਸਿਆ...

What is 5.5G:  ਭਾਰਤ ਵਿੱਚ ਟੈਲੀਕਾਮ ਖੇਤਰ ਇੱਕ ਨਵੇਂ ਦੌਰ ਵੱਲ ਵੱਧ ਰਿਹਾ ਹੈ। ਦੇਸ਼ ਦੀਆਂ ਪ੍ਰਮੁੱਖ ਦੂਰਸੰਚਾਰ ਕੰਪਨੀਆਂ [Airtel] ਅਤੇ Jio ਚੁਣਿੰਦੇ ਖੇਤਰਾਂ  ਵਿੱਚ  ਤਰੀਕੇ ਨਾਲ 5.5G ਸੇਵਾਵਾਂ ਸ਼ੁਰੂ ਕਰਨ ਦੀ ਤਿਆਰੀ ਕਰ ਰਹੀਆਂ ਹਨ। ਅਜਿਹੇ ਵਿੱਚ ਕਈ ਲੋਕਾਂ ਦੇ ਮਨ ਵਿੱਚ ਸਵਾਲ ਹੈ ਕਿ ਆਖ਼ਿਰ 5.5G ਕੀ ਹੈ, ਇਹ ਮੌਜੂਦਾ 5G ਨਾਲੋਂ ਕਿੰਨਾ ਵੱਖਰਾ ਹੈ ਅਤੇ ਕੀ ਤੁਹਾਡਾ ਸਮਾਰਟਫੋਨ ਇਸਨੂੰ ਸਪੋਰਟ ਕਰੇਗਾ? ਆਓ ਇਸਨੂੰ ਵਿਸਥਾਰ ਨਾਲ ਸਮਝੀਏ।

ਕੀ ਹੈ 5.5G ਤਕਨਾਲੋਜੀ?

5.5G, ਜਿਸਨੂੰ 5G ਐਡਵਾਂਸਡ (5G Advanced) ਵੀ ਕਿਹਾ ਜਾਂਦਾ ਹੈ, ਮੌਜੂਦਾ 5G ਨੈੱਟਵਰਕ ਦਾ ਇੱਕ ਉੱਨਤ ਸੰਸਕਰਣ ਹੈ। ਇਸਨੂੰ 5G ਅਤੇ ਭਵਿੱਖ ਦੇ 6G ਨੈੱਟਵਰਕ ਦਰਮਿਆਨ ਇੱਕ ਪੁਲ ਮੰਨਿਆ ਜਾ ਰਿਹਾ ਹੈ। ਇਹ ਸਿਰਫ਼ ਇੰਟਰਨੈੱਟ ਸਪੀਡ ਵਧਾਉਣ ਤੱਕ ਸੀਮਿਤ ਨਹੀਂ ਹੈ, ਸਗੋਂ ਨੈੱਟਵਰਕ ਦੀ ਕਾਰਗੁਜ਼ਾਰੀ, ਸਥਿਰਤਾ ਅਤੇ ਸਮਰੱਥਾ ਨੂੰ ਵੀ ਬਿਹਤਰ ਬਣਾਉਂਦਾ ਹੈ।

ਇਸ ਨਵੀਂ ਤਕਨਾਲੋਜੀ ਵਿੱਚ ਐਡਵਾਂਸਡ ਸਾਫਟਵੇਅਰ, ਆਰਟੀਫ਼ੀਸ਼ਲ ਇੰਟੈਲੀਜੈਂਸ (AI) ਅਤੇ ਸਮਾਰਟ ਐਂਟੀਨਾ ਐਲਗੋਰਿਦਮ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਨੈੱਟਵਰਕ ਪਹਿਲਾਂ ਨਾਲੋਂ ਵੱਧ ਕੁਸ਼ਲ ਅਤੇ ਭਰੋਸੇਯੋਗ ਬਣਦਾ ਹੈ।

5G ਨਾਲੋਂ ਕਿੰਨੀ ਤੇਜ਼ ਹੈ 5.5G?

