Breaking News

Instagram 'ਤੇ ਹੁਣ 90 ਮਿੰਟ ਤੱਕ ਦੀਆਂ ਵੀਡੀਓਜ਼ ! YouTube ਨੂੰ ਟੱਕਰ ਦੇਣ ਦੀ ਤਿਆਰੀ, ਜਾਣੋ ਨਵਾਂ ਫੀਚਰ

Instagram New Feature : ਸੋਸ਼ਲ ਮੀਡੀਆ ਪਲੇਟਫਾਰਮ Instagram ਹੁਣ ਛੋਟੀਆਂ Reels ਦੇ ਨਾਲ-ਨਾਲ ਲੰਬੀਆਂ ਵੀਡੀਓਜ਼ ਨੂੰ ਵੀ ਉਤਸ਼ਾਹਿਤ ਕਰਨ ਦੀ ਤਿਆਰੀ ਕਰ ਰਿਹਾ ਹੈ। ਕੰਪਨੀ ਇੱਕ ਨਵੇਂ ਵੀਡੀਓ ਫਾਰਮੈਟ ਦੀ ਟੈਸਟਿੰਗ ਕਰ ਰਹੀ ਹੈ, ਜਿਸ ਰਾਹੀਂ ਕ੍ਰਿਏਟਰਜ਼ 90 ਮਿੰਟ ਤੱਕ ਦੀਆਂ ਵੀਡੀਓਜ਼ ਅਪਲੋਡ ਕਰ ਸਕਣਗੇ। ਇਸ ਨਵੇਂ ਫੀਚਰ ਨਾਲ Instagram ਸਿੱਧੇ ਤੌਰ 'ਤੇ YouTube ਨੂੰ ਟੱਕਰ ਦੇਣ ਦੀ ਤਿਆਰੀ ਵਿੱਚ ਹੈ।

90 ਮਿੰਟ ਤੱਕ ਦੀਆਂ ਵੀਡੀਓਜ਼ ਕਰ ਸਕਣਗੇ ਅਪਲੋਡ

Instagram ਵੱਲੋਂ 'Features' ਨਾਮ ਦੇ ਨਵੇਂ ਵੀਡੀਓ ਫਾਰਮੈਟ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਇਸ ਰਾਹੀਂ ਕ੍ਰਿਏਟਰਜ਼ 90 ਮਿੰਟ ਤੱਕ ਦੀਆਂ ਹੌਰੀਜ਼ੋਂਟਲ (Horizontal) ਵੀਡੀਓਜ਼ ਅਪਲੋਡ ਕਰ ਸਕਣਗੇ। ਫਿਲਹਾਲ ਇਹ ਸਹੂਲਤ ਅਮਰੀਕਾ ਦੇ ਕੁਝ ਚੋਣਵੇਂ ਕ੍ਰਿਏਟਰਜ਼ ਲਈ ਉਪਲਬਧ ਹੈ। ਇਸ ਤੋਂ ਪਹਿਲਾਂ ਬ੍ਰਾਜ਼ੀਲ ਵਿੱਚ ਵੀ ਇਸ ਦੀ ਟੈਸਟਿੰਗ ਕੀਤੀ ਗਈ ਸੀ।

Instagram ਦੇ ਮੁਖੀ ਐਡਮ ਮੋਸੇਰੀ (Adam Mosseri) ਅਤੇ ਪ੍ਰੋਡਕਟ ਵਾਈਸ ਪ੍ਰੈਜ਼ੀਡੈਂਟ ਟੇਸਾ ਲਾਇੰਸ (Tessa Lyons) ਨੇ ਇਸ ਨਵੇਂ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ।

Reels ਤੋਂ ਸਿੱਧਾ ਦੇਖ ਸਕੋਗੇ ਪੂਰਾ ਵੀਡੀਓ

ਇਸ ਫੀਚਰ ਦੀ ਸਭ ਤੋਂ ਖਾਸ ਗੱਲ ਇਹ ਹੋਵੇਗੀ ਕਿ ਜੇਕਰ ਕਿਸੇ ਯੂਜ਼ਰ ਨੂੰ Reel ਵਿੱਚ ਕਿਸੇ ਪੌਡਕਾਸਟ ਜਾਂ ਇੰਟਰਵਿਊ ਦਾ ਛੋਟਾ ਹਿੱਸਾ ਪਸੰਦ ਆਉਂਦਾ ਹੈ, ਤਾਂ ਉਹ Instagram 'ਤੇ ਹੀ ਉਸ ਦੀ ਪੂਰੀ ਵੀਡੀਓ ਦੇਖ ਸਕੇਗਾ। ਇਸ ਲਈ YouTube ਜਾਂ ਕਿਸੇ ਹੋਰ ਐਪ 'ਤੇ ਜਾਣ ਦੀ ਲੋੜ ਨਹੀਂ ਪਵੇਗੀ। ਕੰਪਨੀ ਲੰਬੀਆਂ ਵੀਡੀਓਜ਼ ਨੂੰ Explore ਪੇਜ ਅਤੇ ਐਪ ਦੇ ਹੋਰ ਹਿੱਸਿਆਂ ਵਿੱਚ ਵੀ ਦਿਖਾਉਣ ਦੀ ਯੋਜਨਾ ਬਣਾ ਰਹੀ ਹੈ।

