Breaking News

Apple ਯੂਜ਼ਰਸ ਨੂੰ ਲੱਗਿਆ ਵੱਡਾ ਝਟਕਾ! iPhone ਸਣੇ ਕਈ ਉਤਪਾਦ ਹੋ ਸਕਦੇ ਮਹਿੰਗੇ, ਟਿਮ ਕੂਕ ਨੇ ਦਿੱਤੇ ਸੰਕੇਤ

Apple Price Hike: ਜੇਕਰ ਤੁਸੀਂ ਆਉਣ ਵਾਲੇ ਮਹੀਨਿਆਂ ਵਿੱਚ ਨਵਾਂ iPhone, iPad ਜਾਂ Apple ਦਾ ਕੋਈ ਹੋਰ ਉਤਪਾਦ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ ਵਾਧੂ ਖਰਚ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੁਨੀਆ ਦੀ ਦਿੱਗਜ ਟੈਕ ਕੰਪਨੀ Apple ਨੇ ਸੰਕੇਤ ਦਿੱਤਾ ਹੈ ਕਿ ਭਵਿੱਖ ਵਿੱਚ ਉਸਦੇ ਉਤਪਾਦਾਂ ਦੀਆਂ ਕੀਮਤਾਂ ਵੱਧ ਸਕਦੀਆਂ ਹਨ। ਕੰਪਨੀ ਦੇ CEO ਟਿਮ ਕੂਕ ਦਾ ਕਹਿਣਾ ਹੈ ਕਿ ਮੈਮੋਰੀ ਅਤੇ ਸਟੋਰੇਜ ਚਿਪਾਂ ਦੀ ਵੱਧਦੀ ਲਾਗਤ ਹੁਣ Apple ਲਈ ਵੀ ਚਿੰਤਾ ਦਾ ਵਿਸ਼ਾ ਬਣ ਗਈ ਹੈ। ਅਜਿਹੇ ਵਿੱਚ ਕੰਪਨੀ ਲਈ ਪੁਰਾਣੀਆਂ ਕੀਮਤਾਂ 'ਤੇ ਉਤਪਾਦ ਵੇਚਣਾ ਲਗਾਤਾਰ ਮੁਸ਼ਕਲ ਹੁੰਦਾ ਜਾ ਰਿਹਾ ਹੈ।

AI ਦੀ ਵੱਧਦੀ ਮੰਗ ਕਾਰਨ ਚਿਪ ਸਪਲਾਈ 'ਤੇ ਦਬਾਅ

ਪਿਛਲੇ ਕੁਝ ਸਮੇਂ ਦੌਰਾਨ ਆਰਟੀਫ਼ੀਸ਼ਲ ਇੰਟੈਲੀਜੈਂਸ (AI) ਨਾਲ ਜੁੜੇ ਡਾਟਾ ਸੈਂਟਰਾਂ ਦੀ ਮੰਗ ਤੇਜ਼ੀ ਨਾਲ ਵਧੀ ਹੈ। AI ਸਰਵਰਾਂ ਵਿੱਚ ਵੱਡੀ ਮਾਤਰਾ ਵਿੱਚ ਚੰਗੀ ਕਾਰਗੁਜ਼ਾਰੀ ਵਾਲੀਆਂ ਮੈਮੋਰੀ ਚਿਪਾਂ ਦੀ ਲੋੜ ਹੁੰਦੀ ਹੈ। ਇਸ ਕਾਰਨ ਵਿਸ਼ਵ ਪੱਧਰ 'ਤੇ ਮੈਮੋਰੀ ਚਿਪਾਂ ਦੀ ਸਪਲਾਈ 'ਤੇ ਦਬਾਅ ਵਧ ਗਿਆ ਹੈ। ਕਈ ਇਲੈਕਟ੍ਰਾਨਿਕਸ ਕੰਪਨੀਆਂ ਸੀਮਿਤ ਸਪਲਾਈ ਲਈ ਮੁਕਾਬਲਾ ਕਰ ਰਹੀਆਂ ਹਨ, ਜਿਸ ਕਾਰਨ ਚਿਪਾਂ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ।

