Breaking News

WhatsApp ਗਰੁੱਪ 'ਚ ਸ਼ਾਮਲ ਹੋਣ ਲਈ ਆਇਆ ਮੈਸੇਜ? ਹੋ ਜਾਓ ਸਾਵਧਾਨ, ਹੈਕਰਸ ਇਦਾਂ ਬਣਾ ਰਹੇ ਲੋਕਾਂ ਨੂੰ ਨਿਸ਼ਾਨਾ

ਜੇਕਰ ਕਿਸੇ ਅਣਜਾਣ ਵਿਅਕਤੀ ਨੇ ਤੁਹਾਨੂੰ WhatsApp ਗਰੁੱਪ ਵਿੱਚ ਸ਼ਾਮਲ ਹੋਣ ਲਈ ਇਨਵਾਈਟ ਕੀਤਾ ਹੈ ਤਾਂ ਸਾਵਧਾਨ ਰਹੋ। ਰੂਸੀ ਹੈਕਰ ਇਸ ਤਰੀਕੇ ਨਾਲ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮਾਈਕ੍ਰੋਸਾਫਟ ਦੀ ਇੱਕ ਨਵੀਂ ਰਿਪੋਰਟ ਦੇ ਅਨੁਸਾਰ ਰੂਸੀ ਹੈਕਰ ਗਰੁੱਪ Callisto, ਜਿਸ ਨੂੰ Star Blizzard ਵੀ ਕਿਹਾ ਜਾਂਦਾ ਹੈ, ਲੋਕਾਂ ਦੇ ਔਨਲਾਈਨ ਖਾਤਿਆਂ ਤੱਕ ਪਹੁੰਚ ਪ੍ਰਾਪਤ ਕਰਨ ਲਈ ਅਜਿਹੇ ਤਰੀਕੇ ਵਰਤ ਰਿਹਾ ਹੈ। ਇੱਕ ਵਾਰ ਖਾਤੇ 'ਤੇ ਐਕਸੈਸ ਪਾਉਣ ਤੋਂ ਬਾਅਦ, ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ।

ਇਸ ਤਰ੍ਹਾਂ ਲੋਕਾਂ ਨੂੰ ਫਸਾ ਰਹੇ ਹੈਕਰ

ਹੈਕਰਸ ਦਾ ਇਹ ਗਰੁੱਪ ਰੂਸ ਦੀ ਫੈਡਰਲ ਸਿਕਿਊਰਿਟੀ ਸਰਵਿਸ ਨਾਲ ਜੁੜਿਆ ਹੋਇਆ ਹੈ। ਇਹ ਹੈਕਰਸ ਪਹਿਲਾਂ ਖੁਦ ਅਧਿਕਾਰੀ ਜਾਂ ਨੇਤਾ ਬਣ ਕੇ ਲੋਕਾਂ ਨਾਲ ਸੰਪਰਕ ਕਰਦੇ ਹਨ ਅਤੇ ਉਨ੍ਹਾਂ ਦਾ ਵਿਸ਼ਵਾਸ ਜਿੱਤਦੇ ਹਨ। ਇੱਕ ਵਾਰ ਵਿਸ਼ਵਾਸ ਬਣਾਉਣ ਤੋਂ ਬਾਅਦ ਉਹ ਇੱਕ ਫਿਸ਼ਿੰਗ ਈਮੇਲ ਭੇਜਦੇ ਹਨ। ਇਸ ਵਿੱਚ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਲੋਕ ਇੱਕ ਅਜਿਹੀ ਵੈੱਬਸਾਈਟ 'ਤੇ ਪਹੁੰਚ ਜਾਂਦੇ ਹਨ, ਜੋ ਹੈਕਰਸ ਦੁਆਰਾ ਚਲਾਈ ਜਾਂਦੀ ਹੈ ਅਤੇ ਇੱਥੇ ਉਨ੍ਹਾਂ ਦੇ ਪਾਸਵਰਡ ਚੋਰੀ ਹੋ ਜਾਂਦੇ ਹਨ। ਹੁਣ ਇਹ ਗਰੁੱਪ ਲੋਕਾਂ ਦੇ ਵਟਸਐਪ ਖਾਤਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

QR ਕੋਡ ਦੀ ਲੈਂਦੇ ਮਦਦ

ਹੈਕਰਸ QR ਕੋਡ ਰਾਹੀਂ ਲੋਕਾਂ ਦੇ ਖਾਤਿਆਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਦੇ ਹਨ। ਈਮੇਲ ਵਿੱਚ ਇੱਕ QR ਕੋਡ ਦਿੱਤਾ ਹੁੰਦਾ ਹੈ। ਹੈਕਰ ਇਸ ਨੂੰ ਸਕੈਨ ਕਰਦੇ ਹਨ ਅਤੇ ਲੋਕਾਂ ਨੂੰ ਆਪਣਾ WhatsApp ਖਾਤਾ ਖੋਲ੍ਹਣ ਲਈ ਕਹਿੰਦੇ ਹਨ, ਪਰ ਅਸਲ ਵਿੱਚ ਇਹ ਉਪਭੋਗਤਾਵਾਂ ਦੇ ਮੈਸੇਜ ਤੱਕ ਪਹੁੰਚ ਕਰਨ ਦਾ ਇੱਕ ਸਾਧਨ ਹੈ। ਅਜਿਹਾ ਕਰਨ ਨਾਲ, ਉਪਭੋਗਤਾ ਦੇ ਮੈਸੇਜ ਤੱਕ ਪੂਰੀ ਪਹੁੰਚ ਹੈਕਰਾਂ ਕੋਲ ਚਲੀ ਜਾਂਦੀ ਹੈ।

ਵਟਸਐਪ ਨੇ ਵੀ ਯੂਜ਼ਰਸ ਨੂੰ ਦਿੱਤੀ ਚੇਤਾਵਨੀ

ਵਟਸਐਪ ਨੇ ਆਪਣੇ ਉਪਭੋਗਤਾਵਾਂ ਨੂੰ ਇਸ ਹੈਕਿੰਗ ਕੋਸ਼ਿਸ਼ ਬਾਰੇ ਚੇਤਾਵਨੀ ਵੀ ਦਿੱਤੀ ਹੈ। ਕੰਪਨੀ ਨੇ ਕਿਹਾ ਕਿ ਹਮੇਸ਼ਾ WhatsApp ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਹੀ ਆਪਣੇ ਖਾਤੇ ਨੂੰ ਲਿੰਕ ਕਰੋ। ਇਸ ਤੋਂ ਇਲਾਵਾ, ਕਦੇ ਵੀ ਕਿਸੇ ਅਣਜਾਣ ਵਿਅਕਤੀ ਦੁਆਰਾ ਭੇਜੇ ਗਏ ਲਿੰਕ 'ਤੇ ਕਲਿੱਕ ਨਾ ਕਰੋ।

No comments