iPhone 18 Features : ਇਸ ਵਾਰ Apple ਦਾ ਸਭ ਤੋਂ ਵੱਡਾ ਸਰਪ੍ਰਾਈਜ਼, iPhone 18 ਕਿਉਂ ਨਹੀਂ ਆਵੇਗਾ?

iPhone 18 Features : Apple ਇਸ ਸਾਲ iPhone ਲਾਂਚ ਨੂੰ ਲੈ ਕੇ ਵੱਡਾ ਬਦਲਾਅ ਕਰਨ ਜਾ ਰਹੀ ਹੈ। ਕੰਪਨੀ ਦੀ ਪੁਰਾਣੀ ਯੋਜਨਾ ਮੁਤਾਬਕ ਹਰ ਸਾਲ ਸਤੰਬਰ ਵਿੱਚ ਨਵੇਂ iPhone (iPhone 18) ਦੇ ਸਟੈਂਡਰਡ ਅਤੇ Pro (iPhone 18 Pro )ਮਾਡਲ ਇਕੱਠੇ ਲਾਂਚ ਹੁੰਦੇ ਸਨ, ਪਰ 2026 ਵਿੱਚ ਅਜਿਹਾ ਨਹੀਂ ਹੋਣ ਵਾਲਾ। ਮੀਡੀਆ ਰਿਪੋਰਟਾਂ ਮੁਤਾਬਕ ਸਟੈਂਡਰਡ iPhone 18 (iPhone 18) ਇਸ ਸਾਲ ਲਾਂਚ ਨਹੀਂ ਕੀਤਾ ਜਾਵੇਗਾ ਅਤੇ ਇਸ ਲਈ ਯੂਜ਼ਰਜ਼ ਨੂੰ 2027 ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ।

ਸਤੰਬਰ ਵਿੱਚ ਕਿਹੜੇ iPhone ਹੋਣਗੇ ਲਾਂਚ?

MacRumors ਦੀ ਰਿਪੋਰਟ ਮੁਤਾਬਕ ਸਤੰਬਰ 2026 ਵਿੱਚ Apple ਆਪਣੇ ਪ੍ਰੀਮੀਅਮ ਮਾਡਲਾਂ 'ਤੇ ਫੋਕਸ ਕਰੇਗੀ। ਇਸ ਦੌਰਾਨ iPhone 18 Pro, iPhone 18 Pro Max ਅਤੇ ਕੰਪਨੀ ਦਾ ਪਹਿਲਾ ਫੋਲਡੇਬਲ iPhone ਪੇਸ਼ ਕੀਤੇ ਜਾਣ ਦੀ ਉਮੀਦ ਹੈ। Apple ਦਾ ਇਵੈਂਟ 9 ਸਤੰਬਰ ਨੂੰ ਨਿਰਧਾਰਤ ਹੈ। ਇਸਦਾ ਮਤਲਬ ਹੈ ਕਿ ਇਸ ਵਾਰ ਸਤੰਬਰ ਵਿੱਚ ਯੂਜ਼ਰਜ਼ ਕੋਲ ਨਵਾਂ ਬੇਸ ਮਾਡਲ iPhone ਖਰੀਦਣ ਦਾ ਵਿਕਲਪ ਨਹੀਂ ਹੋਵੇਗਾ। ਕੰਪਨੀ ਪਹਿਲੀ ਵਾਰ ਆਪਣੀ iPhone ਸੀਰੀਜ਼ ਦੇ ਲਾਂਚ ਨੂੰ ਦੋ ਹਿੱਸਿਆਂ ਵਿੱਚ ਵੰਡ ਰਹੀ ਹੈ।

iPhone 18 ਲਈ ਕਰਨਾ ਪਵੇਗਾ ਇੰਤਜ਼ਾਰ

ਰਿਪੋਰਟਾਂ ਮੁਤਾਬਕ, ਨਾਰਮਲ iPhone 18 ਨੂੰ 2027 ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਇਸ ਦੇ ਨਾਲ iPhone 18e ਅਤੇ ਅਗਲੀ ਪੀੜ੍ਹੀ ਦਾ iPhone Air ਵੀ ਆਉਣ ਦੀ ਉਮੀਦ ਹੈ। ਇਸ ਤੋਂ ਇਲਾਵਾ, ਮੰਨਿਆ ਜਾ ਰਿਹਾ ਹੈ ਕਿ Apple ਦਾ ਇਹ ਬਦਲਾਅ ਪਿਛਲੇ ਕਈ ਸਾਲਾਂ ਤੋਂ ਚੱਲੀ ਆ ਰਹੀ ਸਤੰਬਰ ਲਾਂਚ ਪਲਾਨਿੰਗ ਤੋਂ ਬਿਲਕੁਲ ਵੱਖਰਾ ਹੋਵੇਗਾ। ਇਸਦਾ ਮਤਲਬ ਹੈ ਕਿ ਜੋ ਯੂਜ਼ਰਜ਼ ਘੱਟ ਕੀਮਤ ਵਾਲੇ ਨਵੇਂ iPhone ਦਾ ਇੰਤਜ਼ਾਰ ਕਰ ਰਹੇ ਹਨ, ਉਨ੍ਹਾਂ ਨੂੰ ਕੁਝ ਹੋਰ ਮਹੀਨਿਆਂ ਤੱਕ ਉਡੀਕ ਕਰਨੀ ਪੈ ਸਕਦੀ ਹੈ।

Apple ਨੇ ਕਿਉਂ ਬਦਲੀ ਲਾਂਚ ਰਣਨੀਤੀ?