YouTube ਨਾਲ ਹੋਵੇਗਾ ਸਿੱਧਾ ਮੁਕਾਬਲਾ

YouTube 'ਤੇ ਯੋਗ ਕ੍ਰਿਏਟਰਜ਼ ਨੂੰ ਇਸ਼ਤਿਹਾਰਾਂ ਤੋਂ ਹੋਣ ਵਾਲੀ ਕਮਾਈ ਦਾ 55 ਫੀਸਦੀ ਹਿੱਸਾ ਮਿਲਦਾ ਹੈ। ਦੂਜੇ ਪਾਸੇ Instagram 'ਤੇ ਕ੍ਰਿਏਟਰਜ਼ ਦੀ ਕਮਾਈ ਮੁੱਖ ਤੌਰ 'ਤੇ ਬ੍ਰਾਂਡ ਡੀਲਾਂ ਅਤੇ ਸਪਾਂਸਰਡ ਕੰਟੈਂਟ ਰਾਹੀਂ ਹੁੰਦੀ ਹੈ। Meta ਹੁਣ ਇਸ ਨਵੇਂ ਫਾਰਮੈਟ ਰਾਹੀਂ ਕ੍ਰਿਏਟਰਜ਼ ਲਈ ਕਮਾਈ ਦੇ ਹੋਰ ਮੌਕੇ ਪੈਦਾ ਕਰਨ 'ਤੇ ਕੰਮ ਕਰ ਰਹੀ ਹੈ। ਹਾਲਾਂਕਿ ਕੰਪਨੀ ਨੇ ਅਜੇ ਤੱਕ ਇਸ਼ਤਿਹਾਰਾਂ ਤੋਂ ਕਮਾਈ ਦਾ ਕੋਈ ਪੱਕਾ ਮਾਡਲ ਐਲਾਨਿਆ ਨਹੀਂ ਹੈ।

ਟੀਵੀ 'ਤੇ ਵੀ ਦੇਖ ਸਕੋਗੇ Instagram ਦੀਆਂ ਵੀਡੀਓਜ਼

Instagram ਆਪਣੀਆਂ ਲੰਬੀਆਂ ਵੀਡੀਓਜ਼ ਨੂੰ ਸਿਰਫ਼ ਮੋਬਾਈਲ ਤੱਕ ਸੀਮਤ ਨਹੀਂ ਰੱਖਣਾ ਚਾਹੁੰਦਾ। ਕੰਪਨੀ ਨੇ ਭਾਰਤ ਸਮੇਤ ਕਈ ਦੇਸ਼ਾਂ ਵਿੱਚ Apple TV ਲਈ ਆਪਣੀ ਐਪ ਵੀ ਉਪਲਬਧ ਕਰਵਾ ਦਿੱਤੀ ਹੈ। ਇਸ ਤੋਂ ਇਲਾਵਾ Instagram 'Series' ਨਾਮ ਦੇ ਫੀਚਰ 'ਤੇ ਵੀ ਕੰਮ ਕਰ ਰਿਹਾ ਹੈ, ਜਿਸ ਰਾਹੀਂ ਇੱਕੋ ਵਿਸ਼ੇ ਨਾਲ ਜੁੜੀਆਂ Reels ਨੂੰ ਵੱਖ-ਵੱਖ ਐਪੀਸੋਡਾਂ ਵਿੱਚ ਜੋੜਿਆ ਜਾ ਸਕੇਗਾ।

ਫਿਲਹਾਲ 90 ਮਿੰਟ ਦੀਆਂ ਵੀਡੀਓਜ਼ ਵਾਲਾ ਫੀਚਰ ਸਿਰਫ਼ ਚੋਣਵੇਂ ਕ੍ਰਿਏਟਰਜ਼ ਲਈ ਟੈਸਟ ਕੀਤਾ ਜਾ ਰਿਹਾ ਹੈ। ਇਹ ਸਹੂਲਤ ਭਾਰਤ ਸਮੇਤ ਸਾਰੇ ਯੂਜ਼ਰਜ਼ ਲਈ ਕਦੋਂ ਸ਼ੁਰੂ ਹੋਵੇਗੀ, ਇਸ ਬਾਰੇ ਅਜੇ ਕੋਈ ਪੱਕੀ ਜਾਣਕਾਰੀ ਸਾਹਮਣੇ ਨਹੀਂ ਆਈ।

No comments