Breaking News

ਕੇਂਦਰੀ ਕੈਬਨਿਟ ਨੇ ਪੰਜਾਬ ਨੂੰ ਕੀਤਾ ਖੁਸ਼! ਮੋਹਾਲੀ 'ਚ ਸੈਮੀਕੰਡਕਟਰ ਪਲਾਂਟ ਨੂੰ ਮਨਜ਼ੂਰੀ, ਬਣੇਗਾ ਹਾਈ-ਟੈਕ ਪਾਰਕ, AI ਤਕਨਾਲੋਜੀ ਨੂੰ ਮਿਲੇਗੀ ਤਰੱਕੀ

Central Cabinet Approves Semiconductor Plant in Punjab: ਕੇਂਦਰ ਵੱਲੋਂ ਪੰਜਾਬ ਦੇ ਲੋਕਾਂ ਲਈ ਚੰਗੀ ਖਬਰ ਸਾਹਮਣੇ ਆਈ ਹੈ। ਜੀ ਹਾਂ ਕੇਂਦਰ ਵੱਲੋਂ ਪੰਜਾਬ ਦੇ ਲਈ ਇੱਕ ਵੱਡੇ ਪਲਾਂਟ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਪੰਜਾਬ ਦੀ ਅਰਥ ਵਿਵਸਥਾ ਅਤੇ ਪੰਜਾਬੀਆਂ ਦੇ ਰੋਜ਼ਗਾਰ ਦੇ ਵਿੱਚ ਵਾਧਾ ਹੋਏਗਾ।

ਪੰਜਾਬ ਵਿੱਚ ਸੈਮੀਕੰਡਕਟਰ ਪਲਾਂਟ ਲਗਾਇਆ ਜਾਵੇਗਾ, ਜਿਸ ਨੂੰ ਕੇਂਦਰੀ ਸਰਕਾਰ ਦੀ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਮੀਟਿੰਗ ਵਿੱਚ ਦੇਸ਼ ਭਰ ਵਿੱਚ ਕੁੱਲ 4 ਪਲਾਂਟ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਪੰਜਾਬ, ਓਡਿਸ਼ਾ ਅਤੇ  ਆਂਧਰਾ ਪ੍ਰਦੇਸ਼ ਸ਼ਾਮਿਲ ਹਨ।

ਇਨ੍ਹਾਂ ਪਲਾਂਟਾਂ ਦੀ ਕੁੱਲ ਲਾਗਤ 4,594 ਕਰੋੜ ਰੁਪਏ ਹੋਵੇਗੀ। ਇਸ ਪ੍ਰੋਜੈਕਟ ਨਾਲ ਭਵਿੱਖ ਵਿੱਚ ਨੌਜਵਾਨਾਂ ਲਈ ਵੱਡੇ ਪੱਧਰ 'ਤੇ ਰੋਜ਼ਗਾਰ ਦੇ ਮੌਕੇ ਬਣਨਗੇ। ਪੰਜਾਬ ਸਰਕਾਰ ਇਸ ਪ੍ਰੋਜੈਕਟ 'ਤੇ ਪਹਿਲਾਂ ਹੀ ਕੰਮ ਕਰ ਰਹੀ ਹੈ।