ਤੁਹਾਨੂੰ ਦੱਸ ਦਈਏ ਕਿ ਇਸ ਬਦਲਾਅ ਪਿੱਛੇ ਕਈ ਕਾਰਨ ਦੱਸੇ ਜਾ ਰਹੇ ਹਨ। ਸਭ ਤੋਂ ਵੱਡੀ ਵਜ੍ਹਾ Apple ਵੱਲੋਂ ਆਪਣੇ ਪ੍ਰੀਮੀਅਮ iPhone ਮਾਡਲਾਂ ਅਤੇ ਨਵੇਂ ਫੋਲਡੇਬਲ ਡਿਵਾਈਸ ਨੂੰ ਵੱਧ ਤਰਜੀਹ ਦੇਣਾ ਹੋ ਸਕਦੀ ਹੈ। ਕੰਪਨੀ ਲਈ ਪਹਿਲਾ ਫੋਲਡੇਬਲ iPhone ਇੱਕ ਬੇਹੱਦ ਮਹੱਤਵਪੂਰਨ ਪ੍ਰੋਡਕਟ ਮੰਨਿਆ ਜਾ ਰਿਹਾ ਹੈ। ਇਸ ਨੂੰ Pro ਮਾਡਲਾਂ ਦੇ ਨਾਲ ਲਾਂਚ ਕਰਨ ਨਾਲ Apple ਆਪਣੇ ਸਭ ਤੋਂ ਮਹਿੰਗੇ ਅਤੇ ਨਵੇਂ ਡਿਵਾਈਸ 'ਤੇ ਜ਼ਿਆਦਾ ਧਿਆਨ ਦੇ ਸਕਦੀ ਹੈ।

ਇਸ ਤੋਂ ਇਲਾਵਾ ਸਪਲਾਈ ਚੇਨ ਨਾਲ ਜੁੜੀਆਂ ਰਿਪੋਰਟਾਂ ਵਿੱਚ ਵੀ ਵੱਖ-ਵੱਖ ਸਮੇਂ 'ਤੇ iPhone 18 ਸੀਰੀਜ਼ ਦੇ ਦੋ ਪੜਾਵਾਂ ਵਿੱਚ ਲਾਂਚ ਹੋਣ ਦੇ ਸੰਕੇਤ ਮਿਲੇ ਹਨ।

iPhone 18 ਵਿੱਚ ਮਿਲ ਸਕਦੇ ਹਨ ਵੱਡੇ ਅਪਗ੍ਰੇਡ

ਭਾਵੇਂ ਸਟੈਂਡਰਡ iPhone 18 ਅਗਲੇ ਸਾਲ ਆਵੇਗਾ, ਪਰ ਇਸ ਦੇ ਫੀਚਰਜ਼ ਨੂੰ ਲੈ ਕੇ ਹੁਣ ਤੋਂ ਹੀ ਕਈ ਚਰਚਾਵਾਂ ਹਨ। ਰਿਪੋਰਟਾਂ ਵਿੱਚ 2nm ਪ੍ਰੋਸੈਸ 'ਤੇ ਆਧਾਰਿਤ A20 ਚਿਪ, ਜ਼ਿਆਦਾ RAM ਅਤੇ ਨਵੇਂ C2 ਮੋਡਮ ਵਰਗੀਆਂ ਚੀਜ਼ਾਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਛੋਟੇ Dynamic Island ਦੀ ਵੀ ਚਰਚਾ ਹੈ। ਹਾਲਾਂਕਿ, ਇਨ੍ਹਾਂ ਫੀਚਰਜ਼ ਦੀ Apple ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।

ਗਾਹਕਾਂ ਲਈ ਕੀ ਬਦਲੇਗਾ?

Apple ਦੀ ਨਵੀਂ ਰਣਨੀਤੀ ਦਾ ਸਿੱਧਾ ਅਸਰ ਉਨ੍ਹਾਂ ਯੂਜ਼ਰਜ਼ 'ਤੇ ਪਵੇਗਾ ਜੋ ਹਰ ਸਾਲ ਸਤੰਬਰ ਵਿੱਚ ਨਵਾਂ ਬੇਸ iPhone ਖਰੀਦਣ ਦੀ ਯੋਜਨਾ ਬਣਾਉਂਦੇ ਹਨ। 2026 ਵਿੱਚ ਅਜਿਹੇ ਖਰੀਦਦਾਰਾਂ ਨੂੰ ਜਾਂ ਤਾਂ ਮੌਜੂਦਾ ਮਾਡਲ ਚੁਣਨਾ ਪਵੇਗਾ ਜਾਂ ਫਿਰ 2027 ਵਿੱਚ ਆਉਣ ਵਾਲੇ iPhone 18 ਦਾ ਇੰਤਜ਼ਾਰ ਕਰਨਾ ਪਵੇਗਾ। ਉੱਥੇ ਹੀ, ਪ੍ਰੀਮੀਅਮ ਸੈਗਮੈਂਟ ਦੇ ਗਾਹਕਾਂ ਲਈ ਸਤੰਬਰ 2026 ਕਾਫੀ ਖਾਸ ਹੋ ਸਕਦਾ ਹੈ, ਕਿਉਂਕਿ iPhone 18 Pro ਸੀਰੀਜ਼ ਦੇ ਨਾਲ Apple ਦਾ ਪਹਿਲਾ ਫੋਲਡੇਬਲ iPhone ਵੀ ਲੋਕਾਂ ਨੂੰ ਦੇਖਣ ਲਈ ਮਿਲ ਸਕਦਾ ਹੈ।

No comments