Breaking News

iPhone 18 Pro ਅਤੇ Pro Max ਦੀ ਲਾਂਚਿੰਗ ਨੇੜੇ, ਕੀਮਤ ਤੋਂ ਲੈ ਕੇ ਫੀਚਰ ਤੱਕ ਸਾਰੀ ਡਿਟੇਲ ਹੋ ਗਈ ਲੀਕ

iPhone 18 Pro And 18 Pro Max : ਹੁਣ ਤੋਂ ਕੁਝ ਹੀ ਮਹੀਨਿਆਂ ਬਾਅਦ ਐਪਲ ਆਪਣੇ ਨਵੇਂ iPhone 18 Pro ਅਤੇ iPhone 18 Pro Max ਨੂੰ ਲਾਂਚ ਕੀਤਾ ਜਾਵੇਗਾ। ਜਿਵੇਂ- ਜਿਵੇਂ ਲਾਂਚਿੰਗ ਦੀ ਤਾਰੀਖ ਨੇੜੇ ਆ ਰਹੀ ਹੈ, ਫੈਨਜ਼ ਦੀ ਉਤਸੁਕਤਾ ਵੀ ਵੱਧਦੀ ਜਾ ਰਹੀ ਹੈ।

ਰਿਪੋਰਟਾਂ ਮੁਤਾਬਕ ਸਤੰਬਰ ਦੇ ਦੂਜੇ ਹਫ਼ਤੇ ਵਿੱਚ ਇਹ ਨਵੇਂ ਪ੍ਰੋ ਮਾਡਲ ਲਾਂਚ ਹੋ ਸਕਦੇ ਹਨ। ਲੀਕਸ ਅਤੇ ਰਿਪੋਰਟਾਂ ਦੇ ਅਧਾਰ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਾਰ ਐਪਲ ਕਈ ਵੱਡੇ ਅਪਗ੍ਰੇਡਸ ਦੇ ਨਾਲ ਨਵੇਂ ਆਈਫੋਨ ਲਿਆ ਸਕਦੀ ਹੈ।

ਡਿਜ਼ਾਈਨ ਅਤੇ ਡਿਸਪਲੇ

ਨਵੇਂ iPhone 18 Pro ਮਾਡਲਾਂ ਦਾ ਡਿਜ਼ਾਈਨ ਕਾਫੀ ਹੱਦ ਤੱਕ ਪਿਛਲੇ ਮਾਡਲਾਂ ਵਰਗਾ ਰਹੇਗਾ ਪਰ ਕੁਝ ਨਵੇਂ ਬਦਲਾਅ ਵੀ ਵੇਖਣ ਨੂੰ ਮਿਲ ਸਕਦੇ ਹਨ।

ਬੈਕ ਪੈਨਲ ਅਤੇ ਫ੍ਰੇਮ ਨੂੰ ਹੋਰ ਪ੍ਰੀਮੀਅਮ ਅਤੇ seamless ਲੁੱਕ ਦਿੱਤਾ ਜਾ ਸਕਦਾ ਹੈ।
Dynamic Island ਦਾ ਸਾਈਜ਼ ਲਗਭਗ 35% ਛੋਟਾ ਹੋ ਸਕਦਾ ਹੈ।
ਡਿਸਪਲੇ ਸਾਈਜ਼ ਪਿਛਲੇ ਸਾਲ ਵਰਗਾ ਹੀ ਰਹੇਗਾ।
ਇਸ ਵਾਰ Apple ਪਾਵਰ ਐਫ਼ਿਸ਼ੈਂਸੀ ਲਈ LTPO+ ਡਿਸਪਲੇ ਪੈਨਲ ਵਰਤ ਸਕਦੀ ਹੈ।

