AC ਚਲਾਉਣ ਦਾ ਸਹੀ ਤਰੀਕਾ, ਇਹ 5 ਟ੍ਰਿਕਾਂ ਜ਼ਰੂਰ ਕਰੋ ਫਾਲੋ, ਬਿਜਲੀ ਦਾ ਬਿੱਲ ਵੀ ਆਵੇਗਾ ਘੱਟ

AC Tips : ਬਹੁਤ ਸਾਰੇ ਲੋਕ ਗਰਮੀ ਤੋਂ ਬਚਣ ਲਈ ਏਅਰ ਕੰਡੀਸ਼ਨਰ (ਏਸੀ) ਦੀ ਵਰਤੋਂ ਕਰਦੇ ਹਨ। ਹਾਲਾਂਕਿ, ਏਸੀ ਚਲਾਉਣ ਨਾਲ ਬਿਜਲੀ ਦਾ ਬਿੱਲ ਵੀ ਕਾਫ਼ੀ ਆਉਂਦਾ ਹੈ। ਬਹੁਤ ਸਾਰੇ ਲੋਕ ਏਸੀ ਚਲਾਉਂਦੇ ਸਮੇਂ ਆਮ ਗਲਤੀਆਂ ਕਰਦੇ ਹਨ। ਇਸ ਨਾਲ ਨਾ ਸਿਰਫ਼ ਬਿਜਲੀ ਦੇ ਬਿੱਲ ਜ਼ਿਆਦਾ ਆਉਂਦੇ ਹਨ ਬਲਕਿ ਉਨ੍ਹਾਂ ਦੇ ਏਸੀ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।

ਪੜ੍ਹੋ ਹੋਰ ਖ਼ਬਰਾਂ : ਹੈਵਾਨ ਬਣਿਆ ਪਤੀ ! ਗਰਭਵਤੀ ਪਤਨੀ ਦੇ ਗੁਪਤ ਅੰਗ 'ਚ ਪਾ ਦਿੱਤਾ ਲੋਹੇ ਦਾ ਬਲੇਡ ,ਹੋਈ ਮੌਤ

ਏਸੀ ਨੂੰ ਹਮੇਸ਼ਾ ਸਹੀ ਤਾਪਮਾਨ 'ਤੇ ਚਲਾਇਆ ਜਾਣਾ ਚਾਹੀਦਾ ਹੈ, ਜੋ ਕਿ 24-25 ਡਿਗਰੀ ਸੈਲਸੀਅਸ ਹੁੰਦਾ ਹੈ। 18 ਡਿਗਰੀ ’ਤੇ ਲਗਾਤਾਰ ਚਲਾਉਣ ਨਾਲ ਬਿਜਲੀ ਦਾ ਬਿੱਲ ਵੱਧਦਾ ਹੈ ਅਤੇ AC ’ਤੇ ਵੀ ਵਾਧੂ ਲੋਡ ਪੈਂਦਾ ਹੈ।

AC ਦੀ ਸਮੇਂ-ਸਮੇਂ ’ਤੇ ਸਫਾਈ ਅਤੇ ਸਰਵਿਸ ਕਰਵਾਉਣਾ ਬਹੁਤ ਜ਼ਰੂਰੀ ਹੈ। ਹਰ ਦੋ ਮਹੀਨੇ ਬਾਅਦ ਮਕੈਨਿਕ ਤੋਂ AC ਕਲੀਨ ਕਰਵਾਉਣ ਨਾਲ ਕੂਲਿੰਗ ਵੀ ਵਧੀਆ ਰਹਿੰਦੀ ਹੈ।ਜੇ AC ਦੀ ਤਾਰ ਕੱਟੀ ਹੋਈ, ਟੁੱਟੀ ਹੋਈ ਜਾਂ ਖਰਾਬ ਲੱਗੇ ਤਾਂ ਤੁਰੰਤ ਬਦਲਵਾਓ। ਧਿਆਨ ਰੱਖੋ ਕਿ ਵਾਇਰਿੰਗ ਇੱਕ ਹੀ ਪੀਸ ਵਿੱਚ ਹੋਵੇ, ਜੋੜੀ ਹੋਈ ਤਾਰ ਖਤਰਨਾਕ ਹੋ ਸਕਦੀ ਹੈ।

ਪੜ੍ਹੋ ਹੋਰ ਖ਼ਬਰਾਂ : ਇਸ ਖ਼ਤਰਨਾਕ ਵਾਇਰਸ ਨਾਲ 80 ਮੌਤਾਂ, WHO ਨੇ ਘੋਸ਼ਿਤ ਕੀਤੀ ਗਲੋਬਲ ਹੈਲਥ ਐਮਰਜੈਂਸੀ

ਵਧੀਆ ਕੂਲਿੰਗ ਅਤੇ ਘੱਟ ਬਿਜਲੀ ਖਪਤ ਲਈ AC ਦੇ ਏਅਰ ਫਿਲਟਰ ਨੂੰ ਹਰ ਹਫ਼ਤੇ ਸਾਫ਼ ਕਰੋ। ਇਸ ਨਾਲ AC ’ਤੇ ਘੱਟ ਲੋਡ ਪੈਂਦਾ ਹੈ ਅਤੇ ਹਵਾ ਵੀ ਚੰਗੀ ਆਉਂਦੀ ਹੈ। ਕਮਰੇ ਵਿੱਚ ਠੰਡੀ ਹਵਾ ਜਲਦੀ ਫੈਲਾਉਣ ਲਈ ਘੱਟ ਸਪੀਡ ’ਤੇ ਸੀਲਿੰਗ ਫੈਨ ਚਲਾਇਆ ਜਾ ਸਕਦਾ ਹੈ। ਇਸ ਨਾਲ ਰੂਮ ਜਲਦੀ ਠੰਢਾ ਹੁੰਦਾ ਹੈ ਅਤੇ AC ਦੀ ਮਿਹਨਤ ਘੱਟ ਹੁੰਦੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

No comments