iPhone 16 Pro Max ਦੀ ਕੀਮਤ 'ਚ ਵੱਡੀ ਕਟੌਤੀ, ਖਰੀਦਣ ਵਾਲਿਆਂ ਦੀ ਲੱਗੀ ਭੀੜ; ਮੌਕੇ ਦਾ ਜਲਦ ਚੁੱਕੋ ਲਾਭ...

Apple iPhone 16 Pro Max: ਐਪਲ ਆਈਫੋਨ 16 ਪ੍ਰੋ ਮੈਕਸ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਪ੍ਰਸਿੱਧ ਰਿਟੇਲ ਪਲੇਟਫਾਰਮ ਵਿਜੇ ਸੇਲਜ਼ ਇਸ ਸਮੇਂ 16 ਪ੍ਰੋ ਮੈਕਸ 'ਤੇ ਭਾਰੀ ਛੋਟ ਦੇ ਰਿਹਾ ਹੈ। ਪਲੇਟਫਾਰਮ 'ਤੇ ਕੀਮਤਾਂ ਵਿੱਚ ਕਟੌਤੀ ਦੇ ਨਾਲ-ਨਾਲ ਭਾਰੀ ਬੈਂਕ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ। ਆਓ ਆਈਫੋਨ 16 ਪ੍ਰੋ ਮੈਕਸ 'ਤੇ ਉਪਲਬਧ ਡੀਲਾਂ ਅਤੇ ਪੇਸ਼ਕਸ਼ਾਂ ਬਾਰੇ ਵਿਸਥਾਰ ਵਿੱਚ ਜਾਣੀਏ। ਵਿਜੇ ਸੇਲਜ਼ 'ਤੇ ਆਈਫੋਨ 16 ਪ੍ਰੋ ਮੈਕਸ ਦਾ 256GB ਸਟੋਰੇਜ ਮਾਡਲ 1,33,700 ਰੁਪਏ ਵਿੱਚ ਲਿਸਟੈਡ ਹੈ, ਜਦੋਂ ਕਿ ਸਤੰਬਰ 2024 ਨੂੰ ਇਹ ਆਈਫੋਨ 1,44,900 ਰੁਪਏ ਵਿੱਚ ਲਾਂਚ ਕੀਤਾ ਗਿਆ ਸੀ।

iPhone 16 Pro Max Price & Offers

ਬੈਂਕ ਆਫਰ ਦੀ ਗੱਲ ਕਰੀਏ ਤਾਂ, ਤੁਸੀਂ HDFC ਬੈਂਕ ਕ੍ਰੈਡਿਟ ਕਾਰਡ/ਡੈਬਿਟ ਕਾਰਡ ਲੈਣ-ਦੇਣ 'ਤੇ 4500 ਰੁਪਏ ਦੀ ਤੁਰੰਤ ਛੋਟ ਪ੍ਰਾਪਤ ਕਰ ਸਕਦੇ ਹੋ, ਜਿਸ ਤੋਂ ਬਾਅਦ ਪ੍ਰਭਾਵੀ ਕੀਮਤ 1,29,200 ਰੁਪਏ ਹੋਵੇਗੀ। ਇਸ ਫੋਨ ਨੂੰ ਇਸਦੀ ਲਾਂਚ ਕੀਮਤ ਨਾਲੋਂ ਕੁੱਲ 15,700 ਰੁਪਏ ਸਸਤੇ ਵਿੱਚ ਖਰੀਦਿਆ ਜਾ ਸਕਦਾ ਹੈ।

iPhone 16 Pro Max Specifications

ਆਈਫੋਨ 16 ਪ੍ਰੋ ਮੈਕਸ ਵਿੱਚ 6.9-ਇੰਚ ਦੀ LTPO ਸੁਪਰ ਰੈਟੀਨਾ XDR OLED ਡਿਸਪਲੇਅ ਹੈ, ਜਿਸਦਾ ਰੈਜ਼ੋਲਿਊਸ਼ਨ 1320x2868 ਪਿਕਸਲ ਅਤੇ 120Hz ਰਿਫਰੈਸ਼ ਰੇਟ ਹੈ। ਇਹ ਆਈਫੋਨ ਐਪਲ ਏ18 ਪ੍ਰੋ ਚਿੱਪਸੈੱਟ ਦੇ ਨਾਲ ਆਉਂਦਾ ਹੈ। ਇਹ ਆਈਫੋਨ iOS 18 ਓਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਡਾਇਮੈਂਨਸ਼ਨ ਦੀ ਗੱਲ ਕਰੀਏ ਤਾਂ, ਇਸ ਆਈਫੋਨ ਦੀ ਲੰਬਾਈ 163.00 ਮਿਲੀਮੀਟਰ, ਚੌੜਾਈ 77.60 ਮਿਲੀਮੀਟਰ, ਮੋਟਾਈ 8.25 ਮਿਲੀਮੀਟਰ ਅਤੇ ਭਾਰ 227.00 ਗ੍ਰਾਮ ਹੈ।  ਇਹ ਫੋਨ ਕਰੈਸ਼ ਡਿਟੈਕਸ਼ਨ ਦੇ ਨਾਲ ਆਉਂਦਾ ਹੈ।

ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਇਸ ਆਈਫੋਨ ਦੇ ਰਿਅਰ ਵਿੱਚ f/1.78 ਅਪਰਚਰ ਦੇ ਨਾਲ 48-ਮੈਗਾਪਿਕਸਲ ਦਾ ਅਲਟਰਾ-ਵਾਈਡ ਪ੍ਰਾਇਮਰੀ ਕੈਮਰਾ, f/2.8 ਅਪਰਚਰ ਦੇ ਨਾਲ 12-ਮੈਗਾਪਿਕਸਲ ਦਾ ਟੈਲੀਫੋਟੋ ਕੈਮਰਾ ਅਤੇ f/2.2 ਅਪਰਚਰ ਦੇ ਨਾਲ 8-ਮੈਗਾਪਿਕਸਲ ਦਾ ਤੀਜਾ ਕੈਮਰਾ ਦਿੱਤਾ ਗਿਆ ਹੈ। ਇਸਦੇ ਨਾਲ ਸੈਲਫੀ ਅਤੇ ਵੀਡੀਓ ਕਾਲਾਂ ਲਈ f/1.9 ਅਪਰਚਰ ਦੇ ਨਾਲ 12-ਮੈਗਾਪਿਕਸਲ ਦਾ ਫਰੰਟ ਕੈਮਰਾ ਸ਼ਾਮਿਲ ਹੈ। ਇਹ ਆਈਫੋਨ IP68 ਰੇਟਿੰਗ ਨਾਲ ਲੈਸ ਹੈ, ਜੋ ਧੂੜ ਅਤੇ ਪਾਣੀ ਤੋਂ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ। ਕਨੈਕਟੀਵਿਟੀ ਵਿਕਲਪਾਂ ਵਿੱਚ Wi-Fi 7, GPS, NFC, USB ਟਾਈਪ-C, 4G, ਅਤੇ 5G ਸਪੋਰਟ ਸ਼ਾਮਲ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

No comments