iPhone ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ! ਇਸ ਤਰੀਕੇ ਨਾਲ ਮਿਲੇਗਾ ਹਜ਼ਾਰਾਂ ਰੁਪਏ ਸਸਤਾ ਫੋਨ

Flipkart Discount : ਜੇਕਰ ਤੁਸੀਂ ਵੀ ਨਵਾਂ ਆਈਫੋਨ (iPhone) ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਦੀਵਾਲੀ ਦੇ ਮੌਕੇ 'ਤੇ ਫਲਿੱਪਕਾਰਟ (Flipkart) ਵੱਲੋਂ ਗਾਹਕਾਂ ਲਈ ਖ਼ਾਸ ਆਫਰ ਪੇਸ਼ ਕੀਤੇ ਜਾ ਰਹੇ ਹਨ। ਇਸ ਸੇਲ ਦੌਰਾਨ ਆਈਫੋਨ ਦੀ ਕੀਮਤ ਵਿੱਚ ਕਟੌਤੀ ਦੇ ਨਾਲ SBI ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਨ 'ਤੇ ਵਾਧੂ ਛੋਟ ਮਿਲਣ ਦਾ ਦਾਅਵਾ ਕੀਤਾ ਗਿਆ ਹੈ।

ਦਰਅਸਲ, ਭਾਰਤ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਆਈਫੋਨ ਦਾ ਕ੍ਰੇਜ਼ ਕਾਫ਼ੀ ਵਧਿਆ ਹੈ। ਹਾਲਾਂਕਿ ਇਸ ਦੀ ਵੱਧ ਕੀਮਤ ਕਾਰਨ ਹਰ ਕੋਈ ਇਸ ਨੂੰ ਖਰੀਦ ਨਹੀਂ ਸਕਦਾ। ਅਜਿਹੇ ਵਿੱਚ ਫਲਿੱਪਕਾਰਟ ਦੀ ਦੀਵਾਲੀ ਸੇਲ ਗਾਹਕਾਂ ਲਈ ਪੈਸੇ ਬਚਾਉਣ ਦਾ ਮੌਕਾ ਬਣ ਸਕਦੀ ਹੈ।

28 ਅਕਤੂਬਰ ਤੋਂ ਸ਼ੁਰੂ ਹੋਈ ਦੀਵਾਲੀ ਸੇਲ

ਦਿੱਤੀ ਗਈ ਜਾਣਕਾਰੀ ਮੁਤਾਬਕ ਫਲਿੱਪਕਾਰਟ 'ਤੇ 28 ਅਕਤੂਬਰ ਤੋਂ ਬਿਗ ਬੈਂਗ ਦੀਵਾਲੀ ਸੇਲ (Big Bang Diwali Sale) ਸ਼ੁਰੂ ਹੋ ਗਈ ਹੈ। ਇਹ ਸੇਲ 10 ਨਵੰਬਰ ਰਾਤ 11:59 ਵਜੇ ਤੱਕ ਚੱਲਣ ਦੀ ਗੱਲ ਕਹੀ ਗਈ ਹੈ। ਇਸ ਦੌਰਾਨ ਵੱਖ-ਵੱਖ ਸਮਾਰਟਫੋਨਾਂ 'ਤੇ ਛੋਟ ਦੇ ਨਾਲ SBI ਕ੍ਰੈਡਿਟ ਕਾਰਡ ਰਾਹੀਂ ਖਰੀਦਦਾਰੀ ਕਰਨ ਵਾਲਿਆਂ ਨੂੰ ਵਾਧੂ ਫਾਇਦਾ ਮਿਲ ਸਕਦਾ ਹੈ।

iPhone 17 'ਤੇ ਮਿਲੇਗੀ 5 ਹਜ਼ਾਰ ਰੁਪਏ ਦੀ ਛੋਟ

ਸੇਲ ਸਬੰਧੀ ਜਾਣਕਾਰੀ ਅਨੁਸਾਰ 256GB ਵਾਲਾ iPhone 17 ਫਲਿੱਪਕਾਰਟ 'ਤੇ 89,999 ਰੁਪਏ ਵਿੱਚ ਲਿਸਟ ਹੋਣ ਦਾ ਦਾਅਵਾ ਹੈ। ਜੇਕਰ ਗਾਹਕ SBI ਕ੍ਰੈਡਿਟ ਕਾਰਡ ਨਾਲ ਪੂਰੀ ਰਕਮ ਦਾ ਭੁਗਤਾਨ ਕਰਦਾ ਹੈ ਤਾਂ ਉਸ ਨੂੰ 5,000 ਰੁਪਏ ਦੀ ਇੰਸਟੈਂਟ ਛੋਟ ਮਿਲ ਸਕਦੀ ਹੈ। ਇਸ ਹਿਸਾਬ ਨਾਲ ਫੋਨ ਦੀ ਕੀਮਤ 89,999 ਰੁਪਏ ਤੋਂ ਘਟ ਕੇ 84,999 ਰੁਪਏ ਰਹਿ ਜਾਵੇਗੀ। ਹਾਲਾਂਕਿ ਇਹ ਛੋਟ ਕਾਰਡ ਦੀ ਯੋਗਤਾ ਅਤੇ ਬੈਂਕ ਦੀਆਂ ਸ਼ਰਤਾਂ 'ਤੇ ਨਿਰਭਰ ਕਰੇਗੀ।

