149 ਮਿਲੀਅਨ ਯੂਜ਼ਰਾਂ ਦਾ ਡੇਟਾ ਲੀਕ! Gmail, Facebook, Instagram, Netflix ਖਾਤੇ ਖਤਰੇ 'ਚ, ਕਿਤੇ ਤੁਹਾਡਾ ਨੰਬਰ ਵੀ ਤਾਂ ਨਹੀਂ...?

ਇੱਕ ਨਵੀਂ ਰਿਪੋਰਟ ਨੇ ਆਨਲਾਈਨ ਦੁਨੀਆ ’ਚ ਹਲਚਲ ਮਚਾ ਦਿੱਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ 149 ਮਿਲੀਅਨ ਤੋਂ ਵੱਧ ਯੂਜ਼ਰਾਂ ਦੇ ਲੌਗਿਨ ਵੇਰਵੇ ਇੰਟਰਨੈੱਟ ’ਤੇ ਲੀਕ ਹੋ ਗਏ ਹਨ। ਇਸ ਵਿੱਚ Gmail, Facebook, Instagram ਅਤੇ Netflix ਵਰਗੇ ਵੱਡੇ ਪਲੇਟਫਾਰਮ ਦੇ ਖਾਤੇ ਸ਼ਾਮਿਲ ਹਨ।

ਇਹ ਜਾਣਕਾਰੀ ExpressVPN ਦੀ ਰਿਪੋਰਟ ਵਿੱਚ ਸਾਹਮਣੇ ਆਈ ਹੈ ਜੋ ਸਾਈਬਰ ਸੁਰੱਖਿਆ ਰਿਸਰਚਰ ਜੇਰੇਮਿਆ ਫਾਊਲਰ ਦੇ ਨਤੀਜਿਆਂ ’ਤੇ ਆਧਾਰਿਤ ਹੈ। ਫਾਊਲਰ ਦੇ ਮੁਤਾਬਕ, ਇੱਕ ਬਹੁਤ ਵੱਡਾ ਡੇਟਾਬੇਸ ਆਨਲਾਈਨ ਖੁੱਲ੍ਹੇ ਰੂਪ ਵਿੱਚ ਮਿਲਿਆ ਸੀ ਜਿਸ ਵਿੱਚ ਸੰਵੇਦਨਸ਼ੀਲ ਲੌਗਿਨ ਜਾਣਕਾਰੀਆਂ ਮੌਜੂਦ ਸਨ।

ਕਿਹੜੇ-ਕਿਹੜੇ ਪਲੇਟਫਾਰਮ ਦੇ ਖਾਤੇ ਪ੍ਰਭਾਵਿਤ ਹੋਏ?

ਰਿਪੋਰਟ ਮੁਤਾਬਕ, ਲੀਕ ਹੋਏ ਡੇਟਾ ਵਿੱਚ ਕਈ ਪ੍ਰਸਿੱਧ ਆਨਲਾਈਨ ਸੇਵਾਵਾਂ ਦੇ ਖਾਤੇ ਸ਼ਾਮਿਲ ਹਨ। ਇੱਥੇ ਸਿਰਫ ਲੱਖਾਂ ਨਹੀਂ, ਬਲਕਿ ਕਰੋੜਾਂ ਯੂਜ਼ਰਾਂ ਦੀ ਜਾਣਕਾਰੀ ਦੱਸੀ ਜਾ ਰਹੀ ਹੈ। ਕੁੱਲ ਮਿਲਾਕੇ ਇਸ ਡੇਟਾਬੇਸ ਵਿੱਚ 149,404,754 ਯੂਨੀਕ ਯੂਜ਼ਰਨੇਮ ਅਤੇ ਪਾਸਵਰਡ ਹਨ, ਜਿਸਦਾ ਆਕਾਰ ਲਗਭਗ 96GB ਹੈ।

ਬਿਨਾਂ ਸੁਰੱਖਿਆ ਦੇ ਪਿਆਰਾ ਸਾਰਾ ਡੇਟਾਬੇਸ

ਫਾਊਲਰ ਦੇ ਮੁਤਾਬਕ, ਇਹ ਡੇਟਾਬੇਸ ਨਾ ਤਾਂ ਪਾਸਵਰਡ ਨਾਲ ਸੁਰੱਖਿਅਤ ਸੀ ਅਤੇ ਨਾ ਹੀ ਕਿਸੇ ਤਰੀਕੇ ਨਾਲ ਐਨਕ੍ਰਿਪਟ ਕੀਤਾ ਗਿਆ ਸੀ। ਮਤਲਬ, ਜੋ ਵੀ ਇਸਨੂੰ ਲੱਭ ਲੈਂਦਾ, ਉਹ ਆਸਾਨੀ ਨਾਲ ਇਸ ਤੱਕ ਪਹੁੰਚ ਸਕਦਾ ਸੀ। ਸ਼ੁਰੂਆਤੀ ਜਾਂਚ ਵਿੱਚ ਈਮੇਲ ਆਈਡੀ, ਯੂਜ਼ਰਨੇਮ, ਪਾਸਵਰਡ ਅਤੇ ਇੱਥੋਂ ਤੱਕ ਕਿ ਡਾਇਰੈਕਟ ਲੌਗਿਨ ਲਿੰਕ ਵੀ ਮਿਲੇ।

