Diwali Shopping : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ ! AC-ਟੀਵੀ ਸਮੇਤ ਇਲੈਕਟ੍ਰਾਨਿਕ ਸਾਮਾਨ ਹੋਵੇਗਾ ਮਹਿੰਗਾ

Diwali Shopping : ਇਸ ਵਾਰ ਦੀਵਾਲੀ ਨਵੰਬਰ ਮਹੀਨੇ ਵਿੱਚ ਮਨਾਈ ਜਾਵੇਗੀ। ਦੀਵਾਲੀ ਦੇ ਤਿਉਹਾਰ ਮੌਕੇ ਲੋਕ ਘਰ ਦੀ ਸਫਾਈ, ਰੰਗ-ਰੋਗਨ ਅਤੇ ਰਿਨੋਵੇਸ਼ਨ ਦੇ ਨਾਲ-ਨਾਲ ਨਵਾਂ ਟੀਵੀ, ਫਰਿੱਜ, AC, ਵਾਸ਼ਿੰਗ ਮਸ਼ੀਨ ਅਤੇ ਹੋਰ ਘਰੇਲੂ ਸਾਮਾਨ ਖਰੀਦਦੇ ਹਨ ਪਰ ਇਸ ਵਾਰ ਦੀਵਾਲੀ ਤੋਂ ਪਹਿਲਾਂ ਹੀ ਲੋਕਾਂ ਦੇ ਬਜਟ ’ਤੇ ਮਹਿੰਗਾਈ ਦਾ ਅਸਰ ਪੈ ਸਕਦਾ ਹੈ।

ਦਰਅਸਲ, ਕੰਪਨੀਆਂ 1 ਅਕਤੂਬਰ ਤੋਂ ਕਈ ਇਲੈਕਟ੍ਰਾਨਿਕ ਅਤੇ ਹੋਮ ਅਪਲਾਇੰਸ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦੀ ਤਿਆਰੀ ਕਰ ਰਹੀਆਂ ਹਨ। ਵੱਖ-ਵੱਖ ਉਤਪਾਦਾਂ ਦੀਆਂ ਕੀਮਤਾਂ ਵਿੱਚ ਕਰੀਬ 5 ਤੋਂ 8 ਫੀਸਦੀ ਤੱਕ ਵਾਧਾ ਹੋ ਸਕਦਾ ਹੈ।

ਇਨ੍ਹਾਂ ਕੰਪਨੀਆਂ ਨੇ ਦਿੱਤੇ ਕੀਮਤ ਵਧਾਉਣ ਦੇ ਸੰਕੇਤ

ਰਿਪੋਰਟ ਮੁਤਾਬਕ ਬਲੂ ਸਟਾਰ, ਗੋਦਰੇਜ ਅਪਲਾਇੰਸਿਜ਼, ਹਾਇਰ, ਡਾਈਕਿਨ ਅਤੇ ਸੁਪਰ ਪਲਾਸਟ੍ਰੋਨਿਕਸ ਵਰਗੀਆਂ ਕੰਪਨੀਆਂ ਨੇ ਵੱਖ-ਵੱਖ ਉਤਪਾਦਾਂ ਦੀਆਂ ਕੀਮਤਾਂ ਵਧਾਉਣ ਦੀ ਪੁਸ਼ਟੀ ਕੀਤੀ ਹੈ। ਕੁਝ ਕੰਪਨੀਆਂ ਵੱਲੋਂ ਵੱਖ-ਵੱਖ ਕੈਟੇਗਰੀਆਂ ਵਿੱਚ 4 ਤੋਂ 10 ਫੀਸਦੀ ਤੱਕ ਵਾਧਾ ਕੀਤਾ ਗਿਆ ਹੈ।

ਇਸ ਤੋਂ ਇਲਾਵਾ, LG ਅਤੇ ਬੋਸ਼ ਹੋਮ ਕਮਫਰਟ, ਜੋ ਹਿਟਾਚੀ ਬ੍ਰਾਂਡ ਦੇ AC ਬਣਾਉਂਦੀ ਹੈ, ਵੱਲੋਂ ਵੀ AC ਦੀਆਂ ਕੀਮਤਾਂ ਵਿੱਚ ਕਰੀਬ 5 ਫੀਸਦੀ ਵਾਧੇ ਦੀ ਗੱਲ ਸਾਹਮਣੇ ਆਈ ਹੈ। ਪੈਨਾਸੋਨਿਕ ਫਿਲਹਾਲ ਸਥਿਤੀ ’ਤੇ ਨਜ਼ਰ ਰੱਖ ਰਹੀ ਹੈ।

ਕਿਉਂ ਵਧ ਰਹੀਆਂ ਹਨ ਕੀਮਤਾਂ?

