Sim Card : ਤੁਹਾਡੇ ਆਧਾਰ ਕਾਰਡ ’ਤੇ ਕਿੰਨੇ ਸਿਮ ਚੱਲ ਰਹੇ ਹਨ, ਕਿਵੇਂ ਪਤਾ ਕਰੀਏ? ਜਾਣੋ ਇਹ ਆਸਾਨ ਤਰੀਕਾ

Sim Card Link With Aadhar Card : ਅੱਜ ਦੇ ਸਮੇਂ ਵਿੱਚ ਆਧਾਰ ਕਾਰਡ ਸਾਡੀ ਪਛਾਣ ਨਾਲ ਜੁੜੇ ਸਭ ਤੋਂ ਜ਼ਰੂਰੀ ਦਸਤਾਵੇਜ਼ਾਂ ਵਿੱਚੋਂ ਇੱਕ ਹੈ। ਮੋਬਾਈਲ ਸਿਮ ਖਰੀਦਣ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ਵਿੱਚ ਜੇਕਰ ਤੁਹਾਡੇ ਨਾਮ ’ਤੇ ਕੋਈ ਹੋਰ ਵਿਅਕਤੀ ਸਿਮ ਲੈ ਕੇ ਵਰਤ ਰਿਹਾ ਹੋਵੇ ਅਤੇ ਮੋਬਾਈਲ ਨੰਬਰ ਚੱਲ ਰਿਹਾ ਹੋਵੇ ਤਾਂ ਇਹ ਤੁਹਾਡੇ ਲਈ ਮੁਸ਼ਕਲ ਖੜ੍ਹੀ ਕਰ ਸਕਦਾ ਹੈ।

ਕਈ ਵਾਰ ਕਿਸੇ ਹੋਰ ਵਿਅਕਤੀ ਦੇ ਨਾਮ ’ਤੇ ਜਾਰੀ ਮੋਬਾਈਲ ਨੰਬਰ ਦੀ ਵਰਤੋਂ ਸਾਈਬਰ ਫਰਾਡ ਜਾਂ ਗੈਰ-ਕਾਨੂੰਨੀ ਗਤੀਵਿਧੀਆਂ ਲਈ ਕੀਤੀ ਜਾ ਸਕਦੀ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਸਮੇਂ-ਸਮੇਂ ’ਤੇ ਜਾਂਚ ਕਰਦੇ ਰਹੋ ਕਿ ਤੁਹਾਡੇ ਨਾਮ ’ਤੇ ਕਿੰਨੇ ਮੋਬਾਈਲ ਕਨੈਕਸ਼ਨ ਐਕਟਿਵ ਹਨ। ਇਸ ਲਈ ਸਰਕਾਰ ਨੇ ਸੰਚਾਰ ਸਾਥੀ ਪੋਰਟਲ ’ਤੇ TAFCOP ਦੀ ਸਹੂਲਤ ਦਿੱਤੀ ਹੈ। ਇਸ ਰਾਹੀਂ ਤੁਸੀਂ ਆਪਣੇ ਨਾਮ ’ਤੇ ਜਾਰੀ ਮੋਬਾਈਲ ਕਨੈਕਸ਼ਨਾਂ ਦੀ ਜਾਣਕਾਰੀ ਆਨਲਾਈਨ ਦੇਖ ਸਕਦੇ ਹੋ।

ਕਿਵੇਂ ਪਤਾ ਕਰੀਏ ਕਿ ਤੁਹਾਡੇ ਨਾਮ ’ਤੇ ਕਿੰਨੇ SIM ਹਨ?

ਇਸ ਲਈ ਤੁਹਾਨੂੰ ਆਪਣਾ ਆਧਾਰ ਨੰਬਰ ਕਿਸੇ ਅਣਜਾਣ ਵੈੱਬਸਾਈਟ ’ਤੇ ਦਰਜ ਕਰਨ ਦੀ ਲੋੜ ਨਹੀਂ ਹੈ। ਤੁਸੀਂ ਸਰਕਾਰ ਦੇ ਸੰਚਾਰ ਸਾਥੀ ਪੋਰਟਲ ਦੀ ਮਦਦ ਨਾਲ ਇਹ ਜਾਣਕਾਰੀ ਚੈੱਕ ਕਰ ਸਕਦੇ ਹੋ। ਸਭ ਤੋਂ ਪਹਿਲਾਂ ਸੰਚਾਰ ਸਾਥੀ ਪੋਰਟਲ ’ਤੇ ਜਾਓ ਅਤੇ ਇੱਥੇ ਆਪਣਾ ਮੋਬਾਈਲ ਨੰਬਰ ਦਰਜ ਕਰੋ। ਇਸ ਤੋਂ ਬਾਅਦ OTP ਰਾਹੀਂ ਇਸ ਨੂੰ ਵੈਰੀਫਾਈ ਕਰੋ।

