Breaking News

On-Grid Solar System ਕੀ ਹੁੰਦਾ ਹੈ ਅਤੇ ਇਸਨੂੰ ਲਗਵਾਉਣ ਦੇ ਕੀ ਫਾਇਦੇ ਹਨ? ਜਾਣੋ ਸਭ ਕੁੱਝ

On-grid Solar System: ਜੇ ਤੁਸੀਂ ਬਿਜਲੀ ਦੇ ਬਿੱਲ ਵਿੱਚ ਬਚਤ ਕਰਨਾ ਚਾਹੁੰਦੇ ਹੋ ਤਾਂ ਆਨ-ਗ੍ਰਿਡ ਸੋਲਰ ਪਾਵਰ ਸਿਸਟਮ ਇੱਕ ਵਧੀਆ ਵਿਕਲਪ ਹੋ ਸਕਦਾ ਹੈ। ਜੇ ਤੁਹਾਡੇ ਇਲਾਕੇ ਵਿੱਚ ਬਿਜਲੀ ਦੇ ਕੱਟ ਘੱਟ ਲੱਗਦੇ ਹਨ ਅਤੇ ਤੁਸੀਂ ਘਰੇਲੂ ਉਪਕਰਣਾਂ ਦੀ ਵਰਤੋਂ ਵਿੱਚ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੇ ਤਾਂ ਇਹ ਸਿਸਟਮ ਤੁਹਾਡੇ ਲਈ ਬਹੁਤ ਲਾਭਦਾਇਕ ਸਾਬਤ ਹੋ ਸਕਦਾ ਹੈ। ਇਸ ਸਿਸਟਮ ਨਾਲ ਤਿਆਰ ਹੋਈ ਬਿਜਲੀ ਸਿੱਧੀ ਗ੍ਰਿਡ ਵਿੱਚ ਜਾਂਦੀ ਹੈ ਅਤੇ ਤੁਸੀਂ ਆਮ ਤੌਰ 'ਤੇ ਗ੍ਰਿਡ ਤੋਂ ਆਉਣ ਵਾਲੀ ਬਿਜਲੀ ਦੀ ਵਰਤੋਂ ਕਰਦੇ ਰਹਿੰਦੇ ਹੋ।

ਕੀ ਹੁੰਦਾ ਹੈ On-Grid Solar System?

ਆਨ-ਗ੍ਰਿਡ ਸੋਲਰ ਸਿਸਟਮ ਇੱਕ ਅਜਿਹਾ ਸੈੱਟਅੱਪ ਹੈ ,ਜੋ ਬਿਜਲੀ ਗ੍ਰਿਡ ਨਾਲ ਜੁੜਿਆ ਹੁੰਦਾ ਹੈ ਅਤੇ ਸੂਰਜੀ ਊਰਜਾ ਤੋਂ ਬਿਜਲੀ ਪੈਦਾ ਕਰਦਾ ਹੈ। ਇਹ ਬਿਜਲੀ ਸਿੱਧੇ ਉਪਭੋਗਤਾ ਤੱਕ ਪਹੁੰਚਣ ਦੀ ਬਜਾਏ ਗ੍ਰਿਡ ਵਿੱਚ ਭੇਜੀ ਜਾਂਦੀ ਹੈ। ਕਾਰਬਨ ਨਿਕਾਸ ਅਤੇ ਬਿਜਲੀ ਦੇ ਖਰਚੇ ਨੂੰ ਘਟਾਉਣ ਲਈ ਇਹ ਸਿਸਟਮ ਬਹੁਤ ਹੀ ਲਾਭਦਾਇਕ ਮੰਨਿਆ ਜਾਂਦਾ ਹੈ।

ਇਸਨੂੰ ਲਗਾਉਣਾ ਆਸਾਨ ਹੁੰਦਾ ਹੈ ਅਤੇ ਇਸਦੀ ਦੇਖਭਾਲ ਵੀ ਘੱਟ ਕਰਨੀ ਪੈਂਦੀ ਹੈ। ਆਫ-ਗ੍ਰਿਡ ਸਿਸਟਮ ਵਾਂਗ ਇਸ ਵਿੱਚ ਬੈਟਰੀ ਦੀ ਲੋੜ ਨਹੀਂ ਹੁੰਦੀ, ਜਿਸ ਕਾਰਨ ਇਸਦੀ ਲਾਗਤ ਵੀ ਘੱਟ ਹੁੰਦੀ ਹੈ। ਸ਼ਹਿਰੀ ਇਲਾਕਿਆਂ ਅਤੇ ਫੈਕਟਰੀਆਂ ਲਈ ਇਹ ਇੱਕ ਬਿਹਤਰੀਨ ਚੋਣ ਮੰਨੀ ਜਾਂਦੀ ਹੈ।

On-Grid Solar System ਦੇ ਫਾਇਦੇ

1. ਬਿਜਲੀ ਦੇ ਬਿੱਲ ਵਿੱਚ ਬਚਤ

ਹਰ ਸੋਲਰ ਸਿਸਟਮ ਵਾਂਗ ਇਹ ਵੀ ਬਿਜਲੀ ਦੇ ਬਿੱਲ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਇਹ ਸਿਸਟਮ ਬਿਜਲੀ ਪੈਦਾ ਕਰਕੇ ਗ੍ਰਿਡ ਵਿੱਚ ਭੇਜਦਾ ਰਹਿੰਦਾ ਹੈ ਅਤੇ ਤੁਸੀਂ ਆਮ ਬਿਜਲੀ ਦੀ ਵਰਤੋਂ ਕਰਦੇ ਰਹਿੰਦੇ ਹੋ। ਬੈਟਰੀ ਦੀ ਲੋੜ ਨਾ ਹੋਣ ਕਾਰਨ ਇੰਸਟਾਲੇਸ਼ਨ ਦਾ ਖਰਚਾ ਵੀ ਘੱਟ ਹੁੰਦਾ ਹੈ।

