Breaking News

1 ਨਵੰਬਰ ਤੋਂ ਨਵਾਂ ਨਿਯਮ ਲਾਗੂ, ਹੁਣ ਨੰਬਰ ਦੇ ਨਾਲ ਦਿਖੇਗਾ ਅਸਲੀ ਕਾਲਰ ਦਾ ਨਾਮ

Phone Call Rules: ਜੇਕਰ ਤੁਸੀਂ ਵੀ ਪੂਰਾ ਦਿਨ ਅਣਜਾਣ ਅਤੇ ਸਪੈਮ ਕਾਲਾਂ (Spam Calls) ਤੋਂ ਪਰੇਸ਼ਾਨ ਹੋ ਚੁੱਕੇ ਹੋ, ਤਾਂ ਤੁਹਾਡੇ ਲਈ ਕੁਝ ਮਹੱਤਵਪੂਰਨ ਖ਼ਬਰ ਹੈ। 1 ਨਵੰਬਰ ਤੋਂ ਮੋਬਾਈਲ ਕਾਲਿੰਗ ਨਾਲ ਸਬੰਧਤ ਇੱਕ ਵੱਡਾ ਨਿਯਮ ਦੇਸ਼ ਭਰ ਵਿੱਚ ਲਾਗੂ ਕੀਤਾ ਜਾਵੇਗਾ। ਦੂਰਸੰਚਾਰ ਵਿਭਾਗ ਨੇ ਰਿਲਾਇੰਸ ਜੀਓ, ਏਅਰਟੈੱਲ, ਵੋਡਾਫੋਨ-ਆਈਡੀਆ ਅਤੇ ਬੀਐਸਐਨਐਲ ਸਮੇਤ ਸਾਰੀਆਂ ਦੂਰਸੰਚਾਰ ਕੰਪਨੀਆਂ ਨੂੰ ਕਾਲਰ ਨੇਮ ਪ੍ਰੈਜ਼ੈਂਟੇਸ਼ਨ (CNP) ਸਿਸਟਮ ਲਾਗੂ ਕਰਨ ਦੇ ਆਦੇਸ਼ ਦਿੱਤੇ ਹਨ।

CNAP Service ਕੀ ਹੈ ਅਤੇ ਕਿਵੇਂ ਕਰੇਗੀ ਕੰਮ?

ਕਾਲਿੰਗ ਨੇਮ ਪ੍ਰੈਜ਼ੈਂਟੇਸ਼ਨ (CNAP) ਇੱਕ ਅਜਿਹੀ ਸੇਵਾ ਹੈ, ਜਿਸ ਰਾਹੀਂ ਫੋਨ ’ਤੇ ਆਉਣ ਵਾਲੀ ਕਾਲ ਦੇ ਨਾਲ ਕਾਲ ਕਰਨ ਵਾਲੇ ਦਾ ਨਾਂ ਵੀ ਦਿਖਾਇਆ ਜਾਵੇਗਾ। ਜੇਕਰ ਨੰਬਰ ਤੁਹਾਡੇ ਫੋਨ ਵਿੱਚ ਸੇਵ ਨਹੀਂ ਹੈ, ਤਾਂ ਸਿਮ ਕਾਰਡ ਲੈਂਦੇ ਸਮੇਂ ਦਰਜ ਕਰਵਾਇਆ ਗਿਆ ਨਾਂ ਸਕਰੀਨ ’ਤੇ ਦਿਖ ਸਕਦਾ ਹੈ।

ਇਸ ਲਈ ਦੂਰਸੰਚਾਰ ਕੰਪਨੀਆਂ ਨੂੰ ਮੋਬਾਈਲ ਨੰਬਰਾਂ ਅਤੇ ਵਰਤੋਂਕਾਰਾਂ ਦੇ ਨਾਂ ਨਾਲ ਜੁੜਿਆ ਡਾਟਾਬੇਸ ਤਿਆਰ ਕਰਨਾ ਪਵੇਗਾ। ਕਾਲ ਆਉਣ ’ਤੇ ਇਸ ਡਾਟਾਬੇਸ ਦੀ ਮਦਦ ਨਾਲ ਨਾਂ ਫੋਨ ਦੀ ਸਕਰੀਨ ’ਤੇ ਦਿਖਾਇਆ ਜਾਵੇਗਾ।

