ਬਿਜਲੀ ਦਾ ਬਿੱਲ ਜ਼ਿਆਦਾ ਆ ਰਿਹਾ, ਤਾਂ AC Remote 'ਚ ਚੈੱਕ ਕਰੋ ਆਹ ਸੈਟਿੰਗ, ਬਿਜਲੀ ਦੀ ਹੋਵੇਗੀ ਬਚਤ

AC Remote Setting: ਜੇਕਰ ਗਰਮੀਆਂ ਵਿੱਚ ਬਿਜਲੀ ਦਾ ਬਿੱਲ ਜ਼ਿਆਦਾ ਆ ਜਾਵੇ ਤਾਂ ਇਸ ਦੇ ਪਿੱਛੇ AC ਨੂੰ ਸਭ ਤੋਂ ਵੱਡਾ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਪਰ ਇਦਾਂ ਨਹੀਂ ਹੈ ਕਿ ਤੁਸੀਂ ਹਰ ਵਾਰ ਬਿਜਲੀ ਬਿੱਲ ਵੱਧ ਆਉਣ ਦੇ ਪਿੱਛੇ ਏਸੀ ਨੂੰ ਜ਼ਿੰਮੇਵਾਰ ਠਹਿਰਾਓ।

ਕਈ ਵਾਰ ਤੁਹਾਡੇ ਰਿਮੋਟ ਦੀ ਸੈਟਿੰਗ ਕਾਰਨ ਵੀ ਅਜਿਹਾ ਹੁੰਦਾ ਹੈ, ਤੁਸੀਂ ਕਈ ਵਾਰ ਰਿਮੋਟ ਵਿੱਚ ਵੱਖ-ਵੱਖ ਮੋਡ ਚੁਣੇ ਹੁੰਦੇ ਹਨ, ਜਿਸ ਕਰਕੇ ਤੁਹਾਨੂੰ ਪਤਾ ਨਹੀਂ ਲੱਗਦਾ ਹੈ ਤੇ ਬਿਜਲੀ ਦਾ ਬਿੱਲ ਜ਼ਿਆਦਾ ਆ ਜਾਂਦਾ ਹੈ। ਪਰ ਇਸ ਲਈ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ, ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਪਣੇ ਏਸੀ ਦੇ ਰਿਮੋਟ ਵਿੱਚ ਕਿਹੜੀ ਸੈਟਿੰਗ ਕਰਨੀ ਹੈ, ਜਿਸ ਨਾਲ ਤੁਹਾਡਾ ਬਿਜਲੀ ਦਾ ਬਿੱਲ ਜ਼ਿਆਦਾ ਨਹੀਂ ਆਵੇਗਾ।

Dry Mode - ਆਪਣੇ ਏਸੀ ਦੇ ਰਿਮੋਟ 'ਚ ਡ੍ਰਾਈ ਮੋਡ ਚੁਣੋ, ਜਿਸ ਨਾਲ ਬਿਜਲੀ ਦੀ ਕਾਫ਼ੀ ਬੱਚਤ ਹੋਵੇਗੀ। ਮਾਨਸੂਨ ਦੌਰਾਨ ਘੱਟ ਤਾਪਮਾਨ 'ਤੇ ਵੀ ਹੁੰਮਸ ਕਰਕੇ ਗਰਮੀ ਲੱਗ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਏਸੀ ਨੂੰ ਡ੍ਰਾਈ ਮੋਡ 'ਤੇ ਸੈੱਟ ਕਰਨਾ ਚਾਹੀਦਾ ਹੈ। ਇਸਨੂੰ ਰਿਮੋਟ 'ਤੇ ਮੋਡ ਬਟਨ ਦੀ ਵਰਤੋਂ ਕਰਕੇ ਸੈੱਟ ਕਰ ਸਕਦੇ ਹੋ। ਇਸ ਨਾਲ ਕਮਰੇ ਵਿੱਚ ਬਣੀ ਹੁੰਮਸ ਘੱਟ ਹੁੰਦੀ ਹੈ ਅਤੇ ਕਮਰਾ ਵੀ ਆਸਾਨੀ ਨਾਲ ਠੰਡਾ ਹੁੰਦਾ ਹੈ ਅਤੇ ਏਸੀ ਦੇ ਕੰਪਰੈਸਰ ਨੂੰ ਜਿਆਦਾ ਮਿਹਨਤ ਨਹੀਂ ਕਰਨੀ ਪੈਂਦੀ।