DoT ਦੇ TAFCOP ਸਿਸਟਮ ਵਿੱਚ ਮੋਬਾਈਲ ਨੰਬਰ ਰਾਹੀਂ ਆਥੈਂਟੀਕੇਸ਼ਨ ਕੀਤਾ ਜਾਂਦਾ ਹੈ। ਵੈਰੀਫਿਕੇਸ਼ਨ ਤੋਂ ਬਾਅਦ ਤੁਹਾਡੇ ਨਾਮ ’ਤੇ ਜਾਰੀ ਮੋਬਾਈਲ ਕਨੈਕਸ਼ਨਾਂ ਦੀ ਜਾਣਕਾਰੀ ਸਕ੍ਰੀਨ ’ਤੇ ਦਿਖਾਈ ਦੇਣ ਲੱਗਦੀ ਹੈ। ਇਸ ਨਾਲ ਤੁਸੀਂ ਪਤਾ ਕਰ ਸਕਦੇ ਹੋ ਕਿ ਤੁਹਾਡੇ ਨਾਮ ’ਤੇ ਕਿੰਨੇ SIM ਚੱਲ ਰਹੇ ਹਨ ਅਤੇ ਇਨ੍ਹਾਂ ਵਿੱਚੋਂ ਕਿਹੜੇ ਨੰਬਰ ਤੁਸੀਂ ਖੁਦ ਵਰਤ ਰਹੇ ਹੋ।

ਜੇਕਰ ਕੋਈ ਅਣਜਾਣ ਨੰਬਰ ਦਿਖਾਈ ਦੇਵੇ ਤਾਂ ਕੀ ਕਰੀਏ?

ਜੇਕਰ ਲਿਸਟ ਵਿੱਚ ਅਜਿਹਾ ਕੋਈ ਨੰਬਰ ਦਿਖਾਈ ਦਿੰਦਾ ਹੈ ਜਿਸ ਨੂੰ ਤੁਸੀਂ ਕਦੇ ਵਰਤਿਆ ਨਹੀਂ ਜਾਂ ਜਿਸ ਦੇ ਤੁਹਾਡੇ ਨਾਮ ’ਤੇ ਜਾਰੀ ਹੋਣ ਦੀ ਤੁਹਾਨੂੰ ਜਾਣਕਾਰੀ ਨਹੀਂ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਤੁਸੀਂ ਸੰਚਾਰ ਸਾਥੀ ਪੋਰਟਲ ’ਤੇ ਅਜਿਹੇ ਕਨੈਕਸ਼ਨ ਦੀ ਰਿਪੋਰਟ ਕਰ ਸਕਦੇ ਹੋ।

ਸਰਕਾਰ ਮੁਤਾਬਕ ਇਸ ਪੋਰਟਲ ਦੀ ਵਰਤੋਂ ਫਰਜ਼ੀ ਮੋਬਾਈਲ ਕਨੈਕਸ਼ਨ ਦੀ ਸ਼ਿਕਾਇਤ ਕਰਨ ਅਤੇ ਲੋੜ ਨਾ ਹੋਣ ਵਾਲੇ ਕਨੈਕਸ਼ਨ ਨੂੰ ਬੰਦ ਕਰਵਾਉਣ ਲਈ ਕੀਤੀ ਜਾ ਸਕਦੀ ਹੈ। ਯਾਨੀ ਜੇਕਰ ਤੁਹਾਡੇ ਨਾਮ ’ਤੇ ਕੋਈ ਅਜਿਹਾ SIM ਚੱਲ ਰਿਹਾ ਹੈ ਜੋ ਤੁਹਾਡਾ ਨਹੀਂ ਹੈ ਤਾਂ ਤੁਸੀਂ ਇਸ ਦੀ ਜਾਣਕਾਰੀ ਵਿਭਾਗ ਤੱਕ ਪਹੁੰਚਾ ਸਕਦੇ ਹੋ।

ਇੱਕ ਵਿਅਕਤੀ ਦੇ ਨਾਮ ’ਤੇ ਕਿੰਨੇ SIM ਹੋ ਸਕਦੇ ਹਨ?

ਦੂਰਸੰਚਾਰ ਨਿਯਮਾਂ ਤਹਿਤ ਇੱਕ ਵਿਅਕਤੀ ਦੇ ਨਾਮ ’ਤੇ ਵੱਧ ਤੋਂ ਵੱਧ 9 ਮੋਬਾਈਲ ਕਨੈਕਸ਼ਨ ਹੋ ਸਕਦੇ ਹਨ। ਕੁਝ ਖੇਤਰਾਂ ਵਿੱਚ ਇਹ ਸੀਮਾ ਵੱਖਰੀ ਹੋ ਸਕਦੀ ਹੈ। ਇਸ ਲਈ ਜੇਕਰ ਤੁਹਾਡੇ ਨਾਮ ’ਤੇ ਇਸ ਤੋਂ ਜ਼ਿਆਦਾ ਜਾਂ ਕੋਈ ਅਣਜਾਣ ਨੰਬਰ ਦਿਖਾਈ ਦੇਵੇ ਤਾਂ ਤੁਰੰਤ ਸ਼ਿਕਾਇਤ ਦਰਜ ਕਰੋ।

No comments