ਹਸਪਤਾਲ ਨੇ ਬਣਾਇਆ 1.6 ਕਰੋੜ ਦਾ ਬਿੱਲ, ਪਰਿਵਾਰ ਵਾਲਿਆਂ ਦੇ ਉੱਡੇ ਹੋਸ਼, ਪਰ AI ਨੇ ਗਲਤੀ ਲੱਭ ਘਟਾਇਆ ਬਿੱਲ

AI ਅੱਜ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਵੱਖ-ਵੱਖ ਤਰੀਕਿਆਂ ਨਾਲ ਵਰਤੀ ਜਾ ਰਹੀ ਹੈ, ਜਿਵੇਂ ਕਿ ਵਾਇਸ ਅਸਿਸਟੈਂਟ, ਚੈਟਬੌਟ, ਸਿਹਤ ਸੇਵਾਵਾਂ, ਆਟੋਮੇਸ਼ਨ ਅਤੇ ਡਾਟਾ ਵਿਸ਼ਲੇਸ਼ਣ ਵਿੱਚ। AI ਸਾਡਾ ਕੰਮ ਤੇਜ਼ ਅਤੇ ਆਸਾਨ ਬਣਾਉਂਦਾ ਹੈ ਅਤੇ ਨਵੇਂ ਖੇਤਰਾਂ ਵਿੱਚ ਨਵੀਨਤਾ ਨੂੰ ਪ੍ਰੋਤਸਾਹਿਤ ਕਰਦਾ ਹੈ। ਪਰ ਏਆਈ ਨੇ ਇੱਕ ਮਰੀਜ਼ ਦੇ ਮੋਟੇ ਸਾਰੇ ਬਿੱਲ 'ਚੋਂ ਗਲਤੀ ਕੱਢ ਕੇ ਹੈਰਾਨ ਕਰ ਦਿੱਤਾ। ਆਓ ਜਾਣਦੇ ਹਾਂ ਇਹ ਪੂਰਾ ਮਾਮਲਾ ਹੈ ਕੀ?

ਅਮਰੀਕਾ ਵਿੱਚ ਇੱਕ ਆਦਮੀ ਨੇ AI ਚੈਟਬਾਟ ਦੀ ਮਦਦ ਨਾਲ 1 ਕਰੋੜ ਰੁਪਏ ਤੋਂ ਵੱਧ ਬਚਤ ਕੀਤੀ। ਦਰਅਸਲ, ਉਸਦੇ ਜੀਜਾ ਦਾ ਹਾਰਟ ਐਟੈਕ ਕਾਰਨ ਦੇਹਾਂਤ ਹੋ ਗਿਆ ਸੀ। ਮੌਤ ਤੋਂ ਪਹਿਲਾਂ ਉਸਨੂੰ ਕਰੀਬ ਚਾਰ ਘੰਟੇ ਲਈ ਹਸਪਤਾਲ ਦੇ ICU ਵਿੱਚ ਰੱਖਿਆ ਗਿਆ। ਹਸਪਤਾਲ ਨੇ ਇਸ ਸਮੇਂ ਲਈ 1.6 ਕਰੋੜ ਰੁਪਏ ਦਾ ਬਿੱਲ ਬਣਾਇਆ, ਪਰ ਉਸ ਆਦਮੀ ਨੇ AI ਚੈਟਬਾਟ ਦੀ ਸਹਾਇਤਾ ਨਾਲ ਬਿੱਲ ਦੀ ਨੇਗੋਸੀਏਸ਼ਨ ਕੀਤੀ ਅਤੇ ਸਿਰਫ 29 ਲੱਖ ਰੁਪਏ ਹੀ ਅਦਾਇਗੀ ਕੀਤੀ।