2. ਘੱਟ ਮੇਨਟੇਨੈਂਸ

ਆਨ-ਗ੍ਰਿਡ ਸੋਲਰ ਸਿਸਟਮ ਵਿੱਚ ਬੈਟਰੀ ਸਟੋਰੇਜ ਨਹੀਂ ਹੁੰਦੀ, ਇਸ ਲਈ ਇਸਦੀ ਦੇਖਭਾਲ ਕਰਨਾ ਆਸਾਨ ਹੁੰਦਾ ਹੈ। ਹਰ ਕੁਝ ਮਹੀਨਿਆਂ ਬਾਅਦ ਸਿਰਫ਼ ਸੋਲਰ ਪੈਨਲਾਂ ਦੀ ਸਫ਼ਾਈ ਕਰਕੇ ਉਨ੍ਹਾਂ ਦੀ ਕਾਰਗੁਜ਼ਾਰੀ ਬਰਕਰਾਰ ਰੱਖੀ ਜਾ ਸਕਦੀ ਹੈ।

3. ਭਰੋਸੇਯੋਗ ਬਿਜਲੀ ਸਪਲਾਈ

ਆਫ-ਗ੍ਰਿਡ ਸਿਸਟਮ ਵਿੱਚ ਬੱਦਲਾਂ ਜਾਂ ਸਰਦੀਆਂ ਦੇ ਮੌਸਮ ਦੌਰਾਨ ਬਿਜਲੀ ਉਤਪਾਦਨ ਘੱਟ ਹੋ ਸਕਦਾ ਹੈ, ਜਿਸ ਨਾਲ ਉਪਕਰਣਾਂ ਦੀ ਵਰਤੋਂ ਸੀਮਿਤ ਕਰਨੀ ਪੈਂਦੀ ਹੈ। ਪਰ ਆਨ-ਗ੍ਰਿਡ ਸਿਸਟਮ ਵਿੱਚ ਇਹ ਸਮੱਸਿਆ ਨਹੀਂ ਹੁੰਦੀ, ਕਿਉਂਕਿ ਜਦੋਂ ਸੋਲਰ ਉਤਪਾਦਨ ਘੱਟ ਹੋਵੇ ਤਾਂ ਵੀ ਗ੍ਰਿਡ ਤੋਂ ਬਿਜਲੀ ਮਿਲਦੀ ਰਹਿੰਦੀ ਹੈ।

4. ਸਰਕਾਰੀ ਸਬਸਿਡੀ ਦਾ ਲਾਭ

ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਸੋਲਰ ਸਿਸਟਮ ਲਗਾਉਣ ਲਈ ਸਬਸਿਡੀ ਦਿੱਤੀ ਜਾ ਰਹੀ ਹੈ, ਜਿਸ ਨਾਲ ਇਸਦੀ ਲਾਗਤ ਕਾਫ਼ੀ ਘੱਟ ਹੋ ਜਾਂਦੀ ਹੈ। ਇਸ ਕਾਰਨ ਲੋਕ ਘੱਟ ਖਰਚੇ ਵਿੱਚ ਸੋਲਰ ਸਿਸਟਮ ਲਗਵਾ ਸਕਦੇ ਹਨ।

ਇਹ ਗੱਲਾਂ ਜ਼ਰੂਰ ਧਿਆਨ ਵਿੱਚ ਰੱਖੋ

ਆਨ-ਗ੍ਰਿਡ ਸੋਲਰ ਸਿਸਟਮ ਸਿਰਫ਼ ਉੱਥੇ ਹੀ ਲਗਾਇਆ ਜਾ ਸਕਦਾ ਹੈ ,ਜਿੱਥੇ ਬਿਜਲੀ ਗ੍ਰਿਡ ਉਪਲਬਧ ਹੋਵੇ। ਇਸਨੂੰ ਲਗਾਉਣ ਲਈ ਬਿਜਲੀ ਕਨੈਕਸ਼ਨ ਹੋਣਾ ਲਾਜ਼ਮੀ ਹੈ।ਇਹ ਸਿਸਟਮ ਪਾਵਰ ਬੈਕਅੱਪ ਨਹੀਂ ਦਿੰਦਾ। ਜੇ ਗ੍ਰਿਡ ਦੀ ਬਿਜਲੀ ਬੰਦ ਹੋ ਜਾਵੇ ਤਾਂ ਆਨ-ਗ੍ਰਿਡ ਸੋਲਰ ਸਿਸਟਮ ਵੀ ਬਿਜਲੀ ਸਪਲਾਈ ਨਹੀਂ ਕਰ ਸਕੇਗਾ। ਪਾਵਰ ਬੈਕਅੱਪ ਲਈ ਹਾਈਬ੍ਰਿਡ ਸੋਲਰ ਸਿਸਟਮ ਦੀ ਲੋੜ ਪੈਂਦੀ ਹੈ।

No comments