Breaking News

Smartphone Camera : ਫੋਨ 'ਚ 3 -4 ਕੈਮਰੇ ਕਿਉਂ ਹੁੰਦੇ ਹਨ? ਜਾਣੋ ਹਰ ਕੈਮਰੇ ਦਾ ਕੰਮ

Smartphone Camera : ਮੰਨ ਲਓ ਤੁਸੀਂ ਆਪਣੇ ਦੋਸਤਾਂ ਨਾਲ ਪਹਾੜਾਂ 'ਤੇ ਘੁੰਮਣ ਗਏ ਹੋ। ਤੁਹਾਡੇ ਸਾਹਮਣੇ ਇੱਕ ਬਹੁਤ ਵੱਡਾ ਪਹਾੜ ਹੈ ਅਤੇ ਤੁਸੀਂ ਉਸਦੀ ਪੂਰੀ ਤਸਵੀਰ ਇੱਕ ਹੀ ਫ੍ਰੇਮ ਵਿੱਚ ਕੈਦ ਕਰਨਾ ਚਾਹੁੰਦੇ ਹੋ। ਜਿਵੇਂ ਹੀ ਤੁਸੀਂ ਕੈਮਰਾ ਖੋਲ੍ਹਦੇ ਹੋ, ਪੂਰਾ ਨਜ਼ਾਰਾ ਇੱਕ ਕੈਮਰੇ ਵਿੱਚ ਨਹੀਂ ਆਉਂਦਾ। ਫਿਰ ਤੁਹਾਨੂੰ ਯਾਦ ਆਉਂਦਾ ਹੈ ਕਿ ਫੋਨ ਵਿੱਚ ਇੱਕ ਹੋਰ ਵਾਈਡ ਐਂਗਲ ਕੈਮਰਾ ਵੀ ਹੈ। ਤੁਸੀਂ ਉਹ ਕੈਮਰਾ ਵਰਤਦੇ ਹੋ ਅਤੇ ਸਾਰਾ ਨਜ਼ਾਰਾ ਇੱਕ ਹੀ ਫੋਟੋ ਵਿੱਚ ਆ ਜਾਂਦਾ ਹੈ। ਇੱਥੇ ਹੀ ਸਮਝ ਆਉਂਦੀ ਹੈ ਕਿ ਫੋਨ ਵਿੱਚ ਸਿਰਫ਼ ਇੱਕ ਕੈਮਰਾ ਹੀ ਕਾਫ਼ੀ ਨਹੀਂ ਹੁੰਦਾ। ਇਸੇ ਕਰਕੇ ਅੱਜਕੱਲ੍ਹ ਕਈ ਸਮਾਰਟਫੋਨਾਂ ਵਿੱਚ 2, 3 ਜਾਂ 4 ਕੈਮਰੇ ਦਿੱਤੇ ਜਾਂਦੇ ਹਨ।

ਹਰ ਕੈਮਰੇ ਦਾ ਆਪਣਾ ਵੱਖਰਾ ਕੰਮ

ਫੋਨ ਦਾ ਮੁੱਖ (Main) ਕੈਮਰਾ ਰੋਜ਼ਾਨਾ ਦੀਆਂ ਫੋਟੋਆਂ ਖਿੱਚਣ ਲਈ ਸਭ ਤੋਂ ਵਧੀਆ ਹੁੰਦਾ ਹੈ। ਇਹ ਆਮ ਤੌਰ 'ਤੇ 1x ਜ਼ੂਮ 'ਤੇ ਕੰਮ ਕਰਦਾ ਹੈ। ਇਸ ਵਿੱਚ ਸਭ ਤੋਂ ਵੱਧ ਮੇਗਾਪਿਕਸਲ ਅਤੇ ਵਧੀਆ ਲਾਈਟ ਸੈਂਸਿੰਗ ਸਮਰੱਥਾ ਹੁੰਦੀ ਹੈ, ਜਿਸ ਨਾਲ ਸਾਫ਼ ਅਤੇ ਸ਼ਾਰਪ ਤਸਵੀਰਾਂ ਮਿਲਦੀਆਂ ਹਨ। ਜੇਕਰ ਤੁਹਾਨੂੰ ਕਿਸੇ ਵੱਡੀ ਇਮਾਰਤ, ਕੁਦਰਤੀ ਨਜ਼ਾਰੇ ਜਾਂ ਗਰੁੱਪ ਫੋਟੋ ਨੂੰ ਇੱਕ ਹੀ ਫ੍ਰੇਮ ਵਿੱਚ ਲੈਣਾ ਹੋਵੇ ਤਾਂ ਵਾਈਡ ਐਂਗਲ ਕੈਮਰਾ ਕੰਮ ਆਉਂਦਾ ਹੈ। ਇਹ ਆਮ ਤੌਰ 'ਤੇ 0.5x 'ਤੇ ਹੁੰਦਾ ਹੈ ਅਤੇ ਇੱਕ ਵਾਰ ਵਿੱਚ ਵੱਧ ਖੇਤਰ ਨੂੰ ਕਵਰ ਕਰ ਲੈਂਦਾ ਹੈ।

