AC Tips: 90% ਲੋਕਾਂ ਨੂੰ AC ਬੰਦ ਕਰਨਾ ਹੀ ਨਹੀਂ ਆਉਂਦਾ, ਇਸੇ ਕਰਕੇ ਆਉਂਦਾ ਬਿਜਲੀ ਦਾ ਮੋਟਾ ਬਿੱਲ ਤੇ ਹੁੰਦੇ 4 ਨੁਕਸਾਨ

How To Switch Off AC Correctly: ਦੇਸ਼ ਵਿੱਚ ਗਰਮੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਏਸੀ ਵੀ ਚਾਲੂ ਹੋ ਗਏ ਹਨ। ਅਪ੍ਰੈਲ, ਮਈ, ਜੂਨ ਤੇ ਜੁਲਾਈ ਵਿੱਚ ਖੂਬ ਏਸੀ ਚੱਲ਼ਣਗੇ ਤੇ ਬਿਜਲੀ ਦੇ ਬਿੱਲ ਵੀ ਮੋਟੇ ਆਉਣਗੇ। ਪਰ ਕੀ ਤੁਸੀਂ ਜਾਣਦੇ ਹੋ ਕਿ ਏਸੀ ਦੀ ਵਰਤੋਂ ਕਰਦੇ ਸਮੇਂ ਕਈ ਗਲਤੀਆਂ ਬਿਜਲੀ ਦਾ ਬਿੱਲ ਵਧਾ ਦਿੰਦੀਆਂ ਹਨ। ਇਨ੍ਹਾਂ ਗਲਤੀਆਂ ਨਾਲ ਨਾ ਸਿਰਫ ਬਿਜਲੀ ਦਾ ਬਿੱਲ ਵਧਦਾ ਹੈ ਸਗੋਂ ਤਕਨੀਕੀ ਨੁਕਸ ਪੈਣ ਦਾ ਖਤਰਾ ਵੀ ਵਧ ਜਾਂਦਾ ਹੈ।

ਬੇਸ਼ੱਕ ਜਾਣਕਾਰੀ ਦੀ ਘਾਟ ਕਰਕੇ ਲੋਕ ਕਈ ਗਲਤੀਆਂ ਕਰਦੇ ਹਨ ਪਰ ਇਨ੍ਹਾਂ ਵਿੱਚੋਂ 90 ਫੀਸਦੀ ਲੋਕ ਇੱਕੋ ਗਲਤੀ ਕਰਦੇ ਹਨ ਤੇ ਉਹ ਹੈ ਏਸੀ ਨੂੰ ਸਹੀ ਤਰੀਕਾ ਨਾਲ ਬੰਦ ਨਾ ਕਰਨਾ। ਜੀ ਹਾਂ! ਅਸੀਂ ਗੱਲ ਕਰ ਰਹੇ ਹਾਂ ਸਵਿੱਚ ਤੋਂ ਸਿੱਧਾ ਏਸੀ ਬੰਦ ਕਰਨ ਦੀ ਗਲਤੀ ਬਾਰੇ। ਇਹ ਆਦਤ ਨਾ ਸਿਰਫ਼ ਤੁਹਾਡੇ ਏਸੀ ਨੂੰ ਨੁਕਸਾਨ ਪਹੁੰਚਾਉਂਦੀ ਹੈ ਸਗੋਂ ਤੁਹਾਡੀ ਜੇਬ ਦਾ ਬਜਟ ਵੀ ਵਿਗਾੜ ਸਕਦੀ ਹੈ। ਆਓ ਜਾਣਦੇ ਹਾਂ ਕਿ ਰਿਮੋਟ ਦੀ ਵਰਤੋਂ ਕਰਕੇ ਏਸੀ ਨੂੰ ਬੰਦ ਕਰਨਾ ਸਹੀ ਤਰੀਕਾ ਕਿਉਂ ਹੈ ਤੇ ਸਵਿੱਚ ਦੀ ਵਰਤੋਂ ਕਰਕੇ ਸਿੱਧਾ ਏਸੀ ਬੰਦ ਕਰਨ ਨਾਲ ਵੱਡੀ ਸਮੱਸਿਆ ਕਿਉਂ ਹੋ ਸਕਦੀ ਹੈ।

1. ਕੰਪ੍ਰੈਸਰ ਖਰਾਬ ਹੋ ਸਕਦਾ
ਜੇਕਰ ਕੰਪ੍ਰੈਸਰ, ਜਿਸ ਨੂੰ AC ਦਾ ਦਿਲ ਕਿਹਾ ਜਾਂਦਾ ਹੈ, ਖਰਾਬ ਹੋ ਜਾਂਦਾ ਹੈ, ਤਾਂ ਸਮਝੋ ਕਿ ਸਾਰਾ ਸਿਸਟਮ ਹੀ ਬ੍ਰੇਕ ਹੋ ਗਿਆ। ਜਦੋਂ ਤੁਸੀਂ ਸਵਿੱਚ ਤੋਂ ਸਿੱਧਾ ਏਸੀ ਬੰਦ ਕਰਦੇ ਹੋ, ਤਾਂ ਇਸ ਦਾ ਅਚਾਨਕ ਪਾਵਰ ਕੱਟ ਵਰਗਾ ਪ੍ਰਭਾਵ ਹੁੰਦਾ ਹੈ ਜੋ ਕੰਪ੍ਰੈਸਰ 'ਤੇ ਬਹੁਤ ਜ਼ਿਆਦਾ ਦਬਾਅ ਪਾਉਂਦਾ ਹੈ। ਇਹ ਨਾ ਸਿਰਫ਼ ਇਸ ਨੂੰ ਨੁਕਸਾਨ ਪਹੁੰਚਾਉਂਦਾ ਹੈ ਸਗੋਂ ਇਸ ਦੀ ਉਮਰ ਵੀ ਘਟਾਉਂਦਾ ਹੈ।

