Breaking News

Emergency features: ਆਈਫੋਨ ਬਚਾ ਸਕਦਾ ਬੰਦੇ ਦੀ ਜਾਨ! ਕਮਾਲ ਦੇ 4 ਫੀਚਰਾਂ ਬਾਰੇ ਬਹੁਤੇ ਲੋਕ ਨਹੀਂ ਜਾਣਦੇ

Emergency features of iPhone: ਐਪਲ ਡਿਵਾਈਸਾਂ ਨੂੰ ਦੁਨੀਆ ਦੀ ਸਭ ਤੋਂ ਉੱਨਤ ਤਕਨਾਲੋਜੀ ਵਿੱਚ ਗਿਣਿਆ ਜਾਂਦਾ ਹੈ। ਇਹ ਤਕਨੀਕਾਂ ਨਾ ਸਿਰਫ਼ ਤੁਹਾਡੇ ਔਨ-ਡਿਵਾਈਸ ਅਨੁਭਵ ਨੂੰ ਬਿਹਤਰ ਬਣਾਉਂਦੀਆਂ ਹਨ, ਸਗੋਂ ਅਸਲ ਜੀਵਨ ਦੀਆਂ ਐਮਰਜੈਂਸੀਆਂ ਵਿੱਚ ਵੀ ਮਦਦਗਾਰ ਸਾਬਤ ਹੁੰਦੀਆਂ ਹਨ। ਅਸੀਂ ਬਹੁਤ ਸਾਰੇ ਕਿੱਸੇ ਸੁਣੇ ਹੀ ਹਨ ਕਿ ਕਿਵੇਂ ਆਈਫੋਨ ਜਾਂ ਐਪਲ ਵਾਚ ਨੇ ਕਿਸੇ ਉਪਭੋਗਤਾ ਦੀ ਜਾਨ ਬਚਾਈ।

ਐਪਲ ਹਰ ਨਵੇਂ ਡਿਵਾਈਸ ਵਿੱਚ ਇਨ੍ਹਾਂ ਫੀਚਰਾਂ ਨੂੰ ਬਿਹਤਰ ਬਣਾਉਂਦਾ ਰਹਿੰਦਾ ਹੈ, ਪਰ ਇਹ ਫੀਚਰ ਸਿਰਫ਼ ਉਦੋਂ ਹੀ ਫਾਇਦੇਮੰਦ ਹੁੰਦੇ ਹਨ ਜਦੋਂ ਤੁਸੀਂ ਇਨ੍ਹਾਂ ਨੂੰ ਵਰਤਣ ਦਾ ਸਹੀ ਤਰੀਕਾ ਜਾਣਦੇ ਹੋ ਤੇ ਇਨ੍ਹਾਂ ਨੂੰ ਡਿਵਾਈਸ ਵਿੱਚ ਵੀ ਸਟਾਰਟ ਕੀਤਾ ਹੋਏ। ਅਸੀਂ ਚਾਰ ਅਜਿਹੇ ਐਮਰਜੈਂਸੀ ਆਈਫੋਨ ਤੇ ਐਪਲ ਵਾਚ ਫੀਚਰਾਂ ਬਾਰੇ ਜਾਣਾਂਗੇ, ਜੋ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਤੁਹਾਡੇ ਲਈ ਬਹੁਤ ਲਾਭਦਾਇਕ ਹੋ ਸਕਦੇ ਹਨ।

1. ਐਮਰਜੈਂਸੀ SOS
ਐਮਰਜੈਂਸੀ SOS ਫੀਚਰ ਰਾਹੀਂ, ਤੁਸੀਂ ਐਮਰਜੈਂਸੀ ਸੇਵਾਵਾਂ (ਜਿਵੇਂ ਪੁਲਿਸ, ਐਂਬੂਲੈਂਸ) ਨੂੰ ਜਲਦੀ ਤੇ ਆਸਾਨੀ ਨਾਲ ਕਾਲ ਕਰ ਸਕਦੇ ਹੋ ਤੇ ਆਪਣੇ ਐਮਰਜੈਂਸੀ ਸੰਪਰਕਾਂ ਨੂੰ ਅਲਰਟ ਕਰ ਸਕਦੇ ਹੋ। ਭਾਰਤ ਵਿੱਚ ਜੇਕਰ ਤੁਸੀਂ ਆਈਫੋਨ ਦੇ ਸਾਈਡ ਬਟਨ ਨੂੰ ਤਿੰਨ ਵਾਰ ਤੇਜ਼ੀ ਨਾਲ ਦਬਾਉਂਦੇ ਹੋ ਤਾਂ ਇਹ ਸਿੱਧਾ ਐਮਰਜੈਂਸੀ ਸੇਵਾ ਨਾਲ ਜੁੜ ਜਾਂਦਾ ਹੈ।

