Breaking News

WhatsApp 'ਤੇ ਚੈਟ ਬੈਕਅੱਪ ਲਈ ਦੇਣੇ ਪੈਣਗੇ ਪੈਸੇ ? ਸਟੋਰੇਜ ਸਿਸਟਮ 'ਚ ਆ ਰਿਹਾ ਵੱਡਾ ਬਦਲਾਅ

WhatsApp Storage : ਮੈਸੇਜਿੰਗ ਪਲੇਟਫਾਰਮ WhatsApp ਜਲਦ ਹੀ ਆਪਣੇ ਯੂਜ਼ਰਾਂ ਲਈ ਨਵਾਂ ਕਲਾਊਡ ਸਟੋਰੇਜ ਫੀਚਰ ਲਿਆ ਸਕਦਾ ਹੈ। ਇਸ ਨਾਲ ਯੂਜ਼ਰ Google Drive ਅਤੇ iCloud ਤੋਂ ਇਲਾਵਾ WhatsApp ਦੇ ਆਪਣੇ ਕਲਾਊਡ 'ਤੇ ਵੀ ਚੈਟਾਂ ਦਾ ਬੈਕਅੱਪ ਸੇਵ ਕਰ ਸਕਣਗੇ। ਤਾਜ਼ਾ ਰਿਪੋਰਟਾਂ ਮੁਤਾਬਕ, ਇਹ ਫੀਚਰ Android ਅਤੇ iPhone ਦੋਵੇਂ ਯੂਜ਼ਰਾਂ ਲਈ ਉਪਲਬਧ ਹੋਵੇਗਾ।

WhatsApp ਯੂਜ਼ਰਾਂ ਨੂੰ ਕੀ ਹੋਵੇਗਾ ਫਾਇਦਾ?

ਜੇ iPhone ਦੀ ਗੱਲ ਕਰੀਏ ਤਾਂ Apple ਵੱਲੋਂ ਸਿਰਫ਼ 5GB ਮੁਫ਼ਤ iCloud ਸਟੋਰੇਜ ਦਿੱਤੀ ਜਾਂਦੀ ਹੈ। ਇਸ ਵਿੱਚ ਫੋਟੋਆਂ, ਡੌਕੂਮੈਂਟ, ਐਪ ਡਾਟਾ ਅਤੇ ਡਿਵਾਈਸ ਬੈਕਅੱਪ ਵੀ ਸ਼ਾਮਲ ਹੁੰਦੇ ਹਨ। ਜੇ ਇਸੇ ਵਿੱਚ WhatsApp ਚੈਟ ਬੈਕਅੱਪ ਵੀ ਸਟੋਰ ਕੀਤਾ ਜਾਵੇ ਤਾਂ ਸਟੋਰੇਜ ਜਲਦੀ ਭਰ ਜਾਂਦੀ ਹੈ।

ਸਟੋਰੇਜ ਫੁੱਲ ਹੋਣ 'ਤੇ ਯੂਜ਼ਰ ਨੂੰ ਜਾਂ ਤਾਂ ਪੁਰਾਣੀਆਂ ਫਾਈਲਾਂ ਡਿਲੀਟ ਕਰਣੀਆਂ ਪੈਂਦੀਆਂ ਹਨ ਜਾਂ ਫਿਰ ਵਾਧੂ ਸਟੋਰੇਜ ਲਈ Apple ਦਾ ਪੇਡ ਪਲਾਨ ਖਰੀਦਣਾ ਪੈਂਦਾ ਹੈ। Apple ਦਾ ਸਭ ਤੋਂ ਸਸਤਾ ਪਲਾਨ ਕਰੀਬ 100 ਰੁਪਏ ਪ੍ਰਤੀ ਮਹੀਨਾ ਵਿੱਚ 50GB ਸਟੋਰੇਜ ਦਿੰਦਾ ਹੈ। WhatsApp ਦਾ ਨਵਾਂ ਕਲਾਊਡ ਇਸ ਸਮੱਸਿਆ ਤੋਂ ਰਾਹਤ ਦੇ ਸਕਦਾ ਹੈ।