ਕਈਆਂ ਨੇ ਪਹਿਲਾਂ ਹੀ ਚਿੰਤਾ ਜਤਾਈ
ਮੈਮੋਰੀ ਚਿਪਾਂ ਦੀਆਂ ਵੱਧਦੀਆਂ ਕੀਮਤਾਂ ਨੂੰ ਲੈ ਕੇ ਸਿਰਫ਼ ਟੈਕ ਕੰਪਨੀਆਂ ਹੀ ਨਹੀਂ, ਸਗੋਂ ਆਟੋਮੋਬਾਈਲ ਕੰਪਨੀਆਂ, ਰਿਟੇਲਰਾਂ ਅਤੇ ਇਲੈਕਟ੍ਰਾਨਿਕਸ ਖੇਤਰ ਨਾਲ ਜੁੜੀਆਂ ਕਈ ਸੰਸਥਾਵਾਂ ਨੇ ਵੀ ਚਿੰਤਾ ਜਤਾਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਇਹ ਸਥਿਤੀ ਜਾਰੀ ਰਹੀ ਤਾਂ ਅਮਰੀਕੀ ਬਾਜ਼ਾਰ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਉਪਭੋਗਤਾ ਇਲੈਕਟ੍ਰਾਨਿਕਸ ਉਤਪਾਦ ਮਹਿੰਗੇ ਹੋ ਸਕਦੇ ਹਨ ਅਤੇ ਸਪਲਾਈ ਚੇਨ 'ਤੇ ਵੀ ਅਸਰ ਪੈ ਸਕਦਾ ਹੈ।

ਟਿਮ ਕੂਕ ਨੇ ਕੀ ਕਿਹਾ?
ਦ ਵਾਲ ਸਟ੍ਰੀਟ ਜਰਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਟਿਮ ਕੂਕ ਨੇ ਕਿਹਾ ਕਿ Apple ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਕਿ ਗਾਹਕਾਂ ਨੂੰ ਵੱਧਦੀ ਲਾਗਤ ਦਾ ਬੋਝ ਨਾ ਝੇਲਣਾ ਪਵੇ। ਹਾਲਾਂਕਿ, ਉਨ੍ਹਾਂ ਇਹ ਵੀ ਮੰਨਿਆ ਕਿ ਮੌਜੂਦਾ ਹਾਲਾਤਾਂ ਵਿੱਚ ਲੰਬੇ ਸਮੇਂ ਤੱਕ ਅਜਿਹਾ ਕਰਨਾ ਆਸਾਨ ਨਹੀਂ ਹੋਵੇਗਾ। ਕੂਕ ਦੇ ਅਨੁਸਾਰ, ਚਿਪ ਨਿਰਮਾਤਾਵਾਂ ਵੱਲੋਂ ਵਧਾਈਆਂ ਕੀਮਤਾਂ ਦਾ ਅਸਰ Apple 'ਤੇ ਵੀ ਪੈ ਰਿਹਾ ਹੈ ਅਤੇ ਕੀਮਤ ਵਾਧੇ ਤੋਂ ਪੂਰੀ ਤਰ੍ਹਾਂ ਬਚਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ।

ਹਾਲੇ ਨਹੀਂ ਦੱਸਿਆ ਕਿ ਕੀਮਤਾਂ ਕਦੋਂ ਵੱਧਣਗੀਆਂ?
ਹਾਲਾਂਕਿ ਟਿਮ ਕੂਕ ਨੇ ਸੰਭਾਵਿਤ ਕੀਮਤ ਵਾਧੇ ਦਾ ਸੰਕੇਤ ਦਿੱਤਾ ਹੈ, ਪਰ ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਕੀਮਤਾਂ ਕਦੋਂ ਵੱਧਣਗੀਆਂ, ਕਿੰਨੀ ਵੱਧਣਗੀਆਂ ਅਤੇ ਕਿਹੜੇ ਉਤਪਾਦਾਂ 'ਤੇ ਇਸਦਾ ਅਸਰ ਪਵੇਗਾ। ਫਿਲਹਾਲ ਕੰਪਨੀ ਨੇ ਇਸ ਸਬੰਧੀ ਕੋਈ ਅਧਿਕਾਰਿਕ ਐਲਾਨ ਨਹੀਂ ਕੀਤਾ ਹੈ।