2. ਠੰਢਕ ਦਾ ਪ੍ਰਭਾਵ ਘੱਟ ਹੋ ਸਕਦਾ
ਜੇਕਰ ਤੁਹਾਨੂੰ ਲੱਗਦਾ ਹੈ ਕਿ ਏਸੀ ਪਹਿਲਾਂ ਵਾਂਗ ਠੰਢਾ ਨਹੀਂ ਹੋ ਰਿਹਾ, ਤਾਂ ਕੀ ਇਹੀ ਆਦਤ ਇਸ ਦੇ ਪਿੱਛੇ ਦਾ ਕਾਰਨ ਤਾਂ ਨਹੀਂ? ਜੀ ਹਾਂ, ਵਾਰ-ਵਾਰ ਚਾਲੂ ਤੇ ਬੰਦ ਕਰਨ ਨਾਲ ਕੰਪ੍ਰੈਸਰ ਕਮਜ਼ੋਰ ਹੋ ਜਾਂਦਾ ਹੈ ਤੇ ਇਸ ਦੀ ਕੂਲਿੰਗ ਸਮਰੱਥਾ ਘੱਟ ਜਾਂਦੀ ਹੈ। ਇਸ ਦਾ ਮਤਲਬ ਹੈ ਕਿ ਗਰਮੀ ਤੋਂ ਰਾਹਤ ਮਿਲਣ ਦੀ ਬਜਾਏ, ਤੁਹਾਡੀਆਂ ਸਾਰੀਆਂ ਕੋਸ਼ਿਸ਼ਾਂ ਏਸੀ ਦੀ ਮੁਰੰਮਤ ਕਰਵਾਉਣ ਵਿੱਚ ਹੀ ਖਰਚ ਹੋ ਜਾਣਗੀਆਂ।

3. ਮੋਟਰ ਤੇ ਪੱਖਾ ਖਰਾਬ ਹੋ ਸਕਦੇ
ਏਸੀ ਦੀ ਮੋਟਰ ਤੇ ਪੱਖਾ ਬਹੁਤ ਹੀ ਸੰਵੇਦਨਸ਼ੀਲ ਹਿੱਸੇ ਹੁੰਦੇ ਹਨ। ਜਦੋਂ ਤੁਸੀਂ ਇਸ ਨੂੰ ਵਾਰ-ਵਾਰ ਸਿੱਧਾ ਬੰਦ ਕਰਦੇ ਹੋ, ਤਾਂ ਇਸ ਦਾ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਇਸ ਕਾਰਨ ਨਾ ਸਿਰਫ਼ ਉਨ੍ਹਾਂ ਦੀ ਕਾਰਗੁਜ਼ਾਰੀ ਵਿਗੜਦੀ ਹੈ, ਸਗੋਂ ਉਹ ਜਲਦੀ ਖਰਾਬ ਵੀ ਹੋ ਸਕਦੇ ਹਨ।

4. ਬਿਜਲੀ ਦੇ ਪੁਰਜ਼ੇ ਵੀ ਖਰਾਬ ਹੋ ਸਕਦੇ
AC ਨੂੰ ਸਪੋਰਟ ਕਰਨ ਵਾਲੇ ਸਵਿੱਚ ਤੇ ਸਾਕਟ ਆਮ ਬਿਜਲੀ ਦੇ ਉਪਕਰਨਾਂ ਤੋਂ ਵੱਖਰੇ ਹੁੰਦੇ ਹਨ। ਜੇਕਰ ਤੁਸੀਂ ਇਸ ਨੂੰ ਵਾਰ-ਵਾਰ ਚਾਲੂ ਤੇ ਬੰਦ ਕਰਦੇ ਹੋ, ਤਾਂ ਇਸ ਵਿੱਚ ਮੌਜੂਦ ਬਿਜਲੀ ਦੇ ਹਿੱਸੇ ਸੜ ਸਕਦੇ ਹਨ। ਜਦੋਂ ਉਹ ਖਰਾਬ ਹੋ ਜਾਂਦੇ ਹਨ, ਤਾਂ ਉਨ੍ਹਾਂ ਦੀ ਮੁਰੰਮਤ ਕਰਨ ਵਿੱਚ ਬਹੁਤ ਖਰਚਾ ਆਉਂਦਾ ਹੈ।

ਸਾਨੂੰ ਕੀ ਕਰਨਾ ਚਾਹੀਦਾ?

ਹਮੇਸ਼ਾ ਰਿਮੋਟ ਦੀ ਵਰਤੋਂ ਨਾਲ ਏਸੀ ਬੰਦ ਕਰੋ।

ਰਿਮੋਟ ਤੋਂ ਬੰਦ ਕਰਨ ਮਗਰੋਂ ਕੁਝ ਸਕਿੰਟਾਂ ਬਾਅਦ ਹੀ ਸਵਿੱਚ ਆਫ ਕਰੋ।

ਮੁੱਖ ਸਵਿੱਚ ਤੋਂ ਸਿੱਧਾ ਚਾਲੂ-ਬੰਦ ਕਰਨ ਤੋਂ ਬਚੋ, ਖਾਸ ਕਰਕੇ ਜਦੋਂ AC ਚਾਲੂ ਹੋਵੇ।

Post Comment
No comments