Breaking News

WhatsApp Hack: ਕਿਧਰੇ ਤੁਹਾਡਾ 'ਵਟਸਐਪ' ਤਾਂ ਨਹੀਂ ਚਲਾ ਰਿਹਾ ਕੋਈ ਹੋਰ, ਜਾਣੋ ਕਿਵੇਂ ਪਤਾ ਕਰਨਾ ਕਿੱਥੇ Login? ਸੁਰੱਖਿਆ ਲਈ ਵਰਤੋਂ ਇਹ ਸਾਵਧਾਨੀਆਂ...

How To Check WhatsApp Hack: ਅੱਜਕੱਲ੍ਹ ਸੋਸ਼ਲ ਮੀਡੀਆ ਅਕਾਊਂਟ ਹੈਕ ਹੋਣ ਦੀਆਂ ਕਈ ਖਬਰਾਂ ਸਾਹਮਣੇ ਆਉਂਦੀਆਂ ਹਨ। ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਡਿਜੀਟਲ ਯੁੱਗ ਵਿੱਚ ਵਟਸਐਪ ਸਿਰਫ਼ ਗੱਲਬਾਤ ਦਾ ਸਾਧਨ ਨਹੀਂ ਰਿਹਾ, ਸਗੋਂ ਇਹ ਸਾਡੀ ਨਿੱਜੀ ਜਾਣਕਾਰੀ ਦਾ ਇੱਕ ਅਹਿਮ ਹਿੱਸਾ ਬਣ ਗਿਆ ਹੈ। ਬਹੁਤ ਸਾਰੇ ਲੋਕ ਆਪਣੇ ਜ਼ਰੂਰੀ ਦਸਤਾਵੇਜ਼ ਜਿਵੇਂ ਕਿ ਪੈਨ ਕਾਰਡ ਅਤੇ ਹੋਰ ਨਿੱਜੀ ਡੇਟਾ ਇਸ 'ਤੇ ਸੇਵ ਰੱਖਦੇ ਹਨ। ਅਜਿਹੇ ਵਿੱਚ ਜੇਕਰ ਤੁਹਾਡਾ ਅਕਾਊਂਟ ਕਿਸੇ ਅਣਪਛਾਤੇ ਡਿਵਾਈਸ 'ਤੇ ਲੌਗ-ਇਨ ਹੋ ਜਾਵੇ, ਤਾਂ ਇਹ ਤੁਹਾਡੀ ਸੁਰੱਖਿਆ ਲਈ ਵੱਡਾ ਖ਼ਤਰਾ ਬਣ ਸਕਦਾ ਹੈ।

ਕਿਵੇਂ ਪਤਾ ਕਰੀਏ ਕਿ ਅਕਾਊਂਟ ਕਿੱਥੇ ਚੱਲ ਰਿਹਾ?

ਜੇਕਰ ਤੁਹਾਨੂੰ ਸ਼ੱਕ ਹੈ ਕਿ ਤੁਹਾਡਾ WhatsApp ਕਿਸੇ ਹੋਰ ਫ਼ੋਨ ਜਾਂ ਕੰਪਿਊਟਰ 'ਤੇ ਚੱਲ ਰਿਹਾ ਹੈ, ਤਾਂ ਤੁਸੀਂ ਇਸਨੂੰ ਬੜੀ ਆਸਾਨੀ ਨਾਲ ਚੈੱਕ ਕਰ ਸਕਦੇ ਹੋ:

- ਆਪਣੇ ਫ਼ੋਨ ਵਿੱਚ WhatsApp ਖੋਲ੍ਹੋ।
- ਉੱਪਰ ਸੱਜੇ ਪਾਸੇ ਦਿੱਤੇ ਗਏ ਤਿੰਨ ਡੌਟਸ (Three Dots) 'ਤੇ ਕਲਿੱਕ ਕਰੋ।
- ਇਸ ਤੋਂ ਬਾਅਦ “Linked Devices” ਵਿਕਲਪ 'ਤੇ ਜਾਓ।
- ਇੱਥੇ ਤੁਹਾਨੂੰ ਉਨ੍ਹਾਂ ਸਾਰੇ ਡਿਵਾਈਸਾਂ ਦੀ ਸੂਚੀ ਦਿਖਾਈ ਦੇਵੇਗੀ, ਜਿੱਥੇ ਤੁਹਾਡਾ ਅਕਾਊਂਟ ਐਕਟਿਵ ਹੈ।

ਸ਼ੱਕੀ ਡਿਵਾਈਸ ਨੂੰ ਤੁਰੰਤ ਕਰੋ 'ਲੌਗ ਆਊਟ'

ਜੇਕਰ ਲਿਸਟ ਵਿੱਚ ਕੋਈ ਅਜਿਹਾ ਡਿਵਾਈਸ ਨਜ਼ਰ ਆਉਂਦਾ ਹੈ ਜਿਸਨੂੰ ਤੁਸੀਂ ਨਹੀਂ ਪਛਾਣਦੇ, ਤਾਂ ਬਿਨਾਂ ਦੇਰੀ ਕੀਤੇ ਉਸ 'ਤੇ ਕਲਿੱਕ ਕਰੋ ਅਤੇ “Log Out” ਦਾ ਵਿਕਲਪ ਚੁਣੋ। ਇਸ ਨਾਲ ਉਸ ਡਿਵਾਈਸ ਤੋਂ ਤੁਹਾਡਾ WhatsApp ਤੁਰੰਤ ਬੰਦ ਹੋ ਜਾਵੇਗਾ। ਸਾਈਬਰ ਕੈਫੇ ਜਾਂ ਕਿਸੇ ਹੋਰ ਦੇ ਲੈਪਟਾਪ 'ਤੇ WhatsApp ਵਰਤਣ ਤੋਂ ਬਾਅਦ ਲੌਗ ਆਊਟ ਕਰਨਾ ਬਹੁਤ ਜ਼ਰੂਰੀ ਹੈ।

ਸੁਰੱਖਿਆ ਲਈ ਵਰਤੋ ਇਹ ਸਾਵਧਾਨੀਆਂ

ਪਬਲਿਕ ਡਿਵਾਈਸ ਤੋਂ ਬਚੋ: ਜਨਤਕ ਕੰਪਿਊਟਰਾਂ 'ਤੇ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਪਰਹੇਜ਼ ਕਰੋ।
ਸ਼ੱਕੀ ਲਿੰਕਸ: ਕਿਸੇ ਵੀ ਅਣਜਾਣ ਲਿੰਕ, ਫੋਟੋ ਜਾਂ ਵੀਡੀਓ ਨੂੰ ਡਾਊਨਲੋਡ ਨਾ ਕਰੋ, ਕਿਉਂਕਿ ਇਸ ਨਾਲ ਤੁਹਾਡਾ ਡੇਟਾ ਚੋਰੀ ਹੋ ਸਕਦਾ ਹੈ।
ਟੂ-ਸਟੈੱਪ ਵੈਰੀਫਿਕੇਸ਼ਨ: ਆਪਣੇ ਅਕਾਊਂਟ ਦੀ ਸੁਰੱਖਿਆ ਵਧਾਉਣ ਲਈ WhatsApp 'ਤੇ ਟੂ-ਸਟੈੱਪ ਵੈਰੀਫਿਕੇਸ਼ਨ ਫੀਚਰ ਨੂੰ ਹਮੇਸ਼ਾ ਆਨ ਰੱਖੋ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

No comments