ਇਸੇ ਤਰ੍ਹਾਂ ਜੇਕਰ ਤੁਹਾਨੂੰ ਦੂਰ ਮੌਜੂਦ ਕਿਸੇ ਚੀਜ਼ ਦੀ ਤਸਵੀਰ ਲੈਣੀ ਹੋਵੇ, ਜਿਵੇਂ ਚੰਦ ਜਾਂ ਦੂਰ ਖੜ੍ਹੇ ਕਿਸੇ ਵਿਅਕਤੀ ਦੀ ਤਾਂ ਟੈਲੀਫੋਟੋ ਕੈਮਰਾ ਵਰਤਿਆ ਜਾਂਦਾ ਹੈ। ਇਹ ਜ਼ੂਮ ਕਰਨ 'ਤੇ ਵੀ ਤਸਵੀਰ ਦੀ ਕੁਆਲਿਟੀ ਨੂੰ ਕਾਇਮ ਰੱਖਦਾ ਹੈ, ਜਦਕਿ ਆਮ ਕੈਮਰੇ ਨਾਲ ਵੱਧ ਜ਼ੂਮ ਕਰਨ 'ਤੇ ਫੋਟੋ ਧੁੰਦਲੀ ਹੋ ਸਕਦੀ ਹੈ। ਕੁਝ ਸਮਾਰਟਫੋਨਾਂ ਵਿੱਚ ਮੈਕਰੋ ਕੈਮਰਾ ਵੀ ਹੁੰਦਾ ਹੈ, ਜੋ ਬਹੁਤ ਛੋਟੀਆਂ ਅਤੇ ਨੇੜੇ ਦੀਆਂ ਚੀਜ਼ਾਂ, ਜਿਵੇਂ ਫੁੱਲ, ਕੀੜੇ ਜਾਂ ਗਹਿਣਿਆਂ ਦੀਆਂ ਬਾਰੀਕ ਤਸਵੀਰਾਂ ਖਿੱਚਣ ਲਈ ਬਣਾਇਆ ਜਾਂਦਾ ਹੈ।

ਡੈਪਥ ਕੈਮਰਾ ਅਤੇ ਪੋਰਟ੍ਰੇਟ ਫੋਟੋਗ੍ਰਾਫੀ

ਅੱਜਕੱਲ੍ਹ ਕਈ ਸਮਾਰਟਫੋਨਾਂ ਵਿੱਚ ਡੈਪਥ ਸੈਂਸਰ (Depth Camera) ਵੀ ਦਿੱਤਾ ਜਾਂਦਾ ਹੈ। ਇਸਦਾ ਕੰਮ ਤਸਵੀਰ ਖਿੱਚਣਾ ਨਹੀਂ ਹੁੰਦਾ, ਸਗੋਂ ਇਹ ਪਤਾ ਲਗਾਉਂਦਾ ਹੈ ਕਿ ਫੋਟੋ ਵਿੱਚ ਕਿਹੜੀ ਚੀਜ਼ ਨੇੜੇ ਹੈ ਅਤੇ ਕਿਹੜੀ ਦੂਰ। ਇਸ ਜਾਣਕਾਰੀ ਦੀ ਮਦਦ ਨਾਲ ਫੋਨ ਪੋਰਟ੍ਰੇਟ ਮੋਡ ਵਿੱਚ ਬੈਕਗ੍ਰਾਊਂਡ ਨੂੰ ਬਲਰ ਕਰ ਦਿੰਦਾ ਹੈ ਅਤੇ ਸਿਰਫ਼ ਵਿਅਕਤੀ ਦਾ ਚਿਹਰਾ ਸਾਫ਼ ਦਿਖਾਈ ਦਿੰਦਾ ਹੈ।

ਸਿਰਫ਼ ਕੈਮਰਿਆਂ ਦੀ ਗਿਣਤੀ ਨਾ ਦੇਖੋ

ਇਹ ਜਾਣਨਾ ਵੀ ਜ਼ਰੂਰੀ ਹੈ ਕਿ ਫੋਨ ਵਿੱਚ ਜ਼ਿਆਦਾ ਕੈਮਰੇ ਹੋਣ ਦਾ ਮਤਲਬ ਇਹ ਨਹੀਂ ਕਿ ਉਹ ਵਧੀਆ ਫੋਟੋਆਂ ਹੀ ਖਿੱਚੇਗਾ। ਕਈ ਵਾਰ ਕੰਪਨੀਆਂ ਮਾਰਕੀਟਿੰਗ ਲਈ 3 ਜਾਂ 4 ਕੈਮਰੇ ਤਾਂ ਦੇ ਦਿੰਦੀਆਂ ਹਨ ਪਰ ਉਨ੍ਹਾਂ ਵਿੱਚੋਂ ਸਿਰਫ਼ ਇੱਕ ਜਾਂ ਦੋ ਹੀ ਅਸਲ ਵਿੱਚ ਉੱਚ ਕੁਆਲਿਟੀ ਦੇ ਹੁੰਦੇ ਹਨ। ਬਾਕੀ ਕੈਮਰੇ ਘੱਟ ਮੇਗਾਪਿਕਸਲ ਵਾਲੇ ਜਾਂ ਸਿਰਫ਼ ਨਾਮ ਮਾਤਰ ਲਈ ਦਿੱਤੇ ਜਾਂਦੇ ਹਨ। ਇਸ ਲਈ ਨਵਾਂ ਸਮਾਰਟਫੋਨ ਖਰੀਦਦੇ ਸਮੇਂ ਸਿਰਫ਼ ਇਹ ਨਾ ਦੇਖੋ ਕਿ ਉਸ ਵਿੱਚ ਕਿੰਨੇ ਕੈਮਰੇ ਹਨ, ਸਗੋਂ ਇਹ ਵੀ ਜਾਂਚੋ ਕਿ ਹਰ ਕੈਮਰੇ ਦੀ ਮੇਗਾਪਿਕਸਲ, ਸੈਂਸਰ ਦੀ ਕੁਆਲਿਟੀ ਅਤੇ ਅਸਲ ਪਰਫਾਰਮੈਂਸ ਕਿਹੋ ਜਿਹੀ ਹੈ।

No comments