ਫੋਨ ’ਤੇ ਕਿਹੜਾ ਨਾਂ ਆਵੇਗਾ ਨਜ਼ਰ?
CNAP ਸੇਵਾ ਤਹਿਤ ਨਾਂ ਦਿਖਾਉਣ ਲਈ ਕੁਝ ਖ਼ਾਸ ਨਿਯਮ ਹੋਣਗੇ:

ਸੇਵ ਕੀਤਾ ਨੰਬਰ: ਜੇਕਰ ਕਾਲ ਕਰਨ ਵਾਲੇ ਦਾ ਨੰਬਰ ਤੁਹਾਡੇ ਫੋਨ ਦੀ ਸੰਪਰਕ ਸੂਚੀ ਵਿੱਚ ਸੇਵ ਹੈ, ਤਾਂ ਤੁਹਾਡੇ ਵੱਲੋਂ ਸੇਵ ਕੀਤਾ ਨਾਂ ਦਿਖਾਈ ਦੇਵੇਗਾ।

ਅਣਜਾਣ ਨੰਬਰ: ਜੇਕਰ ਨੰਬਰ ਸੇਵ ਨਹੀਂ ਹੈ, ਤਾਂ ਸਿਮ ਲੈਂਦੇ ਸਮੇਂ ਦਰਜ ਕਰਵਾਇਆ ਗਿਆ ਨਾਂ ਦਿਖਾਇਆ ਜਾਵੇਗਾ।

ਵਿਦੇਸ਼ੀ ਨੰਬਰ: ਵਿਦੇਸ਼ ਤੋਂ ਆਉਣ ਵਾਲੀ ਕਾਲ ’ਤੇ ਕਾਲਰ ਦੇ ਨਾਂ ਦੀ ਥਾਂ ‘International Call’ ਲਿਖਿਆ ਦਿਖਾਈ ਦੇਵੇਗਾ।

ਕਾਰੋਬਾਰੀ ਨੰਬਰ: ਯੋਗ ਕਾਰੋਬਾਰ ਆਪਣੇ ਰਜਿਸਟਰਡ ਕਾਰੋਬਾਰੀ ਨਾਂ ਜਾਂ ਟਰੇਡਮਾਰਕ ਨੂੰ ਦਿਖਾਉਣ ਦੀ ਸਹੂਲਤ ਲੈ ਸਕਣਗੇ।

ਪ੍ਰਾਈਵੇਸੀ ਲਈ ਕੀ ਹੋਵੇਗਾ?

ਦੂਰਸੰਚਾਰ ਕੰਪਨੀਆਂ ਮੁਤਾਬਕ, ਕਾਲ ਖ਼ਤਮ ਹੋਣ ਤੋਂ ਬਾਅਦ ਸਿਸਟਮ ਦੀ ਮੈਮੋਰੀ ਵਿੱਚੋਂ ਦਿਖਾਇਆ ਗਿਆ ਨਾਂ ਤੁਰੰਤ ਮਿਟਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਜਿਨ੍ਹਾਂ ਵਰਤੋਂਕਾਰਾਂ ਨੇ ਆਪਣਾ ਨੰਬਰ ਜਾਂ ਨਾਂ ਲੁਕਾਉਣ ਲਈ CLIR (Calling Line Identification Restriction) ਸੇਵਾ ਲਈ ਹੋਈ ਹੈ, ਉਨ੍ਹਾਂ ਦਾ ਨਾਂ ਸਕਰੀਨ ’ਤੇ ਨਹੀਂ ਦਿਖਾਇਆ ਜਾਵੇਗਾ।

No comments