ਨਵੇਂ iPhone ਮਾਡਲਾਂ 'ਤੇ ਵੀ ਪੈ ਸਕਦਾ ਅਸਰ
ਰਿਪੋਰਟਾਂ ਮੁਤਾਬਕ Apple ਇਸ ਸਾਲ ਸਤੰਬਰ ਵਿੱਚ ਆਪਣਾ ਪਹਿਲਾ ਫੋਲਡੇਬਲ iPhone ਲਾਂਚ ਕਰ ਸਕਦਾ ਹੈ। ਇਸ ਦੇ ਨਾਲ iPhone 18 Pro ਅਤੇ iPhone 18 Pro Max ਵੀ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਅਜਿਹੇ ਸਮੇਂ ਵਿੱਚ ਮੈਮੋਰੀ ਅਤੇ ਸਟੋਰੇਜ ਚਿਪਾਂ ਦੀ ਵੱਧਦੀ ਲਾਗਤ ਕੰਪਨੀ ਲਈ ਵੱਡੀ ਚੁਣੌਤੀ ਬਣ ਰਹੀ ਹੈ। ਖਾਸ ਤੌਰ 'ਤੇ DRAM ਮੈਮੋਰੀ ਦੀਆਂ ਵੱਧਦੀਆਂ ਕੀਮਤਾਂ Apple ਦੀ ਚਿੰਤਾ ਵਧਾ ਰਹੀਆਂ ਹਨ।

AI ਉਦਯੋਗ ਨੂੰ ਮਿਲ ਰਹੀ ਹੈ ਵੱਧ ਮੈਮੋਰੀ ਸਪਲਾਈ
ਟਿਮ ਕੂਕ ਨੇ ਦੱਸਿਆ ਕਿ ਇਸ ਵੇਲੇ ਮੈਮੋਰੀ ਚਿਪਾਂ ਦਾ ਵੱਡਾ ਹਿੱਸਾ AI ਸਰਵਰਾਂ ਵਿੱਚ ਵਰਤੀ ਜਾਣ ਵਾਲੀ High-Bandwidth Memory (HBM) ਦੀ ਲੋੜ ਪੂਰੀ ਕਰਨ ਲਈ ਜਾ ਰਿਹਾ ਹੈ। ਇਸ ਕਾਰਨ ਆਮ ਉਪਭੋਗਤਾ ਇਲੈਕਟ੍ਰਾਨਿਕਸ ਉਤਪਾਦਾਂ ਲਈ ਉਪਲਬਧ ਚਿਪਾਂ ਦੀ ਮਾਤਰਾ ਘੱਟ ਰਹੀ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ ਵਿੱਚ ਡਿਵਾਈਸਾਂ ਦੀ ਮੰਗ ਬਣੀ ਹੋਈ ਹੈ, ਪਰ ਮੈਮੋਰੀ ਚਿਪਾਂ ਦੀਆਂ ਕੀਮਤਾਂ ਕਾਫ਼ੀ ਵੱਧ ਚੁੱਕੀਆਂ ਹਨ।

ਕੂਕ ਨੇ ਸੰਕੇਤ ਦਿੱਤਾ ਕਿ Apple ਆਪਣੀ ਮਜ਼ਬੂਤ ਵਿੱਤੀ ਸਥਿਤੀ ਦਾ ਇਸਤੇਮਾਲ ਮੈਮੋਰੀ ਚਿਪਾਂ ਦੀ ਸਪਲਾਈ ਵਧਾਉਣ ਵਿੱਚ ਮਦਦ ਲਈ ਕਰ ਸਕਦਾ ਹੈ। ਹਾਲਾਂਕਿ ਉਨ੍ਹਾਂ ਨੇ ਇਸ ਸਬੰਧੀ ਕੋਈ ਵਿਸਥਾਰਪੂਰਵਕ ਯੋਜਨਾ ਸਾਂਝੀ ਨਹੀਂ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਉਦਯੋਗ ਨੂੰ ਵੱਧ ਉਤਪਾਦਨ ਸਮਰੱਥਾ ਦੀ ਲੋੜ ਹੈ ਅਤੇ Apple ਇਸ ਹੱਲ ਦਾ ਹਿੱਸਾ ਬਣਨ ਲਈ ਤਿਆਰ ਹੈ।

