iPhone 18 Pro ਦੀ ਬੈਟਰੀ ਨੂੰ ਲੈਕੇ ਨਵਾਂ ਲੀਕ ਆਇਆ ਸਾਹਮਣੇ, ਫੈਨਜ਼ ਨੂੰ ਲੱਗਿਆ ਵੱਡਾ ਝਟਕਾ

iPhone 18 Pro: ਐਪਲ ਦੇ ਆਉਣ ਵਾਲੇ ਪ੍ਰੋ ਮਾਡਲਾਂ ਦੀ ਬੈਟਰੀ ਬਾਰੇ ਸਾਹਮਣੇ ਆਈ ਨਵੀਂ ਲੀਕ ਨੇ ਫੈਨਜ਼ ਨੂੰ ਨਿਰਾਸ਼ ਕਰ ਦਿੱਤਾ ਹੈ। ਲੀਕ ਮੁਤਾਬਕ, ਇਸ ਮਾਡਲ ਵਿੱਚ ਬੈਟਰੀ ਦੇ ਮੋਰਚੇ 'ਤੇ ਕੋਈ ਵੱਡਾ ਅੱਪਗ੍ਰੇਡ ਹੋਣ ਦੀ ਸੰਭਾਵਨਾ ਨਹੀਂ ਹੈ।

ਐਪਲ ਦੇ ਅਗਲੇ iPhone 18 Pro ਬਾਰੇ ਇੱਕ ਨਵੀਂ ਲੀਕ ਸਾਹਮਣੇ ਆਈ ਹੈ, ਜਿਸ ਨੇ ਫੈਨਜ਼ ਦੀਆਂ ਉਮੀਦਾਂ ਨੂੰ ਝਟਕਾ ਦਿੱਤਾ ਹੈ। ਲੀਕ ਅਨੁਸਾਰ, ਇਸ ਮਾਡਲ ਵਿੱਚ ਬੈਟਰੀ ਸਮਰੱਥਾ (Battery Capacity) ਵਿੱਚ ਉਨਾ ਵੱਡਾ ਵਾਧਾ ਨਹੀਂ ਕੀਤਾ ਜਾਵੇਗਾ ਜਿੰਨੀ ਉਮੀਦ ਕੀਤੀ ਜਾ ਰਹੀ ਸੀ। ਹਾਲਾਂਕਿ, iPhone 17 Pro ਦੇ ਮੁਕਾਬਲੇ ਇਸ ਵਿੱਚ ਕੁਝ ਵੱਡੀ ਬੈਟਰੀ ਮਿਲੇਗੀ, ਪਰ ਇਸ ਦੀ ਸਮਰੱਥਾ 5,000mAh ਤੋਂ ਘੱਟ ਰਹਿਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਾਡਲ ਸਤੰਬਰ ਵਿੱਚ ਲਾਂਚ ਕੀਤਾ ਜਾਵੇਗਾ। ਆਓ ਜਾਣਦੇ ਹਾਂ ਬੈਟਰੀ ਨਾਲ ਜੁੜੀਆਂ ਨਵੀਆਂ ਜਾਣਕਾਰੀਆਂ। ਐਪਲ iPhone 18 Pro ਲਈ

ਦੋ ਬੈਟਰੀ ਪੈਕ ਕਰ ਰਹੀ ਟੈਸਟ
ਚੀਨੀ ਟਿਪਸਟਰ Digital Chat Station ਦੇ ਮੁਤਾਬਕ, ਐਪਲ ਇਸ ਮਾਡਲ ਲਈ ਦੋ ਵੱਖ-ਵੱਖ ਬੈਟਰੀ ਪੈਕਾਂ ਦੀ ਜਾਂਚ ਕਰ ਰਹੀ ਹੈ | ਹਅਮਰੀਕੀ ਵਰਜਨ ਲਈ 4,288mAh ਬੈਟਰੀ ਦੀ ਟੈਸਟਿੰਗ ਕੀਤੀ ਜਾ ਰਹੀ ਹੈ , ਚੀਨ ਅਤੇ ਹੋਰ ਬਾਜ਼ਾਰਾਂ ਲਈ 4,056mAh ਬੈਟਰੀ ਪੈਕ ਦੀ ਜਾਂਚ ਜਾਰੀ ਹੈ।
ਇਹ ਫਰਕ ਇਸ ਲਈ ਹੈ ਕਿਉਂਕਿ ਅਮਰੀਕਾ ਵਿੱਚ ਐਪਲ eSIM ਵਾਲੇ iPhone ਵੇਚਦੀ ਹੈ, ਜਿਸ ਨਾਲ ਫਿਜ਼ਿਕਲ SIM ਸਲਾਟ ਲਈ ਲੱਗਣ ਵਾਲੀ ਜਗ੍ਹਾ ਬਚ ਜਾਂਦੀ ਹੈ ਅਤੇ ਵੱਡੀ ਬੈਟਰੀ ਲਈ ਹੋਰ ਥਾਂ ਮਿਲ ਜਾਂਦੀ ਹੈ।