ਕੰਪਨੀਆਂ ਵੱਲੋਂ ਹਾਲੇ ਤੱਕ ਕੋਈ ਜਵਾਬ ਨਹੀਂ

ਰਿਸਰਚਰ ਦੇ ਮੁਤਾਬਕ, ਜਿਨ੍ਹਾਂ ਵੱਡੀਆਂ ਕੰਪਨੀਆਂ ਦੇ ਨਾਮ ਰਿਪੋਰਟ ਵਿੱਚ ਆਏ ਹਨ, ਉਨ੍ਹਾਂ ਨਾਲ ਈਮੇਲ ਰਾਹੀਂ ਸੰਪਰਕ ਕੀਤਾ ਗਿਆ। ਹਾਲਾਂਕਿ ਰਿਪੋਰਟ ਪ੍ਰਕਾਸ਼ਿਤ ਹੋਣ ਤੱਕ ਕਿਸੇ ਵੀ ਕੰਪਨੀ ਵੱਲੋਂ ਅਧਿਕਾਰਕ ਪ੍ਰਤੀਕਿਰਿਆ ਨਹੀਂ ਆਈ।

ਫਾਊਲਰ ਨੇ ਦੱਸਿਆ ਕਿ ਇਸ ਲੀਕ ਵਿੱਚ ਸ਼ਾਮਿਲ ਜਾਣਕਾਰੀਆਂ ਸਿਰਫ ਕਿਸੇ ਇੱਕ ਦੇਸ਼ ਤੱਕ ਸੀਮਿਤ ਨਹੀਂ ਹਨ। ਡੇਟਾ ਵਿੱਚ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਯੂਜ਼ਰਾਂ ਦੇ ਖਾਤੇ ਮਿਲੇ ਹਨ, ਜਿਨ੍ਹਾਂ ਵਿੱਚ ਰੋਜ਼ਾਨਾ ਵਰਤੇ ਜਾਣ ਵਾਲੇ ਲਗਭਗ ਹਰ ਤਰ੍ਹਾਂ ਦੀ ਆਨਲਾਈਨ ਸੇਵਾ ਸ਼ਾਮਿਲ ਹੈ।

ਬੈਂਕਿੰਗ ਅਤੇ ਕ੍ਰਿਪਟੋ ਖਾਤਿਆਂ ਦਾ ਵੀ ਦਾਅਵਾ

ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਸ਼ੁਰੂਆਤੀ ਸੈਂਪਲ ਜਾਂਚ ਵਿੱਚ ਫਾਈਨੈਂਸ਼ੀਅਲ ਸੇਵਾਵਾਂ, ਕ੍ਰਿਪਟੋ ਵੌਲੇਟ, ਟਰੇਡਿੰਗ ਪਲੇਟਫਾਰਮ, ਬੈਂਕ ਖਾਤੇ ਅਤੇ ਕਰੈਡਿਟ ਕਾਰਡ ਨਾਲ ਜੁੜੇ ਲੌਗਿਨ ਵੇਰਵੇ ਵੀ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਇਸ ਨਾਲ ਵਿੱਤੀ ਧੋਖਾਧੜੀ ਅਤੇ ਪਛਾਣ ਚੋਰੀ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ।

ਸਰਕਾਰੀ (.gov) ਖਾਤਿਆਂ ਨੇ ਵਧਾਈ ਚਿੰਤਾ

ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਲੀਕ ਹੋਏ ਡੇਟਾ ਵਿੱਚ ਕਈ ਦੇਸ਼ਾਂ ਦੇ .gov ਡੋਮੇਨ ਨਾਲ ਜੁੜੇ ਲੌਗਿਨ ਵੇਰਵੇ ਵੀ ਸ਼ਾਮਿਲ ਹਨ। ਹਾਲਾਂਕਿ ਹਰ ਸਰਕਾਰੀ ਖਾਤਾ ਸੰਵੇਦਨਸ਼ੀਲ ਸਿਸਟਮ ਤੱਕ ਸਿੱਧੀ ਪਹੁੰਚ ਨਹੀਂ ਦਿੰਦਾ, ਪਰ ਸੀਮਿਤ ਐਕਸੈੱਸ ਵੀ ਗਲਤ ਹੱਥਾਂ ਵਿੱਚ ਪੈਂਣ 'ਤੇ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ।

ਸਾਈਬਰ ਹਮਲਿਆਂ ਦਾ ਵਧਿਆ ਖਤਰਾ

ਫਾਊਲਰ ਨੇ ਚੇਤਾਵਨੀ ਦਿੱਤੀ ਹੈ ਕਿ ਇੰਨੇ ਵੱਡੇ ਪੱਧਰ ’ਤੇ ਲੌਗਿਨ ਵੇਰਵਿਆਂ ਦਾ ਲੀਕ ਹੋਣਾ ਯੂਜ਼ਰਾਂ ਲਈ ਵੱਡਾ ਖਤਰਾ ਹੈ, ਖਾਸ ਕਰਕੇ ਉਹਨਾਂ ਲਈ ਜੋ ਇਸ ਬਾਰੇ ਜਾਣੂ ਹੀ ਨਹੀਂ ਹਨ। ਈਮੇਲ, ਪਾਸਵਰਡ ਅਤੇ ਸਹੀ ਲੌਗਿਨ URL ਦੀ ਮੌਜੂਦਗੀ ਸਾਈਬਰ ਅਪਰਾਧੀਆਂ ਨੂੰ ਕਰੈਡੈਂਸ਼ੀਅਲ-ਸਟਫਿੰਗ ਵਰਗੇ ਆਟੋਮੇਟਿਕ ਹਮਲੇ ਕਰਨ ਵਿੱਚ ਸਹਾਇਤਾ ਕਰ ਸਕਦੀ ਹੈ।

No comments