5.5G ਦੀ ਸਭ ਤੋਂ ਵੱਡੀ ਖਾਸੀਅਤ ਇਸਦੀ ਉੱਚ ਰਫ਼ਤਾਰ ਹੈ। ਜਿੱਥੇ ਆਮ 5G ਨੈੱਟਵਰਕ ਲਗਭਗ 1 Gbps ਤੱਕ ਦੀ ਡਾਊਨਲੋਡ ਸਪੀਡ ਦੇ ਸਕਦਾ ਹੈ, ਉੱਥੇ 5.5G ਵਿੱਚ ਡਾਊਨਲੋਡ ਸਪੀਡ 10 Gbps ਤੱਕ ਅਤੇ ਅਪਲੋਡ ਸਪੀਡ 1 Gbps ਤੱਕ ਪਹੁੰਚ ਸਕਦੀ ਹੈ। ਇਸ ਤੋਂ ਇਲਾਵਾ, 5.5G ਵਿੱਚ  ਲੇਟੈਂਸੀ  ਲਗਭਗ 1 ਮਿਲੀਸੈਕਿੰਡ ਤੱਕ ਘੱਟ ਹੋ ਸਕਦੀ ਹੈ। ਇਸਦਾ ਮਤਲਬ ਹੈ ਕਿ ਆਨਲਾਈਨ ਗੇਮਿੰਗ, ਲਾਈਵ ਸਟ੍ਰੀਮਿੰਗ, ਕਲਾਊਡ ਗੇਮਿੰਗ ਅਤੇ ਵੀਡੀਓ ਕਾਲਿੰਗ ਵਰਗੇ ਕੰਮ ਲਗਭਗ ਰੀਅਲ-ਟਾਈਮ ਅਨੁਭਵ ਨਾਲ ਕੀਤੇ ਜਾ ਸਕਣਗੇ।

ਕੀ 5.5G ਵਿੱਚ AI ਦੀ ਭੂਮਿਕਾ ਹੈ?

ਹਾਂ, 5.5G ਨੈੱਟਵਰਕ ਵਿੱਚ ਆਰਟੀਫ਼ੀਸ਼ਲ ਇੰਟੈਲੀਜੈਂਸ ਦੀ ਮਹੱਤਵਪੂਰਨ ਭੂਮਿਕਾ ਹੋਵੇਗੀ। AI ਦੀ ਮਦਦ ਨਾਲ ਨੈੱਟਵਰਕ ਇਹ ਤੈਅ ਕਰ ਸਕੇਗਾ ਕਿ ਕਿਸ ਯੂਜ਼ਰ ਨੂੰ ਕਦੋਂ ਅਤੇ ਕਿੰਨੀ ਸਪੀਡ ਦੀ ਲੋੜ ਹੈ। ਇਸ ਨਾਲ ਨੈੱਟਵਰਕ ਸਰੋਤਾਂ ਦੀ ਬਿਹਤਰ ਵਰਤੋਂ ਹੋਵੇਗੀ ਅਤੇ ਯੂਜ਼ਰਾਂ ਨੂੰ ਹੋਰ ਸਥਿਰ ਕਨੈਕਟੀਵਿਟੀ ਮਿਲੇਗੀ। ਇਸ ਤੋਂ ਇਲਾਵਾ, ਇਹ ਤਕਨਾਲੋਜੀ  Passive IoT  ਨੂੰ ਵੀ ਸਪੋਰਟ ਕਰਦੀ ਹੈ, ਜਿਸ ਨਾਲ ਘੱਟ ਊਰਜਾ ਵਾਲੇ ਜਾਂ ਬਿਨਾਂ ਬੈਟਰੀ ਵਾਲੇ ਸੈਂਸਰ ਵੀ ਨੈੱਟਵਰਕ ਨਾਲ ਜੁੜ ਸਕਣਗੇ। ਇਸ ਨਾਲ ਸਮਾਰਟ ਸਿਟੀ ਅਤੇ ਸਮਾਰਟ ਡਿਵਾਈਸ ਇਕੋਸਿਸਟਮ ਨੂੰ ਹੋਰ ਵਧਾਵਾ ਮਿਲੇਗਾ।

ਕੀ ਤੁਹਾਡਾ ਫੋਨ 5.5G ਸਪੋਰਟ ਕਰੇਗਾ?