2GB ਸਟੋਰੇਜ ਮਿਲੇਗੀ ਮੁਫ਼ਤ

ਰਿਪੋਰਟਾਂ ਅਨੁਸਾਰ, WhatsApp ਆਪਣੇ ਕਲਾਊਡ 'ਤੇ 2GB ਮੁਫ਼ਤ ਸਟੋਰੇਜ ਦੇਵੇਗਾ, ਜਿਸ ਵਿੱਚ ਯੂਜ਼ਰ ਆਪਣੀ ਚੈਟ ਦਾ ਬੈਕਅੱਪ ਰੱਖ ਸਕਣਗੇ। ਜੇ ਇਸ ਤੋਂ ਵੱਧ ਸਟੋਰੇਜ ਦੀ ਲੋੜ ਹੋਵੇਗੀ ਤਾਂ ਪੇਡ ਪਲਾਨ ਲੈਣਾ ਪਵੇਗਾ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਕਰੀਬ 1 ਡਾਲਰ (ਲਗਭਗ 95 ਰੁਪਏ) ਪ੍ਰਤੀ ਮਹੀਨਾ ਵਿੱਚ 50GB ਸਟੋਰੇਜ ਦੇ ਸਕਦੀ ਹੈ। ਇਸ ਤੋਂ ਇਲਾਵਾ 1TB ਤੱਕ ਦੇ ਪਲਾਨ ਵੀ ਉਪਲਬਧ ਹੋਣ ਦੀ ਸੰਭਾਵਨਾ ਹੈ, ਜਿਨ੍ਹਾਂ ਲਈ ਵੱਧ ਫੀਸ ਦੇਣੀ ਪਵੇਗੀ।

WhatsApp ਦਾ ਕਲਾਊਡ ਹੋਵੇਗਾ End-to-End Encrypted

WhatsApp ਦੇ ਕਲਾਊਡ 'ਤੇ ਸਟੋਰ ਹੋਣ ਵਾਲਾ ਚੈਟ ਬੈਕਅੱਪ ਵੀ End-to-End Encryption ਨਾਲ ਸੁਰੱਖਿਅਤ ਹੋਵੇਗਾ। ਇਸਦਾ ਮਤਲਬ ਹੈ ਕਿ ਤੁਹਾਡੀਆਂ ਚੈਟਾਂ ਨੂੰ ਕੋਈ ਤੀਜਾ ਵਿਅਕਤੀ ਐਕਸੈਸ ਨਹੀਂ ਕਰ ਸਕੇਗਾ। ਜਿੱਥੇ Apple ਦੇ iCloud ਵਿੱਚ ਇਹ ਸੁਰੱਖਿਆ ਵਿਕਲਪ ਵਜੋਂ ਮਿਲਦੀ ਹੈ ਅਤੇ ਯੂਜ਼ਰ ਨੂੰ ਇਸਨੂੰ ਖੁਦ ਐਕਟਿਵ ਕਰਨਾ ਪੈਂਦਾ ਹੈ, ਉੱਥੇ WhatsApp ਵਿੱਚ ਇਹ ਫੀਚਰ ਡਿਫਾਲਟ ਤੌਰ 'ਤੇ ਚਾਲੂ ਰਹੇਗਾ ਅਤੇ ਇਸਨੂੰ ਬੰਦ ਕਰਨ ਦਾ ਵਿਕਲਪ ਨਹੀਂ ਹੋਵੇਗਾ। ਇਸ ਤੋਂ ਇਲਾਵਾ ਬੈਕਅੱਪ ਨੂੰ Passkey, Password ਅਤੇ Encryption Key ਨਾਲ ਵੀ ਸੁਰੱਖਿਅਤ ਕੀਤਾ ਜਾ ਸਕੇਗਾ।

WhatsApp ਦਾ ਨਵਾਂ ਕਲਾਊਡ ਕਦੋਂ ਹੋਵੇਗਾ ਲਾਂਚ?

ਰਿਪੋਰਟਾਂ ਮੁਤਾਬਕ, ਕੰਪਨੀ ਇਸ ਫੀਚਰ 'ਤੇ ਹਾਲੇ ਕੰਮ ਕਰ ਰਹੀ ਹੈ ਅਤੇ ਇਸ ਦੀ ਪਬਲਿਕ ਟੈਸਟਿੰਗ ਵੀ ਸ਼ੁਰੂ ਨਹੀਂ ਹੋਈ। ਇਸ ਲਈ ਇਸਨੂੰ ਸਾਰੇ ਯੂਜ਼ਰਾਂ ਤੱਕ ਪਹੁੰਚਣ ਵਿੱਚ ਹਾਲੇ ਕੁਝ ਹਫ਼ਤੇ ਲੱਗ ਸਕਦੇ ਹਨ।

No comments