Free Dish Tv Yojana: ਹੁਣ 800 ਤੋਂ ਵੱਧ ਟੀਵੀ ਚੈਨਲ ਵੇਖ ਸਕਦੇ ਹੋ ਬਿਲਕੁਲ ਫਰੀ, ਹਰ ਮਹੀਨੇ ਰਿਚਾਰਜ ਕਰਾਉਣ ਦਾ ਝੰਜਟ ਖਤਮ

Free Dish Tv Yojana: ਮਹਿੰਗਾਈ ਦੇ ਸਮੇਂ ਵਿੱਚ ਹਰ ਮਹੀਨੇ ਡਿਸ਼ ਟੀਵੀ ਰੀਚਾਰਜ ਕਰਨ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ। ਅਜਿਹੇ ਵਿੱਚ ਸਰਕਾਰ ਇੱਕ ਨਵੀਂ ਸਕੀਮ ਲਿਆਈ ਹੈ ਜਿਸ ਜ਼ਰੀਏ ਤੁਸੀਂ ਫਰੀ ਚੈਨਲ ਵੇਖ ਸਕਦੇ ਹੋ। ਸਰਕਾਰ ਵੱਲੋਂ ਲੋੜਵੰਦ ਲੋਕਾਂ ਨੂੰ ਮੁਫਤ ਡਿਸ਼ ਕੁਨੈਕਸ਼ਨ (Free Dish connection) ਦਾ ਵਿਕਲਪ ਦਿੱਤਾ ਗਿਆ ਹੈ। ਇਸ ਨੂੰ ਤੁਸੀਂ ਆਸਾਨੀ ਨਾਲ ਘਰ ਵਿੱਚ ਲਵਾ ਸਕਦੇ ਹੋ ਤੇ ਉਪਭੋਗਤਾਵਾਂ ਨੂੰ ਕੋਈ ਰੀਚਾਰਜ ਕਰਨ ਦੀ ਜ਼ਰੂਰਤ ਵੀ ਨਹੀਂ ਪਵੇਗੀ।

ਦਰਅਸਲ ਜਾਣਕਾਰੀ ਸਾਹਮਣੇ ਆਈ ਹੈ ਕਿ ਹੁਣ ਸੈੱਟਅਪ ਬਾਕਸ ਤੇ ਡੀਟੀਐਚ ਡਿਸ਼ ਟੀਵੀ ਦੀ ਜ਼ਰੂਰਤ ਨਹੀਂ ਰਹੇਗੀ ਕਿਉਂਕਿ ਹੁਣ ਤੁਸੀਂ ਬਬੁਤ ਸਾਰੇ ਚੈਨਲਾਂ ਨੂੰ ਮੁਫਤ ਵਿੱਚ ਚਲਾ ਸਕੋਗੇ। ਜੇਕਰ ਤੁਸੀਂ ਵੀ ਬਿਨਾਂ ਕੋਈ ਖਰਚ ਕੀਤੇ ਡਿਸ਼ ਟੀਵੀ ਕਨੈਕਸ਼ਨ ਲਗਵਾਉਣਾ ਚਾਹੁੰਦੇ ਹੋ ਤਾਂ ਇਸ ਸਕੀਮ ਤਹਿਤ ਤੁਸੀਂ 800 ਤੋਂ ਵੱਧ ਚੈਨਲਾਂ ਨੂੰ ਮੁਫ਼ਤ ਵਿੱਚ ਦੇਖ ਸਕਦੇ ਹੋ।

ਕਿਵੇਂ ਲਵਾਉਣਾ ਕੁਨੈਕਸ਼ਨ
ਡੀਡੀ ਦੁਆਰਾ ਮੁਫਤ ਡਿਸ਼ ਡੀਟੀਐਚ ਸੇਵਾ ਦਾ ਵਿਕਲਪ ਦਿੱਤਾ ਜਾ ਰਿਹਾ ਹੈ। ਇਹ ਪਬਲਿਕ ਸਰਵਿਸ ਬ੍ਰਾਡਕਾਸਟਰ ਪ੍ਰਸਾਰ ਭਾਰਤੀ ਦੁਆਰਾ ਪ੍ਰਦਾਨ ਕੀਤੀ ਜਾ ਰਹੀ ਹੈ। ਇਹ ਯੋਜਨਾ ਸਾਲ 2004 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਸੇਵਾ ਦਾ ਲਾਭ ਲੈਣ ਤੋਂ ਬਾਅਦ ਤੁਹਾਨੂੰ ਫਰੀ-ਟੂ-ਏਅਰ (FTA) ਡਾਇਰੈਕਟ-ਟੂ-ਹੋਮ (DTH) ਦਿੱਤਾ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਤੁਹਾਨੂੰ ਹਰ ਮਹੀਨੇ ਰੀਚਾਰਜ ਕਰਨ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਰਹੇਗੀ।

