Breaking News

Phone Battery Tips: ਹੁਣ ਲੰਬੇ ਸਮੇਂ ਤੱਕ ਚੱਲੇਗੀ ਬੈਟਰੀ, ਫੋਨ ਨਹੀਂ ਹੋਏਗਾ ਬੰਦ! ਬਸ Mobile 'ਚ ਕਰ ਲਓ ਆਹ ਛੋਟੀ ਜਿਹੀ ਸੈਟਿੰਗ...

Phone Battery Tips: ਮੋਬਾਈਲ ਫੋਨ ਦੀ ਬੈਟਰੀ ਨੂੰ ਲੈ ਕੇ ਲੋਕਾਂ ਨੂੰ ਅਕਸਰ ਸ਼ਿਕਾਇਤ ਰਹਿੰਦੀ ਹੈ। ਜੇਕਰ ਫੋਨ ਕੁਝ ਸਾਲ ਪੁਰਾਣਾ ਹੋਵੇ ਤਾਂ ਇਹ ਸਮੱਸਿਆ ਹੋਰ ਵੱਧ ਜਾਂਦੀ ਹੈ। ਪੁਰਾਣੇ ਫੋਨਾਂ ਦੀ ਬੈਟਰੀ ਨੂੰ ਕਈ ਵਾਰ ਦਿਨ ਵਿੱਚ ਦੋ ਵਾਰ ਵੀ ਚਾਰਜ ਕਰਨਾ ਪੈਂਦਾ ਹੈ। ਚੰਗੀ ਗੱਲ ਇਹ ਹੈ ਕਿ ਕੁਝ ਸੈਟਿੰਗਾਂ ਵਿੱਚ ਬਦਲਾਅ ਕਰਕੇ ਤੁਸੀਂ ਬੈਟਰੀ ਨੂੰ ਲੰਬੇ ਸਮੇਂ ਤੱਕ ਚਲਾ ਸਕਦੇ ਹੋ ਅਤੇ ਇਸ ਲਈ ਤੁਹਾਨੂੰ ਬੈਟਰੀ ਬਦਲਣ ਦੀ ਵੀ ਲੋੜ ਨਹੀਂ ਪਵੇਗੀ। ਆਓ ਜਾਣਦੇ ਹਾਂ ਕਿ ਕਿਹੜੀਆਂ ਸੈਟਿੰਗਾਂ ਵਿੱਚ ਤਬਦੀਲੀ ਕਰਕੇ ਤੁਸੀਂ ਬੈਟਰੀ ਦੀ ਉਮਰ ਵਧਾ ਸਕਦੇ ਹੋ।

ਸਕ੍ਰੀਨ ਨਾਲ ਜੁੜੀਆਂ ਇਹ ਸੈਟਿੰਗਾਂ ਬਦਲੋ

ਫੋਨ ਦੀ ਸਕ੍ਰੀਨ ਬੈਟਰੀ ਦੀ ਸਭ ਤੋਂ ਵੱਧ ਖਪਤ ਕਰਦੀ ਹੈ। ਜੇਕਰ ਤੁਸੀਂ ਸਕ੍ਰੀਨ ਨਾਲ ਸਬੰਧਤ ਸੈਟਿੰਗਾਂ ਵਿੱਚ ਬਦਲਾਅ ਕਰਦੇ ਹੋ ਤਾਂ ਬੈਟਰੀ 'ਤੇ ਪੈਣ ਵਾਲਾ ਦਬਾਅ ਘੱਟ ਹੋ ਸਕਦਾ ਹੈ। ਸਭ ਤੋਂ ਪਹਿਲਾਂ ਡਿਸਪਲੇ ਬ੍ਰਾਈਟਨੈੱਸ ਘੱਟ ਕਰੋ , ਇਸ ਤੋਂ ਬਾਅਦ ਸਕ੍ਰੀਨ ਟਾਈਮਆਊਟ ਦਾ ਸਮਾਂ ਘੱਟ ਕਰ ਦਿਓ , ਸਕ੍ਰੀਨ ਟਾਈਮਆਊਟ ਦਾ ਮਤਲਬ ਹੈ ਕਿ ਵਰਤੋਂ ਬੰਦ ਕਰਨ ਤੋਂ ਬਾਅਦ ਸਕ੍ਰੀਨ ਕਿੰਨੀ ਦੇਰ ਵਿੱਚ ਬੰਦ ਹੁੰਦੀ ਹੈ। ਇਸਨੂੰ 5 ਤੋਂ 10 ਸਕਿੰਟ 'ਤੇ ਸੈੱਟ ਕਰਨਾ ਬਿਹਤਰ ਰਹੇਗਾ। ਇਸੇ ਤਰ੍ਹਾਂ Always-On Display ਨੂੰ ਬੰਦ ਕਰਕੇ ਵੀ ਬੈਟਰੀ ਬਚਾਈ ਜਾ ਸਕਦੀ ਹੈ।
ਨਾਈਟ ਮੋਡ ਜਾਂ ਡਾਰਕ ਮੋਡ ਕਰੋ ਐਕਟੀਵੇਟ