SOS ਕਾਲ ਕਰਨ ਦੇ ਹੋਰ ਤਰੀਕੇ
ਸਾਈਡ ਬਟਨ ਤੇ ਵੌਲੀਅਮ ਬਟਨ ਨੂੰ ਕੁਝ ਸਕਿੰਟਾਂ ਲਈ ਇਕੱਠੇ ਦਬਾਓ, ਫਿਰ ਸਕ੍ਰੀਨ 'ਤੇ ਦਿਖਾਏ ਗਏ ਐਮਰਜੈਂਸੀ SOS ਸਲਾਈਡਰ ਨੂੰ ਸੱਜੇ ਪਾਸੇ ਸਵਾਈਪ ਕਰੋ, ਜਾਂ ਸਕ੍ਰੀਨ 'ਤੇ ਕਾਊਂਟਡਾਊਨ ਤੇ ਅਲਾਰਮ ਸ਼ੁਰੂ ਹੋਣ ਤੱਕ ਦੋਵੇਂ ਬਟਨ ਦਬਾ ਕੇ ਰੱਖੋ, ਜਿਸ ਤੋਂ ਬਾਅਦ ਫ਼ੋਨ ਆਪਣੇ ਆਪ SOS ਕਾਲ ਕਰੇਗਾ।

2. ਕਰੈਸ਼ ਡਿਟੈਕਸ਼ਨ
ਜੇਕਰ ਤੁਸੀਂ ਗੱਡੀ ਚਲਾ ਰਹੇ ਹੋ ਤੇ ਕੋਈ ਹਾਦਸਾ ਵਾਪਰਦਾ ਹੈ ਤਾਂ iPhone ਜਾਂ Apple Watch ਆਪਣੇ ਆਪ ਐਮਰਜੈਂਸੀ ਸੇਵਾ ਨੂੰ ਕਾਲ ਕਰ ਸਕਦੇ ਹਨ। ਇਹ ਫੀਚਰ ਇਨ੍ਹਾਂ ਡਿਵਾਈਸਾਂ ਵਿੱਚ ਉਪਲਬਧ ਹੈ...

iPhone 14 ਜਾਂ ਨਵੇਂ ਮਾਡਲ

Apple Watch Series 8 ਜਾਂ ਨਵੇਂ

Apple Watch SE (Gen 2)

Apple Watch Ultra ਜਾਂ ਨਵਾਂ ਐਡੀਸ਼ਨ

ਫੀਚਰ ਕਿਵੇਂ ਕੰਮ ਕਰਦਾ
ਜਦੋਂ ਕਿਸੇ ਦੁਰਘਟਨਾ ਦਾ ਪਤਾ ਲਾਇਆ ਜਾਂਦਾ ਹੈ ਤਾਂ ਡਿਵਾਈਸ ਅਲਾਰਮ ਵਜਾਉਂਦੀ ਹੈ ਤੇ ਕਾਊਂਟਡਾਊਨ ਸ਼ੁਰੂ ਕਰ ਦਿੰਦੀ ਹੈ। ਜੇਕਰ ਉਪਭੋਗਤਾ ਜਵਾਬ ਨਹੀਂ ਦਿੰਦਾ ਤਾਂ ਡਿਵਾਈਸ ਆਪਣੇ ਆਪ ਐਮਰਜੈਂਸੀ ਨੰਬਰ 'ਤੇ ਕਾਲ ਕਰਦੀ ਹੈ। ਇਹ ਫੀਚਰ ਹਰ ਕਿਸਮ ਦੇ ਹਾਦਸੇ ਦਾ ਪਤਾ ਨਹੀਂ ਲਾ ਸਕਦਾ।

