17 ਸਾਈਕਲ ਚੋਰੀ
ਲੁਧਿਆਣਾ: ਸਥਾਨਕ ਥਾਣਾ ਮੋਤੀ ਨਗਰ ਦੇ ਇਲਾਕਾ ਪ੍ਰਤਾਪ ਸਿੰਘ ਨਗਰ, ਟਿੱਬਾ ਰੋਡ ਤੋਂ ਇੱਕ ਟਾਟਾ 407 ਗੱਡੀ ਵਿੱਚ ਲੱਦੇ 17 ਸਾਈਕਲ ਚੋਰੀ ਹੋ ਗਏ। ਗੱਡੀ ਦੇ ਮਾਲਕ ਵਰਿੰਦਰ ਕੁਮਾਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਹ ਟਰਾਂਸਪੋਰਟ ਦਾ ਕੰਮ ਕਰਦਾ ਹੈ ਤੇ ਉਸ ਨੇ ਟਾਟਾ 407 ਪਾਇਆ ਹੋਇਆ ਹੈ ਜਿਸ ਨੂੰ ਕ੍ਰਿਸ਼ਨ ਥਾਪਾ ਵਾਸੀ ਹੀਰਾ ਨਗਰ ਚਲਾਉਂਦਾ ਹੈ। ਉਸ ਨੇ ਦੱਸਿਆ ਕਿ ਬੀਤੇ ਦਿਨੀਂ ਏਵਨ ਸਾਈਕਲ ਫੈਕਟਰੀ ਤੋਂ ਹਰਿਆਣਾ ਲੈ ਕੇ ਜਾਣ ਲਈ 76 ਸਾਈਕਲ ਲੱਦੇ ਸਨ। ਡਰਾਈਵਰ ਗੱਡੀ ਉਸ ਦੇ ਘਰ ਬਾਹਰ ਖੜ੍ਹੀ ਕਰ ਕੇ ਚਲਾ ਗਿਆ। ਅਗਲੇ ਦਿਨ ਸਵੇਰੇ 5 ਵਜੇ ਜਦੋਂ ਉਹ ਗੱਡੀ ਲੈਣ ਆਇਆ ਤਾਂ 17 ਸਾਈਕਲ ਗਾਇਬ ਸਨ। ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ। -ਨਿੱਜੀ ਪੱਤਰ ਪੇਰਕ
The post 17 ਸਾਈਕਲ ਚੋਰੀ appeared first on Punjabi Tribune Online.
https://ift.tt/eA8V8J

No comments