ਇਨ੍ਹਾਂ ਕਾਰਨਾਂ ਕਰਕੇ ਅੱਗ ਦਾ ਗੋਲਾ ਬਣ ਸਕਦਾ ਸਮਾਰਟਫੋਨ, ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ

ਸਮਾਰਟਫੋਨ ਇੱਕ ਬਹੁਤ ਹੀ ਕੰਮ ਦੀ ਚੀਜ਼ ਹੈ, ਪਰ ਕੁਝ ਸਥਿਤੀਆਂ ਵਿੱਚ ਇਹ ਖਤਰਨਾਕ ਵੀ ਸਾਬਤ ਹੋ ਸਕਦਾ ਹੈ। ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਜਦੋਂ ਸਮਾਰਟਫੋਨ ਵਿੱਚ ਧਮਾਕੇ ਕਾਰਨ ਲੋਕਾਂ ਦੀ ਜਾਨ ਚਲੀ ਗਈ ਹੈ।

ਇਸ ਤੋਂ ਇਲਾਵਾ, ਲੋਕ ਅਜਿਹੇ ਧਮਾਕਿਆਂ ਵਿੱਚ ਬੁਰੀ ਤਰ੍ਹਾਂ ਜ਼ਖਮੀ ਵੀ ਹੋਏ ਹਨ। ਇਸ ਲਈ, ਅਜਿਹੀਆਂ ਗਲਤੀਆਂ ਤੋਂ ਬਚਣ ਦੀ ਲੋੜ ਹੈ, ਜੋ ਕਿ ਸਮਾਰਟਫੋਨ ਨੂੰ ਘਾਤਕ ਬਣਾ ਸਕਦੀਆਂ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸਮਾਰਟਫੋਨ ਵਿੱਚ ਧਮਾਕੇ ਦਾ ਕਾਰਨ ਕੀ ਹੈ ਅਤੇ ਸਾਨੂੰ ਕਿਹੜੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ।

ਕਿਉਂ ਫੱਟਦਾ ਸਮਾਰਟਫੋਨ?

ਸਮਾਰਟਫੋਨ ਦੇ ਫਟਣ ਦਾ ਸਭ ਤੋਂ ਵੱਡਾ ਕਾਰਨ ਬੈਟਰੀ ਦਾ ਫਟਣਾ ਹੁੰਦਾ ਹੈ। ਦਰਅਸਲ, ਇੱਕ ਸਮਾਰਟਫੋਨ ਵਿੱਚ ਲਿਥੀਅਮ-ਆਇਨ ਬੈਟਰੀ ਹੁੰਦੀ ਹੈ। ਜੇਕਰ ਇਸਦੇ ਕੈਮੀਕਲ ਬੈਲੇਂਸ ਵਿੱਚ ਕੋਈ ਸਮੱਸਿਆ ਹੋਵੇ, ਤਾਂ ਇਹ ਫੱਟ ਸਕਦੀ ਹੈ। ਇਹ ਬਹੁਤ ਜ਼ਿਆਦਾ ਗਰਮੀ, ਬੈਟਰੀ ਵਿੱਚ ਹੀ ਨੁਕਸ ਜਾਂ ਇਸ ਨਾਲ ਛੇੜਛਾੜ ਕਾਰਨ ਵੀ ਹੋ ਸਕਦਾ ਹੈ।

ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ

ਬੈਟਰੀ ਨੂੰ ਜ਼ਿਆਦਾ ਗਰਮ ਨਾ ਹੋਣ ਦਿਓ- ਬੈਟਰੀ ਨੂੰ ਜ਼ਿਆਦਾ ਗਰਮ ਨਾ ਹੋਣ ਦਿਓ, ਇਹ ਖਤਰਨਾਕ ਸਾਬਤ ਹੋ ਸਕਦਾ ਹੈ। ਇਸ ਲਈ, ਕਦੇ ਵੀ ਜ਼ਿਆਦਾ ਤਾਪਮਾਨ ਵਾਲੀਆਂ ਥਾਵਾਂ 'ਤੇ ਫ਼ੋਨ ਚਾਰਜ ਨਹੀਂ ਕਰਨਾ ਚਾਹੀਦਾ। ਬਹੁਤ ਸਾਰੇ ਲੋਕ ਫ਼ੋਨ ਚਾਰਜ 'ਤੇ ਲੱਗਣ ਦੌਰਾਨ ਕਾਲਾਂ 'ਤੇ ਗੱਲਾਂ ਕਰਦੇ ਰਹਿੰਦੇ ਹਨ। ਅਜਿਹਾ ਕਰਨਾ ਨੁਕਸਾਨਦੇਹ ਹੋ ਸਕਦਾ ਹੈ। ਇਸ ਨਾਲ ਬੈਟਰੀ ਜਲਦੀ ਗਰਮ ਹੋ ਜਾਂਦੀ ਹੈ। ਇਸ ਤੋਂ ਇਲਾਵਾ, ਫ਼ੋਨ ਨੂੰ ਕਦੇ ਵੀ ਰਾਤ ਭਰ ਚਾਰਜਿੰਗ 'ਤੇ ਨਾ ਛੱਡੋ। ਇਸ ਨਾਲ ਬੈਟਰੀ ਜ਼ਿਆਦਾ ਗਰਮ ਹੋ ਸਕਦੀ ਹੈ।

ਫਿਜ਼ਿਕਲ ਡੈਮੇਜ- ਬੈਟਰੀ ਨੂੰ ਹੋਣ ਵਾਲਾ ਫਿਜ਼ੀਕਲ ਡੈਮੇਜ ਵੀ ਧਮਾਕੇ ਦਾ ਕਾਰਨ ਬਣ ਸਕਦਾ ਹੈ। ਜੇਕਰ ਤੁਹਾਡਾ ਫ਼ੋਨ ਵਾਰ-ਵਾਰ ਜਾਂ ਜ਼ੋਰ ਨਾਲ ਡਿੱਗਦਾ ਹੈ, ਤਾਂ ਇਸਦਾ ਪ੍ਰੋਟੈਕਟਿਵ ਕੇਸ ਟੁੱਟ ਸਕਦਾ ਹੈ ਜਾਂ ਇਸਦਾ ਟਰਮੀਨਲ ਪ੍ਰਭਾਵਿਤ ਹੋ ਸਕਦਾ ਹੈ। ਇਸ ਨਾਲ ਬੈਟਰੀ ਦੇ ਫਟਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਤੋਂ ਇਲਾਵਾ, ਕਈ ਵਾਰ ਬੈਟਰੀ ਨਾਲ ਛੇੜਛਾੜ ਵੀ ਘਾਤਕ ਹੋ ਸਕਦੀ ਹੈ।

ਘਟੀਆ ਕੁਆਲਿਟੀ ਦਾ ਚਾਰਜਰ- ਕਈ ਵਾਰ ਲੋਕ ਜਲਦਬਾਜ਼ੀ ਵਿੱਚ ਜਾਂ ਪੈਸਿਆਂ ਦੇ ਲਾਲਚ ਕਾਰਨ ਘਟੀਆ ਕੁਆਲਿਟੀ ਦਾ ਚਾਰਜਰ ਖਰੀਦ ਲੈਂਦੇ ਹਨ। ਇਸ ਨਾਲ ਤੁਹਾਡੇ ਪੈਸੇ ਅਤੇ ਸਮਾਂ ਬਚ ਸਕਦਾ ਹੈ, ਪਰ ਇਹ ਬੈਟਰੀ ਦੀ ਸਿਹਤ ਲਈ ਖ਼ਤਰਨਾਕ ਹੈ। ਜੇਕਰ ਬੈਟਰੀ ਨੂੰ ਚਾਰਜਰ ਨਾਲ ਇਸਦੀ ਸਮਰੱਥਾ ਤੋਂ ਵੱਧ ਚਾਰਜ ਕੀਤਾ ਜਾਂਦਾ ਹੈ, ਤਾਂ ਇਹ ਜਲਦੀ ਖਰਾਬ ਹੋ ਜਾਂਦੀ ਹੈ ਅਤੇ ਇਸ ਨਾਲ ਬੈਟਰੀ ਫਟ ਸਕਦੀ ਹੈ।

No comments