AI ਬਣਾ ਸਕਦਾ ਆਧਾਰ ਕਾਰਡ? ChatGPT ਨੂੰ ਲੈਕੇ ਨਵੇਂ ਖੁਲਾਸੇ ਨਾਲ ਮਚੀ ਤਰਥਲੀ, ਵੱਧ ਗਈ ਚਿੰਤਾ

AI: ਆਰਟੀਫੀਸ਼ੀਅਲ ਇੰਟੈਲੀਜੈਂਸ (AI) ਆਧਾਰਿਤ ਟੂਲਸ ਜਿੰਨੇ ਉਪਯੋਗੀ ਹਨ, ਉੰਨੇ ਹੀ ਇਨ੍ਹਾਂ ਦੀ ਦੁਰਵਰਤੋਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ OpenAI ਦੇ ਮਸ਼ਹੂਰ AI ਟੂਲ ChatGPT ਦੀ ਮਦਦ ਨਾਲ ਨਕਲੀ ਆਧਾਰ ਕਾਰਡ ਤਿਆਰ ਕੀਤੇ ਜਾ ਸਕਦੇ ਹਨ। ਨਵੇਂ GPT-4o ਮਾਡਲ ਵਿੱਚ ਬਿਹਤਰ ਇਮੇਜ ਜਨਰੇਸ਼ਨ ਸਮਰੱਥਾਵਾਂ ਦਿੱਤੀਆਂ ਗਈਆਂ ਹਨ ਅਤੇ ਇਸਨੂੰ ਪਿਛਲੇ ਹਫ਼ਤੇ ਰੋਲ ਆਊਟ ਕੀਤਾ ਗਿਆ ਸੀ। ਉਦੋਂ ਤੋਂ, ਯੂਜ਼ਰਸ ਨੇ 700 ਮਿਲੀਅਨ ਤੋਂ ਵੱਧ ਤਸਵੀਰਾਂ ਤਿਆਰ ਕੀਤੀਆਂ ਹਨ।

ਭਾਰਤੀ ਨਾਗਰਿਕਾਂ ਨੂੰ ਆਧਾਰ ਕਾਰਡ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ (UIDAI) ਵਲੋਂ ਜਾਰੀ ਕੀਤੇ ਜਾਂਦੇ ਹਨ, ਜੋ ਉਨ੍ਹਾਂ ਦੀ ਬਾਇਓਮੈਟ੍ਰਿਕ ਅਤੇ ਭੂਗੋਲਿਕ ਜਾਣਕਾਰੀ ਨੂੰ ਸੁਰੱਖਿਅਤ ਕਰਕੇ ਤਿਆਰ ਕੀਤੇ ਜਾਂਦੇ ਹਨ। ਅਜਿਹੀ ਸਥਿਤੀ ਵਿੱਚ, ਨਕਲੀ ਆਧਾਰ ਕਾਰਡਾਂ ਦਾ ਆਸਾਨੀ ਨਾਲ ਬਣਨਾ ਚਿੰਤਾ ਵਾਲੀ ਗੱਲ ਹੈ। AI ਦਾ ਇਮੇਜ ਜਨਰੇਸ਼ਨ ਟੂਲ ਵਰਤਣ ਵਿੱਚ ਬਹੁਤ ਆਸਾਨ ਹੈ ਜਿਸ ਨਾਲ ਨਕਲੀ ਆਧਾਰ ਕਾਰਡ ਆਸਾਨੀ ਨਾਲ ਬਣਾਏ ਜਾ ਰਹੇ ਹਨ। ਐਲਨ ਮਸਕ ਦਾ ਆਧਾਰ ਕਾਰਡ ਵੀ ਬਣਾਇਆ ਗਿਆ ਹੈ।

Ok, so ChatGPT can create Aadhaar images. Thats not the interesting thing. The interesting thing is where did it get the Aadhar photos data for training? pic.twitter.com/kb6lvuD04E
— nutanc (@nutanc) April 3, 2025

ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਉਪਭੋਗਤਾਵਾਂ ਨੇ ਚਿੰਤਾ ਜ਼ਾਹਰ ਕੀਤੀ ਕਿ AI ਨਕਲੀ ਆਧਾਰ ਕਾਰਡ ਬਣਾ ਸਕਦੀ ਹੈ ਅਤੇ ਉਨ੍ਹਾਂ ਨੇ ਇਨ੍ਹਾਂ ਨਤੀਜਿਆਂ ਦੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ। ਚੈਟਜੀਪੀਟੀ ਦੁਆਰਾ ਤਿਆਰ ਕੀਤੇ ਗਏ ਆਧਾਰ ਕਾਰਡਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਆਲਮ ਇਹ ਹੈ ਕਿ ਇਨ੍ਹਾਂ ਫੋਟੋਆਂ ਵਿੱਚ Open AI ਦੇ CEO ਸੈਮ ਆਲਟਮੈਨ ਅਤੇ ਅਮਰੀਕੀ ਅਰਬਪਤੀ ਐਲਨ ਮਸਕ ਦੇ ਨਕਲੀ ਆਧਾਰ ਕਾਰਡ ਬਣੇ ਹੋਏ ਹਨ। AI ਦੀ ਮਦਦ ਨਾਲ ਤਿਆਰ ਕੀਤੇ ਗਏ ਆਧਾਰ ਕਾਰਡ ਅਤੇ ਅਸਲੀ ਆਧਾਰ ਕਾਰਡ ਵਿੱਚ ਫ਼ਰਕ ਕਰਨਾ ਆਸਾਨ ਨਹੀਂ ਹੈ। ਅਸਲੀ ਆਧਾਰ ਕਾਰਡ ਦੀ ਤਰ੍ਹਾਂ ਇਨ੍ਹਾਂ ਜਾਅਲੀ ਆਈਡੀ ਕਾਰਡਾਂ ਵਿੱਚ ਵੀ ਨਾਮ, ਜਨਮ ਮਿਤੀ, ਲਿੰਗ, ਆਧਾਰ ਨੰਬਰ ਅਤੇ QR ਕੋਡ ਵਰਗੀ ਪੂਰੀ ਜਾਣਕਾਰੀ ਹੈ।

ਇਹ ਸੰਭਵ ਹੈ ਕਿ ਏਆਈ ਕੰਪਨੀਆਂ ਇਸ ਸਬੰਧ ਵਿੱਚ ਤੁਰੰਤ ਕਦਮ ਚੁੱਕਣਗੀਆਂ ਕਿਉਂਕਿ ਇਸ ਨਾਲ ਪਛਾਣ ਚੋਰੀ ਦਾ ਖ਼ਤਰਾ ਪੈਦਾ ਹੋ ਗਿਆ ਹੈ। ਇੱਕ ਯੂਜ਼ਰ ਨੇ ਪੁੱਛਿਆ ਕਿ ਜੇਕਰ ਏਆਈ ਨਕਲੀ ਆਧਾਰ ਕਾਰਡ ਤਿਆਰ ਕਰ ਰਿਹਾ ਹੈ, ਤਾਂ ਇਨ੍ਹਾਂ ਕਾਰਡਾਂ ਵਿੱਚ ਕਿਸ ਦੀ ਜਾਣਕਾਰੀ ਦਿੱਤੀ ਗਈ ਹੈ, ਕਿਸ ਦੀ ਤਸਵੀਰ ਵਰਤੀ ਜਾ ਰਹੀ ਹੈ। ਉਪਭੋਗਤਾ ਨੇ ਇਹ ਵੀ ਪੁੱਛਿਆ ਕਿ OpenAI ਦੇ ChatGPT ਟੂਲ ਨੇ ਆਧਾਰ ਕਾਰਡ ਬਣਾਉਣ ਲਈ ਕਿਹੜੀਆਂ ਤਸਵੀਰਾਂ ਦੀ ਵਰਤੋਂ ਕੀਤੀ ਅਤੇ ਇਸ ਨੂੰ ਟ੍ਰੇਨਿੰਗ ਡਾਟਾ ਕਿੱਥੋਂ ਮਿਲਿਆ।

Post Comment
No comments