ਕੰਪਨੀ ਆਪਣੀ ਮੈਮੋਰੀ ਫੈਕਟਰੀ ਨਹੀਂ ਬਣਾਏਗੀ
ਟਿਮ ਕੂਕ ਨੇ ਇਹ ਵੀ ਸਪੱਸ਼ਟ ਕੀਤਾ ਕਿ Apple ਇਸ ਵੇਲੇ ਆਪਣੀ ਮੈਮੋਰੀ ਜਾਂ ਸਟੋਰੇਜ ਚਿਪ ਫੈਕਟਰੀ ਸਥਾਪਿਤ ਕਰਨ ਦੀ ਯੋਜਨਾ ਨਹੀਂ ਬਣਾ ਰਿਹਾ। ਕੰਪਨੀ ਦਾ ਧਿਆਨ ਮੌਜੂਦਾ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਅਤੇ ਚਿਪਾਂ ਦੀ ਉਪਲਬਧਤਾ ਵਧਾਉਣ 'ਤੇ ਹੈ, ਤਾਂ ਜੋ ਵੱਧਦੀ ਮੰਗ ਅਤੇ ਲਾਗਤ ਦੀ ਚੁਣੌਤੀ ਦਾ ਬਿਹਤਰ ਢੰਗ ਨਾਲ ਸਾਹਮਣਾ ਕੀਤਾ ਜਾ ਸਕੇ।

DRAM ਬਾਜ਼ਾਰ ਵਿੱਚ ਸਭ ਤੋਂ ਵੱਧ ਦਬਾਅ
Apple ਦੇ CEO ਦੇ ਅਨੁਸਾਰ ਇਸ ਸਮੇਂ ਸਭ ਤੋਂ ਵੱਧ ਦਬਾਅ DRAM (Dynamic Random Access Memory) ਬਾਜ਼ਾਰ 'ਤੇ ਹੈ। ਇਸ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ ਅਤੇ ਇਲੈਕਟ੍ਰਾਨਿਕਸ ਕੰਪਨੀਆਂ ਵਿਚਕਾਰ ਇਨ੍ਹਾਂ ਚਿਪਾਂ ਨੂੰ ਖਰੀਦਣ ਲਈ ਹੋੜ ਲੱਗੀ ਹੋਈ ਹੈ। ਇਸ ਦਾ ਅਸਰ ਸਮਾਰਟਫੋਨ, ਕੰਪਿਊਟਰ ਅਤੇ ਆਟੋਮੋਬਾਈਲ ਸਮੇਤ ਕਈ ਉਦਯੋਗਾਂ ਦੀ ਸਪਲਾਈ ਚੇਨ 'ਤੇ ਪੈ ਰਿਹਾ ਹੈ।

ਗਾਹਕਾਂ ਲਈ ਕੀ ਸੰਕੇਤ ਹੈ?
ਫਿਲਹਾਲ Apple ਨੇ ਕਿਸੇ ਉਤਪਾਦ ਦੀ ਕੀਮਤ ਵਧਾਉਣ ਦਾ ਅਧਿਕਾਰਿਕ ਐਲਾਨ ਨਹੀਂ ਕੀਤਾ, ਪਰ ਟਿਮ ਕੂਕ ਦੇ ਬਿਆਨ ਤੋਂ ਇਹ ਸਪੱਸ਼ਟ ਹੈ ਕਿ ਜੇ ਮੈਮੋਰੀ ਚਿਪਾਂ ਦੀ ਲਾਗਤ ਇਸੇ ਤਰ੍ਹਾਂ ਵਧਦੀ ਰਹੀ, ਤਾਂ ਆਉਣ ਵਾਲੇ ਸਮੇਂ ਵਿੱਚ iPhone ਸਮੇਤ ਕਈ Apple ਉਤਪਾਦ ਮਹਿੰਗੇ ਹੋ ਸਕਦੇ ਹਨ। ਅਜਿਹੇ ਵਿੱਚ ਨਵੇਂ ਡਿਵਾਈਸ ਖਰੀਦਣ ਦੀ ਯੋਜਨਾ ਬਣਾ ਰਹੇ ਗਾਹਕਾਂ ਦੀ ਨਜ਼ਰ ਕੰਪਨੀ ਦੀਆਂ ਆਉਣ ਵਾਲੀਆਂ ਘੋਸ਼ਣਾਵਾਂ 'ਤੇ ਰਹੇਗੀ।

No comments