ਹੋਰ ਪਾਵਰਫੁਲ ਚਿਪਸੈਟ

ਐਪਲ ਹਰ ਨਵੀਂ ਸੀਰੀਜ਼ ਨਾਲ ਚਿਪਸੈਟ ਨੂੰ ਅਪਗ੍ਰੇਡ ਕਰਦੀ ਹੈ ਅਤੇ ਇਸ ਵਾਰ ਵੀ ਕੁਝ ਐਸਾ ਹੀ ਹੋ ਸਕਦਾ ਹੈ।
iPhone 18 Pro ਮਾਡਲਾਂ ਵਿੱਚ ਨਵਾਂ A20 Pro ਚਿਪਸੈਟ ਮਿਲ ਸਕਦਾ ਹੈ।
ਇਹ 2nm ਪ੍ਰੋਸੈਸ ‘ਤੇ ਤਿਆਰ ਕੀਤਾ ਜਾਵੇਗਾ।
ਦਾਅਵਾ ਹੈ ਕਿ ਇਹ ਮੌਜੂਦਾ ਚਿਪਸੈਟ ਨਾਲੋਂ 15% ਤੇਜ਼ ਅਤੇ 30% ਵੱਧ ਐਫ਼ਿਸ਼ੈਂਟ ਹੋਵੇਗਾ।
Apple ਨਵੀਂ WMCM ਪੈਕੇਜਿੰਗ ਵਰਤ ਸਕਦੀ ਹੈ, ਜਿਸ ਨਾਲ AI ਪਰਫਾਰਮੈਂਸ ਹੋਰ ਬਿਹਤਰ ਹੋਵੇਗੀ।

ਵੱਡੀ ਬੈਟਰੀ

ਰਿਪੋਰਟਾਂ ਮੁਤਾਬਕ ਦੋਵੇਂ ਪ੍ਰੋ ਮਾਡਲਾਂ ਵਿੱਚ 5100mAh ਤੋਂ 5200mAh ਤੱਕ ਦੀ ਬੈਟਰੀ ਦਿੱਤੀ ਜਾ ਸਕਦੀ ਹੈ। Pro Max ਵਿੱਚ ਵੱਡੀ ਬੈਟਰੀ ਹੋਣ ਕਾਰਨ ਇਸ ਦੀ ਮੋਟਾਈ ਕਰੀਬ 0.5mm ਵੱਧ ਹੋ ਸਕਦੀ ਹੈ।

ਕੈਮਰੇ ਵਿੱਚ ਵੱਡੇ ਅਪਗ੍ਰੇਡ

ਐਪਲ ਇਸ ਵਾਰ ਕੈਮਰੇ ਵਿੱਚ ਵੀ ਵੱਡੇ ਬਦਲਾਅ ਕਰ ਸਕਦੀ ਹੈ।
ਪਹਿਲੀ ਵਾਰ iPhone ਵਿੱਚ Variable Aperture ਦਿੱਤਾ ਜਾ ਸਕਦਾ ਹੈ।
ਇਸ ਨਾਲ ਫੋਟੋ ਖਿੱਚਦੇ ਸਮੇਂ ਲਾਈਟ ਨੂੰ ਹੋਰ ਵਧੀਆ ਤਰੀਕੇ ਨਾਲ ਕੰਟਰੋਲ ਕੀਤਾ ਜਾ ਸਕੇਗਾ।
ਨਾਲ ਹੀ Apple ਨਵੇਂ ਅਤੇ ਵੱਡੇ ਲੈਂਸ ਦੀ ਟੈਸਟਿੰਗ ਕਰ ਰਹੀ ਹੈ, ਜੋ 18 Pro ਮਾਡਲਾਂ ਵਿੱਚ ਵਰਤਿਆ ਜਾ ਸਕਦਾ ਹੈ।

ਕੀਮਤ ਕਿੰਨੀ ਹੋ ਸਕਦੀ ਹੈ?

ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ Apple ਇਸ ਵਾਰ ਕੀਮਤਾਂ ਵਿੱਚ ਵੱਡਾ ਵਾਧਾ ਨਹੀਂ ਕਰੇਗੀ।

iPhone 18 Pro ਦੀ ਸ਼ੁਰੂਆਤੀ ਕੀਮਤ ਲਗਭਗ 1,34,900 ਰੁਪਏ ਹੋ ਸਕਦੀ ਹੈ।

No comments