ਜਹਾਜ਼ 'ਚ ਸਫਰ ਕਰਨ ਵਾਲਿਆਂ ਨੂੰ ਲੱਗ ਸਕਦਾ ਵੱਡਾ ਝਟਕਾ, ਬੰਦ ਹੋ ਸਕਦਾ ਆਹ ਗੈਜੇਟ, ਮੁਸਾਫਰਾਂ ਨੂੰ ਹੋ ਸਕਦੀ ਪਰੇਸ਼ਾਨੀ

ਜੇਕਰ ਤੁਸੀਂ ਅਕਸਰ ਜਹਾਜ਼ ਵਿੱਚ ਸਫਰ ਕਰਦੇ ਰਹਿੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਫਾਇਦੇਮੰਦ ਹੈ। ਭਾਰਤ ਸਰਕਾਰ ਜਲਦੀ ਹੀ ਉਡਾਣਾਂ ਵਿੱਚ ਪਾਵਰ ਬੈਂਕਾਂ ਦੀ ਵਰਤੋਂ 'ਤੇ ਪਾਬੰਦੀ ਲਗਾ ਸਕਦੀ ਹੈ।

ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਇਸ ਸਬੰਧ ਵਿੱਚ ਦਿਸ਼ਾ-ਨਿਰਦੇਸ਼ਾਂ 'ਤੇ ਕੰਮ ਕਰ ਰਿਹਾ ਹੈ, ਅਤੇ ਇਹਨਾਂ ਨੂੰ ਜਲਦੀ ਹੀ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ। ਧਿਆਨ ਦੇਣ ਵਾਲੀ ਗੱਲ ਹੈ ਕਿ ਹਾਲ ਹੀ ਦੇ ਦਿਨਾਂ ਵਿੱਚ, ਇੰਡੀਗੋ ਦੀ ਇੱਕ ਉਡਾਣ ਸਮੇਤ ਕਈ ਉਡਾਣਾਂ ਵਿੱਚ ਪਾਵਰ ਬੈਂਕਾਂ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਇਸ ਦੇ ਮੱਦੇਨਜ਼ਰ, ਪਾਵਰ ਬੈਂਕਾਂ 'ਤੇ ਪਾਬੰਦੀ ਲਗਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

ਦਿੱਲੀ ਤੋਂ ਦੀਮਾਪੁਰ ਜਾ ਰਹੀ ਇੰਡੀਗੋ ਦੀ ਉਡਾਣ ਵਿੱਚ ਇੱਕ ਯਾਤਰੀ ਕੋਲ ਪਏ ਪਾਵਰ ਬੈਂਕ ਨੇ ਅੱਗ ਫੜ ਲਈ ਸੀ। ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਗਿਆ ਅਤੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਨੇ ਇਨ੍ਹਾਂ ਘਟਨਾਵਾਂ ਬਾਰੇ ਚਰਚਾ ਸ਼ੁਰੂ ਕਰ ਦਿੱਤੀ।

ਫਿਲਹਾਲ ਕੁਆਂਟਿਟੀ ਲਿਮਿਟ, ਫਲਾਈਟ ਦੇ ਅੰਦਰ ਚਾਰਜਿੰਗ 'ਤੇ ਪਾਬੰਦੀ, ਸਟੋਰੇਜ ਦੇ ਲਈ ਨਿਯਮ ਅਤੇ ਵਿਜ਼ੀਬਲ ਕੈਪੀਸਿਟੀ ਵਰਗੇ ਮੁੱਦਿਆਂ 'ਤੇ ਇਸ ਸਮੇਂ ਵਿਚਾਰ ਕੀਤਾ ਜਾ ਰਿਹਾ ਹੈ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਾਰਤ ਵਿੱਚ ਵੀ ਫਲਾਈਟ ਦੇ ਅੰਦਰ ਚਾਰਜਿੰਗ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ, ਜਿਵੇਂ ਕਿ ਦੂਜੇ ਦੇਸ਼ਾਂ ਵਿੱਚ ਲਗਾਈ ਹੋਈ ਹੈ। ਨਵੇਂ ਨਿਯਮਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਯਾਤਰੀਆਂ ਦੀ ਇਲੈਕਟ੍ਰਾਨਿਕ ਯੰਤਰਾਂ 'ਤੇ ਨਿਰਭਰਤਾ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।

ਇੰਡੀਗੋ ਦੀ ਉਡਾਣ ਤੋਂ ਕੁਝ ਦਿਨ ਪਹਿਲਾਂ, ਏਅਰ ਚਾਈਨਾ ਦੀ ਇੱਕ ਉਡਾਣ ਨੂੰ ਪਾਵਰ ਬੈਂਕ ਵਿੱਚ ਅੱਗ ਲੱਗਣ ਕਾਰਨ ਡਾਇਵਰਟ ਕਰ ਦਿੱਤਾ ਗਿਆ ਸੀ। ਦੁਨੀਆ ਭਰ ਦੇ ਕਈ ਦੇਸ਼ਾਂ ਵਿੱਚ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ, ਜਿਸ ਕਾਰਨ ਕਈ ਏਅਰਲਾਈਨਾਂ ਨੇ ਪਾਵਰ ਬੈਂਕਾਂ ਸੰਬੰਧੀ ਆਪਣੇ ਨਿਯਮਾਂ ਨੂੰ ਬਦਲਿਆ ਹੈ। ਅਮੀਰਾਤ ਏਅਰਲਾਈਨਜ਼ ਨੇ ਉਡਾਣਾਂ ਦੌਰਾਨ ਪਾਵਰ ਬੈਂਕਾਂ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸੇ ਤਰ੍ਹਾਂ, ਸਿੰਗਾਪੁਰ ਏਅਰਲਾਈਨਜ਼ ਨੇ ਕੈਬਿਨ ਵਿੱਚ USB ਪੋਰਟਾਂ ਰਾਹੀਂ ਚਾਰਜਿੰਗ ਵੀ ਬੰਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਯਾਤਰੀਆਂ ਨੂੰ ਪਾਵਰ ਬੈਂਕ ਸੀਟ ਪਾੱਕੇਟ ਜਾਂ ਅੰਡਰ ਸੀਟ ਬੈਗੇਜ ਵਿੱਚ ਰੱਖਣ ਨੂੰ ਕਿਹਾ ਗਿਆ ਹੈ।

No comments