ਇਸ ਸਕੀਮ ਤਹਿਤ ਤੁਸੀਂ ਇੱਕ ਵਾਰ ਨਿਵੇਸ਼ ਕਰਕੇ ਆਸਾਨੀ ਨਾਲ ਲਵਾ ਸਕਦੇ ਹੋ। ਇਸ ਸਰਵਿਸ ਨੂੰ ਖਰੀਦਣ ਲਈ ਤੁਹਾਨੂੰ ਇੱਕ ਵਾਰ 2 ਹਜ਼ਾਰ ਰੁਪਏ ਖਰਚ ਕਰਨੇ ਪੈਣਗੇ। ਇਸ ਤੋਂ ਬਾਅਦ ਕੋਈ ਰੀਚਾਰਜ ਕਰਨ ਦੀ ਲੋੜ ਨਹੀਂ। ਇਸ ਦਾ ਮਤਲਬ ਹੈ ਕਿ ਤੁਹਾਨੂੰ ਹਮੇਸ਼ਾ ਲਈ ਮੁਫ਼ਤ ਟੀਵੀ ਚੈਨਲ ਦੇਖਣ ਨੂੰ ਮਿਲਣਗੇ। ਇਸ ਤੋਂ ਇਲਾਵਾ ਹੁਣ ਕੰਪੈਕਟ ਸਾਈਜ਼ ਐਂਟੀਨਾ ਵੀ ਉਪਲਬਧ ਹੈ। ਇਹ ਇੱਕ ਬਹੁਤ ਵੱਡਾ DTH ਪਲੇਟਫਾਰਮ ਹੈ।

ਅਰਜ਼ੀ ਕਿਵੇਂ ਦੇਣੀ
ਡਿਸ਼ ਲਈ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ। ਇਸ ਲਈ ਦੋ ਨੰਬਰ ਦਿੱਤੇ ਗਏ ਹਨ। ਪਹਿਲਾ ਨੰਬਰ 1800114554 ਹੈ ਜਦਕਿ ਦੂਜਾ ਨੰਬਰ 011-25806200 ਹੈ। ਤੁਸੀਂ ਇਨ੍ਹਾਂ ਨੰਬਰਾਂ 'ਤੇ ਸੰਪਰਕ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਤੁਸੀਂ ਸਥਾਨਕ ਕੇਬਲ ਪ੍ਰਦਾਤਾ ਦੀ ਮਦਦ ਨਾਲ ਵੀ ਇਸ ਲਈ ਅਰਜ਼ੀ ਦੇ ਸਕਦੇ ਹੋ।

ਹਾਲਾਂਕਿ, ਇਸ ਲਈ ਤੁਹਾਡੇ ਲਈ ਇੱਕ ਟੀਵੀ ਹੋਣਾ ਲਾਜ਼ਮੀ ਹੈ ਤੇ ਕੋਈ ਵੱਖਰਾ ਚਾਰਜ ਨਹੀਂ ਲਿਆ ਜਾਵੇਗਾ। ਇਸ ਦੀ ਖਾਸੀਅਤ ਇਹ ਹੈ ਕਿ ਤੁਹਾਨੂੰ ਹਰ ਮਹੀਨੇ ਰੀਚਾਰਜ ਕਰਨ ਦੀ ਚਿੰਤਾ ਨਹੀਂ ਕਰਨੀ ਪਵੇਗੀ ਪਰ ਇਸ ਵਿੱਚ ਸਿਰਫ਼ ਚੁਣੇ ਹੋਏ ਚੈਨਲ ਹੀ ਦਿਖਾਈ ਦੇਣਗੇ। ਅਦਾਇਗੀ ਚੈਨਲਾਂ ਨੂੰ ਪ੍ਰਾਪਤ ਕਰਨ ਲਈ ਤੁਹਾਨੂੰ ਭੁਗਤਾਨ ਕਰਨਾ ਪਵੇਗਾ।

No comments