AI ਚੈਟਬਾਟ ਨੇ ਬਿੱਲ ਵਿੱਚ ਗਲਤੀਆਂ ਕੱਢੀਆਂ

ਥ੍ਰੇਡ ‘ਚ nthmonkey ਨਾਮ ਦੇ ਇੱਕ ਯੂਜ਼ਰ ਨੇ ਲਿਖਿਆ ਕਿ ਹਸਪਤਾਲ ਦੇ ਬਿੱਲ ਵਿੱਚ ਕਈ ਗੁੰਝਲਦਾਰ ਅਤੇ ਅਸਪਸ਼ਟ ਚਾਰਜ ਲੱਗੇ ਹੋਏ ਸਨ। ਇਸ ਤੋਂ ਬਾਅਦ ਉਸਨੇ ਐਂਥਰੋਪਿਕ ਦੇ Claude AI ਚੈਟਬਾਟ ਦੀ ਮਦਦ ਲਈ। ਬਿੱਲ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਚੈਟਬਾਟ ਨੇ ਪਾਇਆ ਕਿ ਹਸਪਤਾਲ ਨੇ ਇੱਕ ਵਾਰੀ ਓਪਰੇਸ਼ਨ ਦੇ ਪੂਰੇ ਪੈਸੇ ਮੰਗੇ ਅਤੇ ਫਿਰ ਓਪਰੇਸ਼ਨ ਵਿੱਚ ਵਰਤੇ ਗਏ ਹਰ ਸਮਾਨ ਲਈ ਵੱਖਰੇ ਤੌਰ 'ਤੇ ਪੈਸੇ ਸ਼ਾਮਲ ਕੀਤੇ। ਇਸ ਕਾਰਨ ਬਿੱਲ ਵਿੱਚ ਲਗਭਗ 90 ਲੱਖ ਰੁਪਏ ਵਾਧੂ ਸ਼ਾਮਲ ਹੋ ਗਏ ਸਨ। ਇਸ ਤੋਂ ਇਲਾਵਾ ਹਸਪਤਾਲ ਨੇ ਹੋਰ ਕਈ ਗਲਤ ਖਰਚ ਵੀ ਜੋੜੇ ਹੋਏ ਸਨ।

ਹਸਪਤਾਲ ਨੇ ਆਪਣੀ ਗਲਤੀ ਮੰਨ ਲਈ

ਬਿੱਲ ਵਿੱਚ ਗਲਤੀਆਂ ਫੜੀਆਂ ਜਾਣ ਤੋਂ ਬਾਅਦ ਉਸ ਆਦਮੀ ਨੇ AI ਚੈਟਬਾਟ ਦੀ ਮਦਦ ਨਾਲ ਇੱਕ ਪੱਤਰ ਤਿਆਰ ਕੀਤਾ ਅਤੇ ਹਸਪਤਾਲ ਨੂੰ ਭੇਜਿਆ। ਇਸ ਪੱਤਰ ਵਿੱਚ ਬਿੱਲ ਦੀਆਂ ਗਲਤੀਆਂ ਬਾਰੇ ਦੱਸਦੇ ਹੋਏ ਕਾਨੂੰਨੀ ਕਾਰਵਾਈ ਦੀ ਧਮਕੀ ਵੀ ਦਿੱਤੀ ਗਈ ਸੀ। ਇਸ ਤੋਂ ਬਾਅਦ ਹਸਪਤਾਲ ਨੇ ਬਿੱਲ ਘਟਾ ਕੇ ਸਿਰਫ਼ 29 ਲੱਖ ਰੁਪਏ ਦਾ ਨਵਾਂ ਬਿੱਲ ਤਿਆਰ ਕੀਤਾ।

ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਉਸ ਆਦਮੀ ਨੇ ਦੱਸਿਆ ਕਿ ਹਸਪਤਾਲ ਆਪਣੀ ਮਰਜ਼ੀ ਨਾਲ ਨਿਯਮ ਅਤੇ ਕੀਮਤਾਂ ਤੈਅ ਕਰ ਰਿਹਾ ਸੀ। ਹਸਪਤਾਲ ਸੋਚ ਰਿਹਾ ਸੀ ਕਿ ਜੋ ਲੋਕ ਸਿਸਟਮ ਨੂੰ ਨਹੀਂ ਸਮਝਦੇ, ਉਨ੍ਹਾਂ ਤੋਂ ਵੱਧ ਪੈਸਾ ਵਸੂਲੀ ਕੀਤਾ ਜਾ ਸਕਦਾ ਹੈ। ਮਾਮਲੇ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਲੋਕ ਸੋਸ਼ਲ ਮੀਡੀਆ 'ਤੇ AI ਚੈਟਬਾਟਸ ਦੀ ਤਾਰੀਫ ਕਰ ਰਹੇ ਹਨ।

No comments