ਕੰਪਨੀਆਂ ਮੁਤਾਬਕ ਕਾਪਰ, ਸਟੀਲ, ਐਲੂਮੀਨੀਅਮ ਅਤੇ ਪਲਾਸਟਿਕ ਵਰਗੇ ਕੱਚੇ ਮਾਲ ਦੀਆਂ ਕੀਮਤਾਂ ਵਧੀਆਂ ਹਨ। ਇਸ ਤੋਂ ਇਲਾਵਾ ਮਾਲ ਢੁਆਈ ਦਾ ਖਰਚਾ ਵੀ ਵਧਿਆ ਹੈ। ਡਾਲਰ ਦੇ ਮੁਕਾਬਲੇ ਰੁਪਏ ਵਿੱਚ ਉਤਾਰ-ਚੜ੍ਹਾਅ ਅਤੇ ਪੱਛਮੀ ਏਸ਼ੀਆ ਵਿੱਚ ਤਣਾਅ ਕਾਰਨ ਵੀ ਉਤਪਾਦਨ ਲਾਗਤ ’ਤੇ ਅਸਰ ਪਿਆ ਹੈ।

2026 ਵਿੱਚ ਤੀਜੀ ਵਾਰ ਵਧ ਸਕਦੀਆਂ ਹਨ ਕੀਮਤਾਂ

2026 ਦੌਰਾਨ ਇਲੈਕਟ੍ਰਾਨਿਕ ਸਾਮਾਨ ਦੀਆਂ ਕੀਮਤਾਂ ਵਿੱਚ ਪਹਿਲਾਂ ਹੀ ਦੋ ਵਾਰ ਵਾਧਾ ਹੋ ਚੁੱਕਾ ਹੈ। ਹੁਣ ਕੰਪਨੀਆਂ ਵੱਲੋਂ ਤੀਜੀ ਵਾਰ ਕੀਮਤਾਂ ਵਧਾਉਣ ਦੀ ਤਿਆਰੀ ਹੈ। AC ਦੀਆਂ ਕੀਮਤਾਂ ਵਿੱਚ 5 ਤੋਂ 8 ਫੀਸਦੀ, ਜਦਕਿ ਕੁਝ ਕੰਪਨੀਆਂ ਵਾਸ਼ਿੰਗ ਮਸ਼ੀਨ, ਫਰਿੱਜ ਅਤੇ LED TV ਦੀਆਂ ਕੀਮਤਾਂ ਵਿੱਚ 3 ਤੋਂ 4 ਫੀਸਦੀ ਤੱਕ ਵਾਧਾ ਕਰ ਸਕਦੀਆਂ ਹਨ।

ਦੀਵਾਲੀ ’ਤੇ ਪੁਰਾਣੀ ਕੀਮਤ ’ਤੇ ਮਿਲ ਸਕਦਾ ਸਾਮਾਨ

ਹਾਲਾਂਕਿ ਕੀਮਤਾਂ ਵਧਣ ਦੇ ਬਾਵਜੂਦ ਗਾਹਕਾਂ ਨੂੰ ਦੀਵਾਲੀ ਦੇ ਆਸ-ਪਾਸ ਕੁਝ ਸਮੇਂ ਲਈ ਪੁਰਾਣੀ ਕੀਮਤ ’ਤੇ ਸਾਮਾਨ ਮਿਲ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਡੀਲਰਾਂ ਅਤੇ ਡਿਸਟ੍ਰੀਬਿਊਟਰਾਂ ਨੇ ਅਗਸਤ ਅਤੇ ਸਤੰਬਰ ਵਿੱਚ ਪੁਰਾਣੀ ਕੀਮਤ ’ਤੇ ਕਾਫੀ ਸਟਾਕ ਪਹਿਲਾਂ ਹੀ ਖਰੀਦ ਕੇ ਰੱਖਿਆ ਹੋਇਆ ਹੈ।

ਇਹ ਪੁਰਾਣਾ ਸਟਾਕ ਲਗਭਗ ਇੱਕ ਤੋਂ ਡੇਢ ਮਹੀਨੇ ਤੱਕ ਚੱਲ ਸਕਦਾ ਹੈ। ਇਸ ਲਈ ਦੀਵਾਲੀ ਦੇ ਸਮੇਂ ਕੁਝ ਦੁਕਾਨਾਂ ’ਤੇ ਪੁਰਾਣੀ ਕੀਮਤ ਵਾਲਾ ਸਾਮਾਨ ਮਿਲਣ ਦੀ ਸੰਭਾਵਨਾ ਹੈ। ਹਾਲਾਂਕਿ ਦੀਵਾਲੀ ਤੋਂ ਬਾਅਦ ਨਵੀਆਂ ਕੀਮਤਾਂ ਦਾ ਅਸਰ ਹੋਰ ਸਪੱਸ਼ਟ ਤੌਰ ’ਤੇ ਦਿਖਾਈ ਦੇ ਸਕਦਾ ਹੈ।

No comments