Turbo Mode - ਗਰਮੀਆਂ ਵਿੱਚ ਜ਼ਿਆਦਾਤਰ ਲੋਕ ਬਾਹਰੋਂ ਘਰ ਵੜਦਿਆਂ ਹੀ ਆਪਣੇ ਕਮਰੇ ਨੂੰ ਤੁਰੰਤ ਠੰਡਾ ਕਰਨ ਲਈ ਟਰਬੋ ਮੋਡ ਦੀ ਚੋਣ ਕਰਦੇ ਹਨ। ਇਹ ਮੋਡ ਏਸੀ ਨੂੰ ਜ਼ਿਆਦਾ ਕੰਮ ਕਰਨ ਲਈ ਮਜਬੂਰ ਕਰਦਾ ਹੈ। ਇਸ ਮੋਡ ਵਿੱਚ ਕੰਪ੍ਰੈਸਰ ਅਤੇ ਇਨਡੋਰ ਯੂਨਿਟ ਦਾ ਫੈਨ ਮੈਕਸੀਮਮ ਕੈਪੀਸਿਟੀ 'ਤੇ ਬਿਨਾਂ ਰੁਕੇ ਕੰਮ ਕਰਦਾ ਹੈ, ਜਿਸ ਕਰਕੇ ਬਿਜਲੀ ਦੀ ਖਪਤ ਵੱਧ ਹੁੰਦੀ ਹੈ। ਆਮ ਤੌਰ 'ਤੇ, ਇਸ ਮੋਡ ਨੂੰ ਨਹੀਂ ਵਰਤਣਾ ਚਾਹੀਦਾ ਹੈ, ਪਰ ਜੇ ਜ਼ਿਆਦਾ ਜ਼ਰੂਰੀ ਹੋਵੇ ਤਾਂ ਵੀ ਇਸਨੂੰ 15-15 ਮਿੰਟਾਂ ਬਾਅਦ ਬੰਦ ਕਰ ਦਿਓ।

Fan Speed - ਬਹੁਤ ਸਾਰੇ ਲੋਕ ਮੰਨਦੇ ਹਨ ਕਿ ਇਨਡੋਰ ਯੂਨਿਟ ਦੇ ਫੈਨ ਦੀ ਸਪੀਡ ਘੱਟ ਰੱਖਣ ਨਾਲ ਬਿਜਲੀ ਦੀ ਖਪਤ ਘੱਟ ਜਾਂਦੀ ਹੈ, ਪਰ ਅਜਿਹਾ ਨਹੀਂ ਹੈ। ਇਨਡੋਰ ਯੂਨਿਟ ਦਾ ਫੈਨ ਬਹੁਤ ਘੱਟ ਬਿਜਲੀ ਦੀ ਖਪਤ ਕਰਦਾ ਹੈ। ਇਸ ਦੀ ਜ਼ਿਆਦਾ ਸਪੀਡ ਪੂਰੇ ਕਮਰੇ ਨੂੰ ਆਸਾਨੀ ਨਾਲ ਠੰਡਾ ਕਰਨ ਵਿੱਚ ਮਦਦ ਕਰਦੀ ਹੈ। ਅਜਿਹਾ ਕਰਨ ਨਾਲ ਏਸੀ ਲੋਡ ਘੱਟ ਲੈਂਦਾ ਹੈ ਅਤੇ ਜਿਸ ਕਰਕੇ ਬਿਜਲੀ ਦਾ ਬਿੱਲ ਵੀ ਘੱਟ ਆਉਂਦਾ ਹੈ।

No comments