AC Temperature: ਕੀ ਵਾਕਿਆ ਹੀ ਮੋਦੀ ਸਰਕਾਰ ਆਪਣੇ ਹੱਥ ਰੱਖੇਗੀ ਤੁਹਾਡੇ ਏਸੀ ਦਾ ਰਿਮੋਟ ਕੰਟਰੋਲ? ਮੰਤਰੀ ਨੇ ਦੱਸੀ ਸਾਰੀ ਸੱਚਾਈ

Govt unlikely to implement 20 to 28 degrees Celsius AC temperature range: ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਖ਼ਬਰਾਂ ਵਿੱਚ ਚਰਚਾ ਹੋ ਰਹੀ ਹੈ ਕਿ ਭਾਰਤ ਸਰਕਾਰ ਜਲਦੀ ਹੀ ਏਅਰ ਕੰਡੀਸ਼ਨਰਾਂ (AC) ਦਾ ਤਾਪਮਾਨ 20 ਤੋਂ 28 ਡਿਗਰੀ ਸੈਲਸੀਅਸ ਦੇ ਵਿਚਕਾਰ ਤੈਅ ਕਰਨ ਜਾ ਰਹੀ ਹੈ। ਇਸ ਖ਼ਬਰ ਤੋਂ ਬਾਅਦ ਲੋਕਾਂ ਦੇ ਮਨਾਂ ਵਿੱਚ ਕਈ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਕਿ ਕੀ ਸਰਕਾਰ ਸੱਚਮੁੱਚ AC ਦੇ ਤਾਪਮਾਨ ਨੂੰ ਕੰਟਰੋਲ ਕਰੇਗੀ? ਕੀ ਇਹ ਸਾਰਿਆਂ 'ਤੇ ਲਾਗੂ ਹੋਵੇਗਾ? ਆਓ ਜਾਣਦੇ ਹਾਂ ਇਸ ਦੀ ਸੱਚਾਈ ਤੇ ਸਰਕਾਰ ਦਾ ਸਟੈਂਡ।

ਕੀ ਹੈ ਪ੍ਰਸਤਾਵ ?
ਦਰਅਸਲ ਵਾਤਾਵਰਣ ਮੰਤਰਾਲਾ ਤੇ ਊਰਜਾ ਮੰਤਰਾਲਾ ਬਿਜਲੀ ਦੀ ਖਪਤ ਨੂੰ ਘਟਾਉਣ ਤੇ ਵਾਤਾਵਰਣ ਦੀ ਰੱਖਿਆ ਲਈ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਹਨ। ਇੱਕ ਸੁਝਾਅ ਵਜੋਂ ਇਹ ਪ੍ਰਸਤਾਵ ਰੱਖਿਆ ਗਿਆ ਸੀ ਕਿ AC ਦਾ ਤਾਪਮਾਨ 20 ਤੋਂ 28 ਡਿਗਰੀ ਸੈਲਸੀਅਸ ਦੇ ਵਿਚਕਾਰ ਤੈਅ ਕੀਤਾ ਜਾਵੇ ਤਾਂ ਜੋ ਬਿਜਲੀ ਬਚਾਈ ਜਾ ਸਕੇ ਤੇ ਕਾਰਬਨ ਨਿਕਾਸ ਨੂੰ ਘਟਾਇਆ ਜਾ ਸਕੇ।

ਸਰਕਾਰ ਕੀ ਕਹਿੰਦੀ?
ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਨੇ ਹਾਲ ਹੀ ਵਿੱਚ ਸਪੱਸ਼ਟ ਕੀਤਾ ਹੈ ਕਿ ਸਰਕਾਰ ਇਸ ਸਮੇਂ ਅਜਿਹੀ ਕੋਈ ਯੋਜਨਾ ਲਾਗੂ ਨਹੀਂ ਕਰ ਰਹੀ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਹ ਨਿਯਮ ਕਦੋਂ ਲਾਗੂ ਕੀਤਾ ਜਾ ਸਕਦਾ ਹੈ ਤਾਂ ਉਨ੍ਹਾਂ ਦਾ ਜਵਾਬ ਸੀ, "ਅਜਿਹੀ ਸਥਿਤੀ ਸ਼ਾਇਦ 2050 ਤੋਂ ਬਾਅਦ ਹੀ ਆ ਸਕਦੀ ਹੈ।" ਇਸ ਦਾ ਮਤਲਬ ਹੈ ਕਿ ਨੇੜਲੇ ਭਵਿੱਖ ਵਿੱਚ ਏਸੀ ਦੇ ਤਾਪਮਾਨ ਸਬੰਧੀ ਕੋਈ ਲਾਜ਼ਮੀ ਨਿਯਮ ਲਾਗੂ ਨਹੀਂ ਕੀਤਾ ਜਾ ਰਿਹਾ।

ਇਸ ਦਾ ਕੀ ਮਕਸਦ?