ਹਰ 5G ਸਮਾਰਟਫੋਨ 5.5G ਨੈੱਟਵਰਕ ਦਾ ਲਾਭ ਨਹੀਂ ਲੈ ਸਕੇਗਾ। ਇਸ ਲਈ ਫੋਨ ਵਿੱਚ ਨਵਾਂ ਅਤੇ ਵੱਧ ਸਮਰੱਥ ਪ੍ਰੋਸੈਸਰ ਹੋਣਾ ਜ਼ਰੂਰੀ ਹੈ। ਮੰਨਿਆ ਜਾ ਰਿਹਾ ਹੈ ਕਿ Qualcomm Snapdragon 8 Gen 3 ਅਤੇ ਇਸ ਤੋਂ ਉੱਪਰ ਦੇ ਚਿਪਸੈੱਟ ਜਾਂ MediaTek Dimensity 9300, MediaTek Dimensity 9400 ਅਤੇ ਹੋਰ ਨਵੇਂ ਹਾਈ-ਐਂਡ ਪ੍ਰੋਸੈਸਰ ਵਾਲੇ ਸਮਾਰਟਫੋਨ 5.5G ਨੂੰ ਸਪੋਰਟ ਕਰ ਸਕਦੇ ਹਨ। ਪੁਰਾਣੇ 5G ਸਮਾਰਟਫੋਨ, ਇੱਥੋਂ ਤੱਕ ਕਿ ਕੁਝ ਪੁਰਾਣੇ ਫਲੈਗਸ਼ਿਪ ਮਾਡਲ ਵੀ ਇਸ ਨਵੀਂ ਤਕਨਾਲੋਜੀ ਨਾਲ ਪੂਰੀ ਤਰ੍ਹਾਂ ਅਨੁਕੂਲ ਨਹੀਂ ਹੋ ਸਕਦੇ।

ਫੋਨ ਵਿੱਚ 5.5G ਕਿਵੇਂ ਚਾਲੂ ਕਰੀਏ?

ਜੇਕਰ ਤੁਹਾਡਾ ਸਮਾਰਟਫੋਨ 5.5G ਨੂੰ ਸਪੋਰਟ ਕਰਦਾ ਹੈ, ਤਾਂ ਆਮ ਤੌਰ 'ਤੇ ਕਿਸੇ ਵੱਖਰੀ ਸੈਟਿੰਗ ਨੂੰ ਚਾਲੂ ਕਰਨ ਦੀ ਲੋੜ ਨਹੀਂ ਹੋਵੇਗੀ। ਸਮਾਰਟਫੋਨ ਨਿਰਮਾਤਾ ਸਾਫਟਵੇਅਰ ਅਪਡੇਟ ਰਾਹੀਂ ਇਹ ਸੁਵਿਧਾ ਉਪਲਬਧ ਕਰਵਾ ਸਕਦੇ ਹਨ।

ਹਾਲਾਂਕਿ, ਤੁਹਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਨੈੱਟਵਰਕ ਸੈਟਿੰਗਾਂ ਸਹੀ ਹੋਣ। ਇਸ ਲਈ: Settings ਵਿੱਚ ਜਾਓ , Mobile Network  ਜਾਂ SIM Settings ਖੋਲ੍ਹੋ , Preferred Network Type  ਵਿੱਚ  5G (Auto)  ਵਿਕਲਪ ਚੁਣੋ।

ਇਸ ਤੋਂ ਬਾਅਦ ਜਿਵੇਂ ਹੀ ਤੁਹਾਡੇ ਖੇਤਰ ਵਿੱਚ 5.5G ਸੇਵਾ ਉਪਲਬਧ ਹੋਵੇਗੀ, ਤੁਹਾਡਾ ਫੋਨ ਆਪਣੇ ਆਪ ਨਵੇਂ ਨੈੱਟਵਰਕ ਨਾਲ ਜੁੜ ਜਾਵੇਗਾ।

No comments