ਛੇ ਮਹੀਨਿਆਂ ਵਿੱਚ ਸ਼ੁਰੂ ਹੋ ਜਾਣਗੇ ਪਲਾਂਟ

ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਦੱਸਿਆ ਕਿ ਸੈਮੀਕੰਡਕਟਰ ਇੱਕ ਸਟ੍ਰੈਟਜਿਕ ਉਦਯੋਗ ਹੈ, ਜਿਸ ਦੇ ਬਿਨਾ ਕੋਈ ਵੀ ਦੇਸ਼ ਆਪਣੇ ਆਪ ਨੂੰ ਵਿਕਾਸਸ਼ੀਲ ਦੇਸ਼ਾਂ ਦੀ ਕਾਤਾਰ ਵਿੱਚ ਨਹੀਂ ਗਿਣ ਸਕਦਾ। ਇਸ ਲਈ ਚਾਰ ਸੈਮੀਕੰਡਕਟਰ ਪ੍ਰੋਜੈਕਟ ਮਨਜ਼ੂਰ ਹੋਏ ਹਨ, ਜਿਨ੍ਹਾਂ ਵਿੱਚ ਦੋ ਓਡਿਸ਼ਾ, ਇੱਕ ਆਂਧਰਾ ਪ੍ਰਦੇਸ਼ ਅਤੇ ਇੱਕ ਪੰਜਾਬ ਵਿੱਚ ਸ਼ਾਮਿਲ ਹੈ।

2022 ਵਿੱਚ ਪ੍ਰਧਾਨ ਮੰਤਰੀ ਨੇ ਇਸ ਦਿਸ਼ਾ ਵਿੱਚ ਕੰਮ ਸ਼ੁਰੂ ਕੀਤਾ ਸੀ। ਇਸਦੇ ਨਾਲ-ਨਾਲ ਸੈਮੀਕੰਡਕਟਰ ਦੀ ਮੰਗ ਲਗਾਤਾਰ ਵੱਧ ਰਹੀ ਹੈ। ਪਹਿਲਾਂ ਛੇ ਪ੍ਰੋਜੈਕਟਾਂ ਦੀ ਸਾਂਝੀ ਸਮਰੱਥਾ ਪ੍ਰਤੀ ਸਾਲ 24 ਬਿਲੀਅਨ ਯੂਨਿਟ ਉਤਪਾਦਨ ਹੋਵੇਗੀ। ਚਾਰ ਵਿੱਚੋਂ ਦੋ ਪ੍ਰੋਜੈਕਟ ਬਹੁਤ ਹੀ ਅਡਵਾਂਸ ਤਕਨਾਲੋਜੀ ਨਾਲ ਜੁੜੇ ਹੋਏ ਹਨ।

ਓਡਿਸ਼ਾ ਵਿੱਚ ਸਿਲਿਕੋਨ ਕਾਰਬਾਈਡ ਸੈਮੀਕੰਡਕਟਰ ਦਾ ਪਲਾਂਟ ਬਣਾਇਆ ਜਾਵੇਗਾ, ਜਿਸਦਾ ਇਸਤੇਮਾਲ ਮਿਸਾਈਲ, ਅੰਤਰਿਕਸ਼ ਉਪਕਰਣਾਂ ਅਤੇ ਰੇਲਵੇ ਇੰਜਨਾਂ ਵਿੱਚ ਕੀਤਾ ਜਾਵੇਗਾ। ਇਹ ਪਲਾਂਟ ਭੁਵਨੇਸ਼ਵਰ ਵਿੱਚ ਸਥਿਤ ਹੋਵੇਗਾ ਅਤੇ ਇਸ ਵਿੱਚ ਵਿਆਪਕ ਖੋਜ-ਅਨੁਸੰਧਾਨ ਦਾ ਕੰਮ ਕੀਤਾ ਜਾਵੇਗਾ। ਨਾਲ ਹੀ, ਥ੍ਰੀ-ਡੀ ਗਲਾਸ ਦਾ ਸੈਮੀਕੰਡਕਟਰ ਪਲਾਂਟ ਵੀ ਬਣਾਇਆ ਜਾਵੇਗਾ, ਜਿਸ ਵਿੱਚ ਇੰਟੈਲ ਅਤੇ ਹੋਰ ਵਿਸ਼ਵ ਦੀਆਂ ਵੱਡੀਆਂ ਕੰਪਨੀਆਂ ਨਿਵੇਸ਼ ਕਰਨਗੀਆਂ। ਇਹ ਸਭ ਤੋਂ ਅਡਵਾਂਸ ਤਕਨਾਲੋਜੀ ਵਾਲਾ ਪ੍ਰੋਜੈਕਟ ਹੋਵੇਗਾ।