ਬਿਜਲੀ ਦੀ ਬੱਚਤ: ਜੇਕਰ ਏਸੀ ਨੂੰ ਬਹੁਤ ਘੱਟ ਤਾਪਮਾਨ ਉਪਰ ਨਹੀਂ ਚਲਾਇਆ ਜਾਂਦਾ ਹੈ, ਤਾਂ ਬਿਜਲੀ ਦੀ ਖਪਤ ਨੂੰ ਬਹੁਤ ਹੱਦ ਤੱਕ ਘਟਾਇਆ ਜਾ ਸਕਦਾ ਹੈ।

ਵਾਤਾਵਰਣ ਸੁਰੱਖਿਆ: ਬਿਜਲੀ ਦੀ ਘੱਟ ਖਪਤ ਕੋਲਾ ਤੇ ਡੀਜ਼ਲ ਵਰਗੇ ਬਾਲਣਾਂ 'ਤੇ ਨਿਰਭਰਤਾ ਘਟਾਏਗੀ, ਜਿਸ ਨਾਲ ਕਾਰਬਨ ਨਿਕਾਸ ਘੱਟ ਹੋਵੇਗਾ।

ਸਿਹਤ: ਬਹੁਤ ਜ਼ਿਆਦਾ ਘੱਟ ਤਾਪਮਾਨ 'ਤੇ ਏਸੀ ਸਿਹਤ ਲਈ ਵੀ ਨੁਕਸਾਨਦੇਹ ਹੋ ਸਕਦਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ 24 ਤੋਂ 26 ਡਿਗਰੀ ਤਾਪਮਾਨ ਮਨੁੱਖੀ ਸਰੀਰ ਲਈ ਢੁਕਵਾਂ ਹੈ।

ਕੀ ਸਰਕਾਰ ਹੱਥ ਹੋਏਗੀ ਤੁਹਾਡੇ ਏਸੀ ਦਾ ਰਿਮੋਟ?

ਨਹੀਂ ਇਸ ਸਮੇਂ ਆਮ ਖਪਤਕਾਰਾਂ ਦੇ ਏਸੀ 'ਤੇ ਕੋਈ ਕਾਨੂੰਨੀ ਪਾਬੰਦੀ ਲਾਗੂ ਨਹੀਂ ਕੀਤੀ ਜਾ ਰਹੀ। ਤੁਸੀਂ ਆਪਣੀ ਸਹੂਲਤ ਅਨੁਸਾਰ ਆਪਣੇ ਏਸੀ ਦਾ ਤਾਪਮਾਨ ਸੈੱਟ ਕਰ ਸਕਦੇ ਹੋ। ਹਾਂ, ਭਵਿੱਖ ਵਿੱਚ ਖਾਸ ਕਰਕੇ 2050 ਤੋਂ ਬਾਅਦ ਜੇਕਰ ਜਲਵਾਯੂ ਸੰਕਟ ਤੇ ਬਿਜਲੀ ਸੰਕਟ ਡੂੰਘਾ ਹੁੰਦਾ ਹੈ ਤਾਂ ਸਰਕਾਰ ਅਜਿਹੇ ਨਿਯਮਾਂ 'ਤੇ ਵਿਚਾਰ ਕਰ ਸਕਦੀ ਹੈ। ਇਸ ਸਮੇਂ ਸਰਕਾਰ ਲੋਕਾਂ ਨੂੰ ਜਾਗਰੂਕ ਕਰਨ 'ਤੇ ਜ਼ੋਰ ਦੇ ਰਹੀ ਹੈ ਕਿ ਉਹ ਏਸੀ ਦਾ ਤਾਪਮਾਨ 24-26 ਡਿਗਰੀ 'ਤੇ ਰੱਖਣ ਤਾਂ ਜੋ ਵਾਤਾਵਰਣ ਨੂੰ ਬਚਾਉਣ ਵਿੱਚ ਮਦਦ ਮਿਲ ਸਕੇ।

No comments