Mobile Recharge Plans : ਮੋਬਾਈਲ ਯੂਜ਼ਰਾਂ ਲਈ ਵੱਡੀ ਖ਼ਬਰ! Airtel-Jio-Vi ਨੂੰ ਲਿਆਉਣੇ ਪੈਣਗੇ ਸਿਰਫ਼ Voice-SMS ਵਾਲੇ ਪਲਾਨ

Mobile Recharge Plans : ਜੇਕਰ ਤੁਸੀਂ ਮੋਬਾਈਲ ਫੋਨ ਦੀ ਵਰਤੋਂ ਜ਼ਿਆਦਾਤਰ ਕਾਲਿੰਗ ਅਤੇ SMS ਲਈ ਕਰਦੇ ਹੋ ਅਤੇ ਤੁਹਾਨੂੰ ਮੋਬਾਈਲ ਡਾਟਾ ਦੀ ਜ਼ਿਆਦਾ ਲੋੜ ਨਹੀਂ ਹੈ ਤਾਂ ਤੁਹਾਡੇ ਲਈ ਵੱਡੀ ਖ਼ਬਰ ਹੈ। ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਰੀਚਾਰਜ ਲਈ ਹੋਰ ਆਪਸ਼ਨ ਮਿਲ ਸਕਦੇ ਹਨ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (TRAI) ਨੇ Airtel, Reliance Jio ਅਤੇ Vodafone Idea (Vi) ਸਮੇਤ ਟੈਲੀਕਾਮ ਕੰਪਨੀਆਂ ਲਈ Voice ਅਤੇ SMS-only ਰੀਚਾਰਜ ਪਲਾਨ ਦੇਣਾ ਲਾਜ਼ਮੀ ਕਰ ਦਿੱਤਾ ਹੈ।

ਨਵੇਂ ਨਿਯਮ 21 ਅਕਤੂਬਰ 2026 ਤੋਂ ਲਾਗੂ ਹੋਣਗੇ। ਇਸ ਤਹਿਤ ਕੰਪਨੀਆਂ ਨੂੰ ਹਰ ਉਸ ਵੈਲਿਡਿਟੀ ਪੀਰੀਅਡ ਲਈ Voice-SMS-only Special Tariff Voucher (STV) ਦੇਣਾ ਹੋਵੇਗਾ, ਜਿਸ ਮਿਆਦ ਲਈ ਉਹ ਪਹਿਲਾਂ ਹੀ ਡਾਟਾ ਵਾਲੇ ਪਲਾਨ ਮੁਹੱਈਆ ਕਰਵਾ ਰਹੀਆਂ ਹਨ।

ਛੋਟੀ ਵੈਲਿਡਿਟੀ ਵਾਲੇ ਪਲਾਨ ਵੀ ਮਿਲਣਗੇ

TRAI ਦੇ ਨਿਯਮਾਂ ਮੁਤਾਬਕ 30 ਦਿਨ ਜਾਂ ਇਸ ਤੋਂ ਘੱਟ ਦੀ ਵੈਲਿਡਿਟੀ ਵਾਲੇ ਪਲਾਨਾਂ ਲਈ ਵੀ ਸਿਰਫ਼ Voice ਅਤੇ SMS ਵਾਲਾ ਰੀਚਾਰਜ ਉਪਲਬਧ ਕਰਵਾਉਣਾ ਹੋਵੇਗਾ। ਇਸ ਤੋਂ ਇਲਾਵਾ ਘੱਟੋ-ਘੱਟ ਇੱਕ ਅਜਿਹਾ Voice-SMS-only ਪਲਾਨ ਵੀ ਦੇਣਾ ਪਵੇਗਾ ਜਿਸ ਦੀ ਵੈਲਿਡਿਟੀ 30 ਦਿਨ ਤੋਂ ਜ਼ਿਆਦਾ ਹੋਵੇ ਅਤੇ ਉਹ ਕੰਪਨੀ ਦੇ ਲੰਬੀ ਵੈਲਿਡਿਟੀ ਵਾਲੇ ਡਾਟਾ ਪਲਾਨ ਨਾਲ ਮੇਲ ਖਾਂਦੀ ਹੋਵੇ। ਇਸ ਨਾਲ ਗਾਹਕਾਂ ਨੂੰ ਸਿਰਫ਼ 84 ਦਿਨ ਜਾਂ 365 ਦਿਨ ਵਰਗੇ ਲੰਬੇ ਰੀਚਾਰਜਾਂ ਤੱਕ ਹੀ ਸੀਮਤ ਨਹੀਂ ਰਹਿਣਾ ਪਵੇਗਾ।

ਇਨ੍ਹਾਂ ਯੂਜ਼ਰਾਂ ਨੂੰ ਹੋਵੇਗਾ ਫਾਇਦਾ

ਇਨ੍ਹਾਂ ਪਲਾਨਾਂ ਦਾ ਸਭ ਤੋਂ ਵੱਧ ਫਾਇਦਾ ਉਨ੍ਹਾਂ ਲੋਕਾਂ ਨੂੰ ਹੋ ਸਕਦਾ ਹੈ ,ਜਿਨ੍ਹਾਂ ਨੂੰ ਮੋਬਾਈਲ ਡਾਟਾ ਦੀ ਜ਼ਿਆਦਾ ਲੋੜ ਨਹੀਂ ਹੁੰਦੀ। ਇਸ ਵਿੱਚ ਫੀਚਰ ਫੋਨ ਵਰਤਣ ਵਾਲੇ ਲੋਕ, ਬਜ਼ੁਰਗ, ਸਿਰਫ਼ ਕਾਲਿੰਗ ਲਈ ਦੂਜੀ SIM ਰੱਖਣ ਵਾਲੇ ਅਤੇ Wi-Fi ’ਤੇ ਨਿਰਭਰ ਰਹਿਣ ਵਾਲੇ ਯੂਜ਼ਰ ਸ਼ਾਮਲ ਹੋ ਸਕਦੇ ਹਨ।