ਤੀਜਾ ਪ੍ਰੋਜੈਕਟ CDIL ਪਲਾਂਟ ਮੋਹਾਲੀ ਵਿੱਚ ਹੈ, ਜਿਸਦਾ ਕੋਰੀਆ ਦੀ ਇੱਕ ਕੰਪਨੀ ਨਾਲ ਟਾਈ-ਅੱਪ ਹੈ ਅਤੇ ਇਹ ਕਈ ਖੇਤਰਾਂ ਵਿੱਚ ਵਰਤਿਆ ਜਾਵੇਗਾ। ਚੌਥਾ ਪ੍ਰੋਜੈਕਟ ਆਂਧਰਾ ਪ੍ਰਦੇਸ਼ ਵਿੱਚ ACIP ਪਲਾਂਟ ਹੈ। ਇਹ ਸਾਰੇ ਪ੍ਰੋਜੈਕਟ ਛੇ ਮਹੀਨਿਆਂ ਵਿੱਚ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ।

ਪੰਜਾਬ ਸਰਕਾਰ ਪਹਿਲਾਂ ਹੀ ਇਸ ਉੱਤੇ ਕੰਮ ਕਰ ਰਹੀ ਹੈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮਹੀਨੇ ਚੰਡੀਗੜ੍ਹ ਵਿੱਚ ਸੈਮੀਕੰਡਕਟਰ ਉਦਯੋਗ ਨਾਲ ਜੁੜੇ ਪ੍ਰਮੁੱਖ ਪ੍ਰਤੀਨਿਧੀਆਂ ਨਾਲ ਬੈਠਕ ਕਰਕੇ ਪੰਜਾਬ ਨੂੰ ਦੇਸ਼ ਦਾ ਮੋਹਰੀ ਸੈਮੀਕੰਡਕਟਰ ਹੱਬ ਬਣਾਉਣ ਦੀ ਰਣਨੀਤੀ ਤਿਆਰ ਕੀਤੀ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਪੰਜਾਬ ਵਿੱਚ ਮਜ਼ਬੂਤ ਸੈਮੀਕੰਡਕਟਰ ਈਕੋਸਿਸਟਮ ਦੇ ਵਿਕਾਸ ਲਈ ਸਰਕਾਰ ਵੱਲੋਂ ਹਰ ਸੰਭਵ ਕਦਮ ਚੁੱਕੇ ਜਾਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਸੈਮੀਕੰਡਕਟਰ ਚਿਪਸ ਅੱਜ ਹਰ ਆਧੁਨਿਕ ਤਕਨਾਲੋਜੀ ਦੀ ਬੁਨਿਆਦ ਹਨ, ਜੋ ਬੁਨਿਆਦੀ ਉਪਕਰਣਾਂ ਤੋਂ ਲੈ ਕੇ Artificial Intelligence ਤੱਕ ਨੂੰ ਸ਼ਕਤੀ ਦਿੰਦੇ ਹਨ।

ਉਹਨਾਂ ਇਹ ਵੀ ਦੱਸਿਆ ਕਿ ਇਹ ਉਦਯੋਗ ਇਸ ਵੇਲੇ ਦੇਸ਼ ਦੀ ਅਰਥਵਿਵਸਥਾ ਵਿੱਚ ਸਾਲਾਨਾ 20 ਤੋਂ 23% ਦੀ ਦਰ ਨਾਲ ਯੋਗਦਾਨ ਪਾ ਰਿਹਾ ਹੈ। ਪੰਜਾਬ ਸਰਕਾਰ ਮੋਹਾਲੀ ਵਿੱਚ ਇਸ ਉਦਯੋਗ ਲਈ ਵਿਸ਼ੇਸ਼ ਸੈਮੀਕੰਡਕਟਰ ਪਾਰਕ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ।

No comments