iPhone 17 Pro ਦੇ ਮੁਕਾਬਲੇ ਕਿੰਨਾ ਵੱਡਾ ਅੱਪਗ੍ਰੇਡ?
ਜੇਕਰ ਇਹ ਲੀਕ ਸਹੀ ਸਾਬਤ ਹੁੰਦੀ ਹੈ ਤਾਂ iPhone 18 Pro ਵਿੱਚ iPhone 17 Pro ਦੇ ਮੁਕਾਬਲੇ ਬੈਟਰੀ ਵਿੱਚ ਬਹੁਤ ਹੀ ਛੋਟਾ ਅੱਪਗ੍ਰੇਡ ਦੇਖਣ ਨੂੰ ਮਿਲੇਗਾ। iPhone 17 Pro ਦੇ ਅਮਰੀਕੀ ਵਰਜਨ ਵਿੱਚ 4,252mAh ਬੈਟਰੀ ਦਿੱਤੀ ਗਈ ਹੈ , ਜਦਕਿ ਫਿਜ਼ਿਕਲ SIM ਸਲਾਟ ਵਾਲੇ ਮਾਡਲ ਵਿੱਚ 4,056mAh ਬੈਟਰੀ ਹੈ। ਇਸ ਤਰ੍ਹਾਂ ਦੋਵੇਂ ਜਨਰੇਸ਼ਨਾਂ ਦੀ ਬੈਟਰੀ ਸਮਰੱਥਾ ਵਿੱਚ ਬਹੁਤ ਘੱਟ ਅੰਤਰ ਹੋਵੇਗਾ।

ਵਧੀਆ ਐਫਿਸ਼ੈਂਸੀ ਨਾਲ ਹੋ ਸਕਦੀ ਕਮੀਂ ਪੂਰੀ
ਭਾਵੇਂ iPhone 18 Pro ਵਿੱਚ ਬੈਟਰੀ ਦੀ ਵੱਡੀ ਅੱਪਗ੍ਰੇਡ ਨਾ ਮਿਲੇ, ਪਰ ਐਪਲ ਇਸਨੂੰ ਹੋਰ ਪਾਵਰ-ਐਫਿਸ਼ੈਂਟ ਬਣਾਉਣ 'ਤੇ ਧਿਆਨ ਦੇ ਰਹੀ ਹੈ। ਕੰਪਨੀ ਇਸ ਮਾਡਲ ਵਿੱਚ 2nm ਪ੍ਰੋਸੈਸ 'ਤੇ ਆਧਾਰਿਤ A20 Pro ਚਿਪਸੈੱਟ ਦੀ ਵਰਤੋਂ ਕਰ ਸਕਦੀ ਹੈ, ਜੋ ਊਰਜਾ ਬਚਾਉਣ ਦੇ ਮਾਮਲੇ ਵਿੱਚ ਕਾਫ਼ੀ ਬਿਹਤਰ ਮੰਨੀ ਜਾ ਰਹੀ ਹੈ। ਇਹ ਘੱਟ ਪਾਵਰ ਦੀ ਖਪਤ ਕਰਦੇ ਹੋਏ ਬਿਹਤਰ ਪਰਫਾਰਮੈਂਸ ਦੇਵੇਗੀ, ਜਿਸ ਨਾਲ ਬੈਟਰੀ ਲਾਈਫ ਵਧ ਸਕਦੀ ਹੈ। ਇਸ ਤੋਂ ਇਲਾਵਾ, ਐਪਲ ਨਵੇਂ ਪਾਵਰ-ਐਫਿਸ਼ੈਂਟ ਡਿਸਪਲੇ ਪੈਨਲ ਵੀ ਵਰਤ ਸਕਦੀ ਹੈ। ਇਸ ਤਰ੍ਹਾਂ ਕੰਪਨੀ ਘੱਟ ਸਮਰੱਥਾ ਵਾਲੀ ਬੈਟਰੀ ਤੋਂ ਵੀ ਵਧੀਆ ਬੈਕਅੱਪ ਲੈਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ।

No comments