ਹਰ ਮਹੀਨੇ ਇੱਕੋ ਤਾਰੀਖ ਨੂੰ ਰੀਚਾਰਜ

ਨਵੇਂ ਨਿਯਮਾਂ ਵਿੱਚ ਮਹੀਨਾਵਾਰ ਰੀਚਾਰਜ ਨੂੰ ਲੈ ਕੇ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ। ਕੰਪਨੀਆਂ ਨੂੰ ਘੱਟੋ-ਘੱਟ ਇੱਕ ਅਜਿਹਾ STV ਦੇਣਾ ਹੋਵੇਗਾ, ਜਿਸ ਨੂੰ ਹਰ ਮਹੀਨੇ ਉਸੇ ਤਾਰੀਖ ਨੂੰ ਰੀਨਿਊ ਕੀਤਾ ਜਾ ਸਕੇ। ਜੇਕਰ ਕਿਸੇ ਮਹੀਨੇ ਉਹ ਤਾਰੀਖ ਨਹੀਂ ਆਉਂਦੀ ਤਾਂ ਰੀਚਾਰਜ ਮਹੀਨੇ ਦੇ ਆਖਰੀ ਦਿਨ ਰੀਨਿਊ ਹੋਵੇਗਾ।

TRAI ਨੇ ਕਿਉਂ ਬਦਲੇ ਨਿਯਮ?

TRAI ਨੇ ਦਸੰਬਰ 2024 ਵਿੱਚ ਵੀ ਟੈਲੀਕਾਮ ਕੰਪਨੀਆਂ ਨੂੰ ਘੱਟੋ-ਘੱਟ ਇੱਕ Voice ਅਤੇ SMS-only STV ਦੇਣ ਲਈ ਕਿਹਾ ਸੀ। ਹਾਲਾਂਕਿ ਬਾਅਦ ਵਿੱਚ TRAI ਨੇ ਪਾਇਆ ਕਿ ਅਜਿਹੇ ਪਲਾਨਾਂ ਦੇ ਆਪਸ਼ਨ ਸੀਮਤ ਹਨ ਅਤੇ ਕਈ ਪਲਾਨ ਲੰਬੀ ਵੈਲਿਡਿਟੀ ਵਾਲੇ ਹਨ। ਇਸ ਤੋਂ ਬਾਅਦ ਅਪ੍ਰੈਲ 2026 ਵਿੱਚ ਨਵੇਂ ਨਿਯਮਾਂ ਦਾ ਡਰਾਫਟ ਜਾਰੀ ਕਰਕੇ ਲੋਕਾਂ ਤੋਂ ਸੁਝਾਅ ਮੰਗੇ ਗਏ। TRAI ਨੂੰ ਇਸ ਪ੍ਰਕਿਰਿਆ ਦੌਰਾਨ 1,132 ਰਿਐਕਸ਼ਨ ਮਿਲੇ। ਇਸ ਤੋਂ ਬਾਅਦ 21 ਸਤੰਬਰ 2026 ਨੂੰ ਨਵੇਂ ਨਿਯਮ ਨੋਟੀਫਾਈ ਕੀਤੇ ਗਏ।

ਟੈਲੀਕਾਮ ਕੰਪਨੀਆਂ ਨੇ ਜਤਾਈ ਸੀ ਇਤਰਾਜ਼

Airtel, Jio ਅਤੇ Vodafone Idea ਵੱਲੋਂ ਨਿਯਮਾਂ ਦੀ ਪ੍ਰਕਿਰਿਆ ਦੌਰਾਨ ਕੁਝ ਇਤਰਾਜ਼ ਵੀ ਜਤਾਏ ਗਏ ਸਨ। ਕੰਪਨੀਆਂ ਨੇ ਟੈਕਨੀਕਲ ਮੁੱਦਿਆਂ ਅਤੇ ਟੈਰਿਫ ਨਾਲ ਜੁੜੀਆਂ ਚਿੰਤਾਵਾਂ ਰੱਖੀਆਂ ਸਨ। Jio ਵੱਲੋਂ ਇਹ ਦਲੀਲ ਵੀ ਦਿੱਤੀ ਗਈ ਸੀ ਕਿ ਆਧੁਨਿਕ 4G ਅਤੇ 5G ਨੈੱਟਵਰਕਾਂ ਵਿੱਚ Voice ਸਰਵਿਸ IP-ਅਧਾਰਿਤ ਨੈੱਟਵਰਕ ’ਤੇ ਚੱਲਦੀ ਹੈ। ਹੁਣ 21 ਅਕਤੂਬਰ 2026 ਤੋਂ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਮੋਬਾਈਲ ਯੂਜ਼ਰਾਂ ਨੂੰ ਆਪਣੀ ਲੋੜ ਮੁਤਾਬਕ ਸਿਰਫ਼ ਕਾਲ ਅਤੇ SMS ਵਾਲੇ ਰੀਚਾਰਜ ਪਲਾਨ ਚੁਣਨ ਲਈ ਹੋਰ ਆਪਸ਼ਨ ਮਿਲਣਗੇ।

No comments