ਫੋਨ ਵਿੱਚ ਨਾਈਟ ਮੋਡ ਜਾਂ ਡਾਰਕ ਮੋਡ ਚਾਲੂ ਕਰਨ ਨਾਲ ਵੀ ਬੈਟਰੀ ਦੀ ਖਪਤ ਘੱਟ ਹੋ ਸਕਦੀ ਹੈ। ਇਸ ਨਾਲ ਅੱਖਾਂ 'ਤੇ ਵੀ ਘੱਟ ਅਸਰ ਪੈਂਦਾ ਹੈ ਅਤੇ ਬੈਟਰੀ ਦੀ ਬਚਤ ਵੀ ਹੁੰਦੀ ਹੈ।

ਰਿਫ੍ਰੈਸ਼ ਰੇਟ ਘੱਟ ਕਰੋ

ਉੱਚਾ ਰਿਫ੍ਰੈਸ਼ ਰੇਟ ਸਕ੍ਰੀਨ ਨੂੰ ਹੋਰ ਸਮੂਥ ਬਣਾਉਂਦਾ ਹੈ ਅਤੇ ਸੋਸ਼ਲ ਮੀਡੀਆ ਸਕ੍ਰੋਲਿੰਗ ਨੂੰ ਆਸਾਨ ਕਰਦਾ ਹੈ, ਪਰ ਇਹ ਜ਼ਿਆਦਾ ਬੈਟਰੀ ਵਰਤਦਾ ਹੈ। ਫੋਨ ਦੀਆਂ ਸੈਟਿੰਗਾਂ ਵਿੱਚ ਜਾ ਕੇ ਰਿਫ੍ਰੈਸ਼ ਰੇਟ ਨੂੰ ਘੱਟ ਕਰ ਦਿਓ , ਇਸ ਨਾਲ ਬੈਟਰੀ ਦੀ ਖਪਤ ਘਟੇਗੀ ਅਤੇ ਬੈਟਰੀ ਲੰਬਾ ਸਮਾਂ ਚੱਲੇਗੀ।

ਐਪਸ 'ਤੇ ਰੱਖੋ ਨਜ਼ਰ

ਫੋਨ ਵਿੱਚ ਮੌਜੂਦ ਕਈ ਐਪਸ ਵਰਤੋਂ ਵਿੱਚ ਨਾ ਹੋਣ ਦੇ ਬਾਵਜੂਦ ਵੀ ਬੈਕਗ੍ਰਾਊਂਡ ਵਿੱਚ ਚੱਲਦੀਆਂ ਰਹਿੰਦੀਆਂ ਹਨ ਅਤੇ ਬੈਟਰੀ ਦੀ ਖਪਤ ਕਰਦੀਆਂ ਹਨ। ਸੈਟਿੰਗਾਂ ਵਿੱਚ ਜਾ ਕੇ ਦੇਖੋ ਕਿ ਕਿਹੜੀ ਐਪ ਕਿੰਨੀ ਬੈਟਰੀ ਵਰਤ ਰਹੀ ਹੈ, ਜਿਨ੍ਹਾਂ ਐਪਸ ਦੀ ਲੋੜ ਨਹੀਂ ਹੈ, ਉਨ੍ਹਾਂ ਨੂੰ ਅਨਇੰਸਟਾਲ ਕਰ ਦਿਓ। ਬੈਕਗ੍ਰਾਊਂਡ ਐਕਟੀਵਿਟੀ ਨੂੰ ਸੀਮਿਤ ਕਰਨ ਨਾਲ ਵੀ ਬੈਟਰੀ ਦੀ ਬਚਤ ਹੁੰਦੀ ਹੈ।

ਫਲਾਈਟ ਮੋਡ ਦੀ ਕਰੋ ਵਰਤੋਂ

ਜੇਕਰ ਤੁਸੀਂ ਸਫ਼ਰ ਕਰ ਰਹੇ ਹੋ ਜਾਂ ਅਜਿਹੀ ਥਾਂ 'ਤੇ ਹੋ ਜਿੱਥੇ ਨੈੱਟਵਰਕ ਜਾਂ ਕਨੈਕਟੀਵਿਟੀ ਦੀ ਲੋੜ ਨਹੀਂ ਹੈ, ਤਾਂ ਫੋਨ ਨੂੰ ਫਲਾਈਟ ਮੋਡ ਵਿੱਚ ਰੱਖੋ। ਇਹ ਬੈਟਰੀ ਬਚਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ, ਫਲਾਈਟ ਮੋਡ ਚਾਲੂ ਹੋਣ 'ਤੇ ਫੋਨ ਵਾਰ-ਵਾਰ ਨੈੱਟਵਰਕ ਨਾਲ ਜੁੜਨ ਦੀ ਕੋਸ਼ਿਸ਼ ਨਹੀਂ ਕਰੇਗਾ, ਜਿਸ ਨਾਲ ਬੈਟਰੀ 'ਤੇ ਲੋਡ ਘੱਟ ਪਵੇਗਾ। ਇਨ੍ਹਾਂ ਆਸਾਨ ਸੈਟਿੰਗਾਂ ਨੂੰ ਅਪਣਾ ਕੇ ਤੁਸੀਂ ਆਪਣੇ ਫੋਨ ਦੀ ਬੈਟਰੀ ਲਾਈਫ ਨੂੰ ਕਾਫ਼ੀ ਹੱਦ ਤੱਕ ਵਧਾ ਸਕਦੇ ਹੋ।

No comments