YouTube ‘ਤੇ 1 ਬਿਲੀਅਨ ਵਿਊਜ਼ ‘ਤੇ ਕਿੰਨੀ ਕਮਾਈ ਹੁੰਦੀ? ਜਾਣ ਕੇ ਹੋ ਜਾਵੋਗੇ ਹੈਰਾਨ

ਅੱਜ ਦੇ ਡਿਜ਼ੀਟਲ ਦੌਰ ‘ਚ YouTube ਸਿਰਫ਼ ਮਨੋਰੰਜਨ ਦਾ ਪਲੇਟਫ਼ਾਰਮ ਨਹੀਂ ਰਹਿ ਗਿਆ, ਸਗੋਂ ਕਮਾਈ ਦਾ ਵੱਡਾ ਸਾਧਨ ਬਣ ਚੁੱਕਾ ਹੈ। ਅਕਸਰ ਸੁਣਨ ਨੂੰ ਮਿਲਦਾ ਹੈ ਕਿ ਕਿਸੇ ਵੀਡੀਓ ਨੇ 100 ਮਿਲੀਅਨ ਜਾਂ 1 ਬਿਲੀਅਨ ਵਿਊਜ਼ ਪਾਰ ਕਰ ਲਏ ਹਨ। ਅਜਿਹੇ ‘ਚ ਹਰ ਕਿਸੇ ਦੇ ਮਨ ‘ਚ ਸਵਾਲ ਉੱਠਦਾ ਹੈ ਕਿ ਆਖ਼ਰ YouTube ‘ਤੇ 1 ਬਿਲੀਅਨ ਵਿਊਜ਼ ਹੋਣ ‘ਤੇ ਕਿੰਨੇ ਪੈਸੇ ਮਿਲਦੇ ਹਨ? ਇਸ ਦਾ ਜਵਾਬ ਇੰਨਾ ਸੌਖਾ ਨਹੀਂ, ਪਰ ਅੰਕੜੇ ਜਾਣ ਕੇ ਤੁਸੀਂ ਜ਼ਰੂਰ ਹੈਰਾਨ ਹੋ ਜਾਵੋਗੇ।

1 ਬਿਲੀਅਨ ਵਿਊਜ਼ ਦਾ ਕੀ ਮਤਲਬ ਹੁੰਦਾ ਹੈ?

1 ਬਿਲੀਅਨ ਦਾ ਅਰਥ ਹੈ 100 ਕਰੋੜ ਵਿਊਜ਼। ਇਹ ਕੋਈ ਛੋਟੀ ਉਪਲਬਧੀ ਨਹੀਂ ਹੈ ਅਤੇ ਦੁਨੀਆ ‘ਚ ਬਹੁਤ ਘੱਟ ਵੀਡੀਓਜ਼ ਹੀ ਇਸ ਅੰਕ ਤੱਕ ਪਹੁੰਚ ਪਾਉਂਦੀਆਂ ਹਨ। ਪਰ ਸਿਰਫ਼ ਵਿਊਜ਼ ਦੀ ਗਿਣਤੀ ਹੀ ਕਮਾਈ ਤੈਅ ਨਹੀਂ ਕਰਦੀ, ਸਗੋਂ ਕਈ ਹੋਰ ਕਾਰਕ ਵੀ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

YouTube ਪੈਸੇ ਕਿਵੇਂ ਦਿੰਦਾ ਹੈ?

YouTube ਕ੍ਰੀਏਟਰਾਂ ਨੂੰ ਮੁੱਖ ਤੌਰ ‘ਤੇ ਵਿਗਿਆਪਨਾਂ (Ads) ਰਾਹੀਂ ਭੁਗਤਾਨ ਕਰਦਾ ਹੈ। ਜਦੋਂ ਕੋਈ ਯੂਜ਼ਰ ਵੀਡੀਓ ਦੇਖਦਾ ਹੈ ਅਤੇ ਉਸ ‘ਤੇ ਦਿਖਾਏ ਗਏ ਐਡਜ਼ ਨੂੰ ਦੇਖਦਾ ਜਾਂ ਸਕਿਪ ਕਰਦਾ ਹੈ, ਉਸ ਦੇ ਆਧਾਰ ‘ਤੇ ਕਮਾਈ ਹੁੰਦੀ ਹੈ। ਇਸ ਕਮਾਈ ਨੂੰ ਆਮ ਭਾਸ਼ਾ ‘ਚ CPM (Cost Per 1000 Views) ਅਤੇ RPM (Revenue Per 1000 Views) ਕਿਹਾ ਜਾਂਦਾ ਹੈ।

1 ਬਿਲੀਅਨ ਵਿਊਜ਼ ‘ਤੇ ਅੰਦਾਜ਼ੀ ਕਮਾਈ
ਆਮ ਤੌਰ ‘ਤੇ ਭਾਰਤ ‘ਚ YouTube ਦਾ RPM 1000 ਵਿਊਜ਼ ‘ਤੇ 20 ਤੋਂ 200 ਰੁਪਏ ਤੱਕ ਹੋ ਸਕਦਾ ਹੈ। ਜੇ ਸਧਾਰਣ ਗਣਨਾ ਕਰੀਏ ਤਾਂ—