3. ਐਮਰਜੈਂਸੀ ਸੰਪਰਕ ਸੈੱਟ ਕਰਨਾ

ਐਮਰਜੈਂਸੀ SOS ਤੋਂ ਇਲਾਵਾ ਤੁਸੀਂ ਆਪਣੇ ਕਰੀਬੀ ਲੋਕਾਂ ਨੂੰ ਐਮਰਜੈਂਸੀ ਸੰਪਰਕ ਵਜੋਂ ਸੈੱਟ ਕਰ ਸਕਦੇ ਹੋ। ਇਸ ਲਈ ਆਈਫੋਨ ਦੀਆਂ ਸੈਟਿੰਗਾਂ ਵਿੱਚ ਜਾਓ, "ਐਮਰਜੈਂਸੀ ਐਸਓਐਸ" ਖੋਜੋ, ਹੈਲਥ ਐਪ ਵਿੱਚ "ਐਡਿਟ ਐਮਰਜੈਂਸੀ ਸੰਪਰਕ ਇਨ ਹੈਲਥ" ਵਿਕਲਪ ਚੁਣੋ। ਇੱਥੇ ਤੁਸੀਂ ਸੰਪਰਕ ਜੋੜ ਸਕਦੇ ਹੋ ਜਾਂ ਐਡਿਟ ਕਰ ਸਕਦੇ ਹੋ ਜਾਂ ਸਿੱਧੇ ਹੈਲਥ ਐਪ ਖੋਲ੍ਹ ਸਕਦੇ ਹੋ → ਪ੍ਰੋਫਾਈਲ ਆਈਕਨ 'ਤੇ ਟੈਪ ਕਰੋ → ਮੈਡੀਕਲ ਆਈਡੀ 'ਤੇ ਜਾਓ → "ਐਡਿਟ" 'ਤੇ ਟੈਪ ਕਰਕੇ ਸੰਪਰਕ ਜੋੜੋ। ਜਦੋਂ ਵੀ ਕੋਈ ਐਸਓਐਸ ਕਾਲ ਕੀਤੀ ਜਾਂਦੀ ਹੈ, ਤਾਂ ਤੁਹਾਡੇ ਚੁਣੇ ਹੋਏ ਐਮਰਜੈਂਸੀ ਸੰਪਰਕਾਂ ਨੂੰ ਐਸਐਮਐਸ ਰਾਹੀਂ ਸੂਚਨਾ ਭੇਜੀ ਜਾਏਗੀ।

4. ਸੈਟੇਲਾਈਟ ਰਾਹੀਂ ਐਮਰਜੈਂਸੀ ਐਸਓਐਸ

ਜੇਕਰ ਤੁਸੀਂ ਅਜਿਹੀ ਜਗ੍ਹਾ 'ਤੇ ਹੋ ਜਿੱਥੇ ਕੋਈ ਮੋਬਾਈਲ ਨੈੱਟਵਰਕ ਜਾਂ ਵਾਈ-ਫਾਈ ਕਨੈਕਸ਼ਨ ਨਹੀਂ ਤਾਂ ਤੁਸੀਂ ਅਜੇ ਵੀ ਆਈਫੋਨ 14 ਜਾਂ ਆਈਫੋਨ 15 ਵਿੱਚ ਸੈਟੇਲਾਈਟ ਐਸਓਐਸ ਫੀਚਰ ਲਈ ਮਦਦ ਮੰਗ ਸਕਦੇ ਹੋ।

ਇਸ ਫੀਚਰ ਦੀਆਂ ਵਿਸ਼ੇਸ਼ਤਾਵਾਂ

ਤੁਸੀਂ ਸੈਟੇਲਾਈਟ ਰਾਹੀਂ ਐਮਰਜੈਂਸੀ ਸੁਨੇਹੇ ਭੇਜ ਸਕਦੇ ਹੋ

ਨੈੱਟਵਰਕ ਦੀ ਅਣਹੋਂਦ ਵਿੱਚ ਵੀ ਸੰਪਰਕ ਸੰਭਵ ਹੈ

ਐਪਲ ਇਸ ਫੀਚਰ ਨੂੰ ਉਪਭੋਗਤਾ ਡੈਮੋ ਵਜੋਂ ਅਜ਼ਮਾਉਣ ਦਾ ਵਿਕਲਪ ਵੀ ਦਿੰਦਾ ਹੈ, ਤਾਂ ਜੋ ਤੁਸੀਂ ਇਸ ਦੀ ਵਰਤੋਂ ਤੋਂ ਪਹਿਲਾਂ ਹੀ ਜਾਣੂ ਹੋ ਸਕੋ।

No comments