ਕਿਵੇਂ ਮੋਨੇਟਾਈਜ਼ ਹੁੰਦਾ YouTube? ਜਾਣੋ ਕਿੰਨੇ ਫਾਲੋਅਰਜ਼ 'ਤੇ ਪਹੁੰਚ ਕੇ ਮਿਲਣੇ ਸ਼ੁਰੂ ਹੁੰਦੇ ਪੈਸੇ, ਇੱਥੇ ਜਾਣੋ

Youtube: ਅੱਜ ਦੇ ਡਿਜੀਟਲ ਯੁੱਗ ਵਿੱਚ ਯੂਟਿਊਬ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਰਿਹਾ, ਸਗੋਂ ਲੱਖਾਂ ਲੋਕਾਂ ਲਈ ਕਮਾਈ ਦਾ ਇੱਕ ਮਜ਼ਬੂਤ ਮਾਧਿਅਮ ਬਣ ਗਿਆ ਹੈ। ਬਹੁਤ ਸਾਰੇ ਲੋਕ ਯੂਟਿਊਬਰ ਬਣ ਕੇ ਮੋਟੀ ਕਮਾਈ ਕਰ ਰਹੇ ਹਨ। ਹਰ ਰੋਜ਼ ਹਜ਼ਾਰਾਂ ਨਵੇਂ ਕ੍ਰਿਏਟਰਜ਼ ਇਸ ਪਲੇਟਫਾਰਮ ’ਤੇ ਵੀਡੀਓ ਅਪਲੋਡ ਕਰਦੇ ਹਨ, ਪਰ ਹਰ ਕਿਸੇ ਨੂੰ ਪੈਸੇ ਨਹੀਂ ਮਿਲਦੇ। ਇਸ ਲਈ ਕੁਝ ਨਿਯਮ ਅਤੇ ਸ਼ਰਤਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਯੂਟਿਊਬ ਚੈਨਲ ਨੂੰ ਮੋਨੇਟਾਈਜ਼ ਕੀਤਾ ਜਾ ਸਕਦਾ ਹੈ।

ਯੂਟਿਊਬ ਮੋਨੇਟਾਈਜ਼ੇਸ਼ਨ ਲਈ ਜ਼ਰੂਰੀ ਸ਼ਰਤਾਂ

ਯੂਟਿਊਬ ’ਤੇ ਪੈਸੇ ਕਮਾਉਣ ਲਈ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਯੂਟਿਊਬ ਪਾਰਟਨਰ ਪ੍ਰੋਗਰਾਮ (YPP) ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ। ਇਸ ਲਈ ਤੁਹਾਡੇ ਚੈਨਲ ਨੂੰ ਕੁਝ ਮਾਪਦੰਡ ਪੂਰੇ ਕਰਨੇ ਪੈਂਦੇ ਹਨ।

ਜਦੋਂ ਤੁਹਾਡੇ ਚੈਨਲ ’ਤੇ 1000 ਜਾਂ ਇਸ ਤੋਂ ਵੱਧ ਸਬਸਕ੍ਰਾਈਬਰਜ਼ ਹੋ ਜਾਂਦੇ ਹਨ, ਤਾਂ ਤੁਸੀਂ ਮੋਨੇਟਾਈਜ਼ੇਸ਼ਨ ਲਈ ਅਪਲਾਈ ਕਰ ਸਕਦੇ ਹੋ।

ਪਿਛਲੇ 12 ਮਹੀਨਿਆਂ ਵਿੱਚ ਤੁਹਾਡੇ ਚੈਨਲ ਦੇ ਵੀਡੀਓ ਨੂੰ ਘੱਟੋ-ਘੱਟ 4000 ਘੰਟੇ ਦੇਖਿਆ ਗਿਆ ਹੋਣਾ ਚਾਹੀਦਾ ਹੈ।

ਤੁਹਾਡੇ ਚੈਨਲ ’ਤੇ ਯੂਟਿਊਬ ਦੀਆਂ ਨੀਤੀਆਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਕਿਸੇ ਵੀ ਤਰ੍ਹਾਂ ਦੀ ਕਾਪੀਰਾਈਟ ਜਾਂ ਸਪੈਮ ਨਾਲ ਸਬੰਧਤ ਸਮੱਸਿਆ ਨਹੀਂ ਹੋਣੀ ਚਾਹੀਦੀ।

ਵੀਡੀਓ ’ਤੇ ਦਿਖਾਈ ਦੇਣ ਵਾਲੇ ਵਿਗਿਆਪਨਾਂ ਤੋਂ ਹੋਣ ਵਾਲੀ ਕਮਾਈ ਤੁਹਾਨੂੰ AdSense ਅਕਾਊਂਟ ਰਾਹੀਂ ਮਿਲਦੀ ਹੈ।

ਯੂਟਿਊਬ ’ਤੇ ਪੈਸੇ ਕਮਾਉਣ ਦੇ ਤਰੀਕੇ

ਯੂਟਿਊਬ ’ਤੇ ਕਮਾਈ ਸਿਰਫ਼ ਵਿਗਿਆਪਨਾਂ ਤੋਂ ਹੀ ਨਹੀਂ ਹੁੰਦੀ, ਸਗੋਂ ਇਸ ਦੇ ਹੋਰ ਵੀ ਕਈ ਤਰੀਕੇ ਹਨ:

ਵਿਗਿਆਪਨ ਤੋਂ ਕਮਾਈ (Ad Revenue): ਜਦੋਂ ਤੁਹਾਡੇ ਵੀਡੀਓ ’ਤੇ ਵਿਗਿਆਪਨ ਚੱਲਦੇ ਹਨ ਅਤੇ ਦਰਸ਼ਕ ਉਨ੍ਹਾਂ ਨੂੰ ਦੇਖਦੇ ਜਾਂ ਕਲਿੱਕ ਕਰਦੇ ਹਨ, ਤਾਂ ਉਸ ਦਾ ਇੱਕ ਹਿੱਸਾ ਤੁਹਾਨੂੰ ਮਿਲਦਾ ਹੈ।

ਚੈਨਲ ਮੈਂਬਰਸ਼ਿਪ: ਜੇਕਰ ਤੁਹਾਡੇ ਕੋਲ ਐਕਟਿਵ ਫੈਨਬੇਸ ਹੈ, ਤਾਂ ਤੁਸੀਂ ਮੈਂਬਰਸ਼ਿਪ ਫੀਚਰ ਸ਼ੁਰੂ ਕਰ ਸਕਦੇ ਹੋ, ਜਿਸ ਵਿੱਚ ਦਰਸ਼ਕ ਹਰ ਮਹੀਨੇ ਫੀਸ ਦੇ ਕੇ ਵਾਧੂ ਸਮੱਗਰੀ ਦਾ ਅਨੰਦ ਲੈ ਸਕਦੇ ਹਨ।

ਸੁਪਰ ਚੈਟ ਅਤੇ ਸੁਪਰ ਸਟਿੱਕਰਜ਼: ਲਾਈਵ ਸਟ੍ਰੀਮ ਦੌਰਾਨ ਦਰਸ਼ਕ ਪੈਸੇ ਭੇਜ ਸਕਦੇ ਹਨ, ਜੋ ਸਿੱਧੇ ਕ੍ਰਿਏਟਰ ਨੂੰ ਮਿਲਦੇ ਹਨ।

ਬ੍ਰਾਂਡ ਡੀਲਜ਼ ਅਤੇ ਸਪਾਂਸਰਸ਼ਿਪ: ਜਿਵੇਂ-ਜਿਵੇਂ ਤੁਹਾਡੇ ਫਾਲੋਅਰਜ਼ ਵਧਦੇ ਹਨ, ਕੰਪਨੀਆਂ ਤੁਹਾਡੇ ਵੀਡੀਓ ਵਿੱਚ ਆਪਣੇ ਉਤਪਾਦਾਂ ਨੂੰ ਪ੍ਰਮੋਟ ਕਰਨ ਲਈ ਤੁਹਾਨੂੰ ਪੈਸੇ ਦਿੰਦੀਆਂ ਹਨ।

ਐਫੀਲੀਏਟ ਮਾਰਕੀਟਿੰਗ: ਤੁਸੀਂ ਉਤਪਾਦਾਂ ਦੇ ਲਿੰਕ ਆਪਣੇ ਵੀਡੀਓ ਦੇ ਵੇਰਵੇ (ਡਿਸਕ੍ਰਿਪਸ਼ਨ) ਵਿੱਚ ਦੇ ਸਕਦੇ ਹੋ, ਅਤੇ ਉਸ ਲਿੰਕ ਰਾਹੀਂ ਹੋਣ ਵਾਲੀ ਖਰੀਦ ’ਤੇ ਤੁਹਾਨੂੰ ਕਮਿਸ਼ਨ ਮਿਲਦਾ ਹੈ।

1000 ਫਾਲੋਅਰਜ਼ ਤੋਂ ਬਾਅਦ ਕੀ ਸੱਚਮੁੱਚ ਕਮਾਈ ਸ਼ੁਰੂ ਹੋ ਜਾਂਦੀ ਹੈ?

ਸਿਰਫ਼ 1000 ਸਬਸਕ੍ਰਾਈਬਰਜ਼ ਹੋਣ ਨਾਲ ਕਮਾਈ ਸ਼ੁਰੂ ਨਹੀਂ ਹੁੰਦੀ ਜਦੋਂ ਤੱਕ 4000 ਘੰਟਿਆਂ ਦਾ ਵਾਚ ਟਾਈਮ ਪੂਰਾ ਨਹੀਂ ਹੁੰਦਾ। ਪਰ ਇਹ ਪਹਿਲਾ ਜ਼ਰੂਰੀ ਕਦਮ ਹੈ। ਮੋਨੇਟਾਈਜ਼ੇਸ਼ਨ ਅਪਰੂਵ ਹੋਣ ਤੋਂ ਬਾਅਦ ਵੀ, ਕਮਾਈ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਤੁਹਾਡੇ ਵੀਡੀਓ ’ਤੇ ਕਿੰਨੇ ਵਿਊਜ਼ ਆ ਰਹੇ ਹਨ, ਵਿਗਿਆਪਨ ਕਿੰਨੀ ਵਾਰ ਦਿਖਾਈ ਦੇ ਰਹੇ ਹਨ ਅਤੇ ਦਰਸ਼ਕ ਕਿਸ ਦੇਸ਼ ਤੋਂ ਹਨ। ਅਮਰੀਕਾ ਅਤੇ ਯੂਰਪੀ ਦੇਸ਼ਾਂ ਤੋਂ ਆਏ ਵਿਊਜ਼ ਦਾ CPM (ਕਾਸਟ ਪਰ ਮਿਲੇ, ਯਾਨੀ 1000 ਵਿਊਜ਼ ’ਤੇ ਮਿਲਣ ਵਾਲੇ ਪੈਸੇ) ਭਾਰਤ ਦੀ ਤੁਲਨਾ ਵਿੱਚ ਕਾਫੀ ਜ਼ਿਆਦਾ ਹੁੰਦਾ ਹੈ।

No comments