ਜੇ RPM 50 ਰੁਪਏ ਮੰਨਿਆ ਜਾਵੇ → 1 ਬਿਲੀਅਨ ਵਿਊਜ਼ ‘ਤੇ ਲਗਭਗ 5 ਕਰੋੜ ਰੁਪਏ ਕਮਾਈ

ਜੇ RPM 100 ਰੁਪਏ ਹੋਵੇ → ਕਮਾਈ ਹੋ ਸਕਦੀ ਹੈ 10 ਕਰੋੜ ਰੁਪਏ ਤੱਕ

ਜੇ RPM 200 ਰੁਪਏ ਤੱਕ ਪਹੁੰਚ ਜਾਵੇ → ਅੰਕੜਾ 20 ਕਰੋੜ ਰੁਪਏ ਤੱਕ ਵੀ ਜਾ ਸਕਦਾ ਹੈ

ਅਰਥਾਤ 1 ਬਿਲੀਅਨ ਵਿਊਜ਼ ‘ਤੇ ਕਮਾਈ ਕੁਝ ਕਰੋੜ ਤੋਂ ਲੈ ਕੇ ਕਈ ਕਰੋੜ ਰੁਪਏ ਤੱਕ ਹੋ ਸਕਦੀ ਹੈ।

ਹਰ ਚੈਨਲ ਦੀ ਕਮਾਈ ਵੱਖ-ਵੱਖ ਕਿਉਂ ਹੁੰਦੀ ਹੈ?
ਸਾਰੇ YouTubers ਨੂੰ ਇੱਕੋ ਜਿਹੀ ਰਕਮ ਨਹੀਂ ਮਿਲਦੀ। ਇਸ ਦਾ ਸਭ ਤੋਂ ਵੱਡਾ ਕਾਰਨ ਕੰਟੈਂਟ ਦੀ ਕਿਸਮ ਹੁੰਦੀ ਹੈ। ਟੈਕਨੋਲੋਜੀ, ਫਾਇਨੈਂਸ ਅਤੇ ਬਿਜ਼ਨਸ ਵਰਗੀਆਂ ਨੀਚੇਜ਼ ਵਿੱਚ ਵਿਗਿਆਪਨ ਮਹਿੰਗੇ ਹੁੰਦੇ ਹਨ, ਇਸ ਲਈ ਉੱਥੇ RPM ਵੀ ਵੱਧ ਮਿਲਦਾ ਹੈ। ਦੂਜੇ ਪਾਸੇ ਮਿਊਜ਼ਿਕ, ਕਾਮੇਡੀ ਜਾਂ ਵਾਇਰਲ ਸ਼ਾਰਟਸ ਵਿੱਚ ਵਿਊਜ਼ ਤਾਂ ਜ਼ਿਆਦਾ ਹੁੰਦੇ ਹਨ, ਪਰ RPM ਘੱਟ ਰਹਿੰਦਾ ਹੈ। ਇਸ ਤੋਂ ਇਲਾਵਾ ਦਰਸ਼ਕ ਕਿਸ ਦੇਸ਼ ਤੋਂ ਹਨ, ਵੀਡੀਓ ਕਿੰਨੀ ਦੇਰ ਤੱਕ ਦੇਖੀ ਗਈ ਅਤੇ ਕਿੰਨੇ ਐਡ ਲੱਗੇ—ਇਹ ਸਭ ਗੱਲਾਂ ਵੀ ਕਮਾਈ ਨੂੰ ਪ੍ਰਭਾਵਿਤ ਕਰਦੀਆਂ ਹਨ।

Ads ਤੋਂ ਇਲਾਵਾ ਵੀ ਹੁੰਦੀ ਹੈ ਕਮਾਈ
ਸਿਰਫ਼ ਐਡ ਰੇਵਨਿਊ ਹੀ ਨਹੀਂ, ਸਗੋਂ ਬ੍ਰਾਂਡ ਡੀਲਜ਼, ਸਪਾਂਸਰਸ਼ਿਪ, ਸੁਪਰ ਚੈਟ, ਮੈਂਬਰਸ਼ਿਪ ਅਤੇ ਮਰਚੈਂਡਾਈਜ਼ ਰਾਹੀਂ ਵੀ YouTubers ਵੱਡੀ ਕਮਾਈ ਕਰਦੇ ਹਨ। ਕਈ ਵਾਰ ਤਾਂ 1 ਬਿਲੀਅਨ ਵਿਊਜ਼ ਵਾਲੀ ਵੀਡੀਓ ਨਾਲੋਂ ਵੀ ਵੱਧ ਪੈਸਾ ਬ੍ਰਾਂਡ ਡੀਲਜ਼ ਤੋਂ ਆ ਜਾਂਦਾ ਹੈ।

No comments