EMI 'ਤੇ ਫੋਨ ਲੈਣ ਵਾਲੇ ਧਿਆਨ ਦੇਣ

ਜੇਕਰ ਤੁਸੀਂ ਆਈਫੋਨ ਨੂੰ ਕਿਸ਼ਤਾਂ (EMI) 'ਤੇ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਪਹਿਲਾਂ ਸਾਰੇ ਖਰਚਿਆਂ ਬਾਰੇ ਜਾਣਕਾਰੀ ਲੈ ਲਵੋ। EMI ਰਾਹੀਂ ਖਰੀਦਦਾਰੀ ਕਰਨ 'ਤੇ ਬੈਂਕ ਵੱਲੋਂ ਵਿਆਜ ਜਾਂ ਪ੍ਰੋਸੈਸਿੰਗ ਫੀਸ ਲਗਾਈ ਜਾ ਸਕਦੀ ਹੈ। ਨੋ-ਕੋਸਟ EMI (No-Cost EMI) ਵਿੱਚ ਵੀ ਵਿਆਜ ਦੀ ਰਕਮ 'ਤੇ 18 ਫੀਸਦੀ GST ਅਤੇ ਪ੍ਰੋਸੈਸਿੰਗ ਫੀਸ ਵਰਗੇ ਵਾਧੂ ਖਰਚੇ ਹੋ ਸਕਦੇ ਹਨ। ਇਸ ਲਈ ਫੋਨ ਖਰੀਦਣ ਤੋਂ ਪਹਿਲਾਂ ਕੁੱਲ ਭੁਗਤਾਨ ਜ਼ਰੂਰ ਚੈੱਕ ਕਰੋ।

ਪੁਰਾਣਾ ਫੋਨ ਬਦਲਣ 'ਤੇ ਹੋਰ ਬੱਚ ਸਕਦੇ ਹਨ ਪੈਸੇ

ਫਲਿੱਪਕਾਰਟ ਵੱਲੋਂ ਪੁਰਾਣੇ ਸਮਾਰਟਫੋਨ ਦੇ ਬਦਲੇ ਨਵਾਂ ਆਈਫੋਨ ਖਰੀਦਣ ਦਾ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ 128GB ਵਾਲੇ iPhone 12 ਨੂੰ ਐਕਸਚੇਂਜ ਕਰਨ 'ਤੇ 18,700 ਰੁਪਏ ਤੱਕ ਦੀ ਕੀਮਤ ਮਿਲਣ ਦਾ ਦਾਅਵਾ ਹੈ ਪਰ ਗਾਹਕਾਂ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਪੁਰਾਣੇ ਫੋਨ ਦੀ ਅਸਲ ਐਕਸਚੇਂਜ ਕੀਮਤ ਉਸ ਦੀ ਹਾਲਤ 'ਤੇ ਨਿਰਭਰ ਕਰਦੀ ਹੈ। ਡਿਲੀਵਰੀ ਸਮੇਂ ਫੋਨ ਦੀ ਜਾਂਚ ਦੌਰਾਨ ਸਕ੍ਰੈਚ, ਸਕ੍ਰੀਨ ਜਾਂ ਹੋਰ ਖ਼ਰਾਬੀ ਮਿਲਣ 'ਤੇ ਐਕਸਚੇਂਜ ਕੀਮਤ ਘਟ ਸਕਦੀ ਹੈ।

ਸ਼ਾਮ ਦੇ ਸਮੇਂ ਮਿਲ ਸਕਦੀ ਹੈ ਖ਼ਾਸ ਡੀਲ

ਸੇਲ ਦੌਰਾਨ ਸ਼ਾਮ 6 ਵਜੇ ਤੋਂ ਰਾਤ 11 ਵਜੇ ਤੱਕ ਕੁਝ ਖ਼ਾਸ ਆਫਰ ਆਉਣ ਦੀ ਗੱਲ ਵੀ ਕਹੀ ਗਈ ਹੈ। ਇਸ ਸਮੇਂ ਪ੍ਰਾਈਸ ਕਰੈਸ਼ (Price Crash) ਅਤੇ ਬਿਗ ਬੈਂਗ ਆਵਰਜ਼ ਵਰਗੀਆਂ ਡੀਲਾਂ ਤਹਿਤ ਕੀਮਤਾਂ ਵਿੱਚ ਵਾਧੂ ਕਟੌਤੀ ਹੋ ਸਕਦੀ ਹੈ। ਜੇਕਰ ਤੁਸੀਂ ਆਈਫੋਨ ਖਰੀਦਣਾ ਚਾਹੁੰਦੇ ਹੋ ਤਾਂ ਪਹਿਲਾਂ ਆਪਣੀ ਪਸੰਦ ਦਾ ਮਾਡਲ ਕਾਰਟ ਵਿੱਚ ਰੱਖ ਸਕਦੇ ਹੋ। ਇਸ ਤੋਂ ਬਾਅਦ ਵੱਖ-ਵੱਖ ਸਮੇਂ ਕੀਮਤ ਦੀ ਤੁਲਨਾ ਕਰਕੇ ਖਰੀਦਦਾਰੀ ਕਰਨਾ ਫਾਇਦੇਮੰਦ ਹੋ ਸਕਦਾ ਹੈ।

No comments