Instagram ਦਾ Creators ਨੂੰ ਵੱਡਾ ਤੋਹਫਾ! ਹੁਣ ਅਪਲੋਡ ਕਰ ਸਕਣਗੇ 3 ਮਿੰਟ ਦੀ ਰੀਲਸ, ਬਦਲਿਆ ਇੱਕ ਹੋਰ ਫੀਚਰ

ਇੰਸਟਾਗ੍ਰਾਮ ਨੇ ਕ੍ਰੀਏਟਰਸ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ। ਹੁਣ ਕ੍ਰਿਏਟਰਸ ਕੋਲ ਲੰਬੀ ਰੀਲਸ ਅਪਲੋਡ ਕਰਨ ਦੀ ਸਹੂਲਤ ਵੀ ਹੋਵੇਗੀ। ਦਰਅਸਲ, ਹੁਣ ਇੰਸਟਾਗ੍ਰਾਮ 'ਤੇ 3 ਮਿੰਟ ਤੱਕ ਦੀਆਂ ਰੀਲਸ ਅਪਲੋਡ ਕਰ ਸਕਦੇ ਹੋ। ਇਸ ਤੋਂ ਇਲਾਵਾ, ਕੰਪਨੀ ਹੁਣ ਯੂਜ਼ਰ ਦੇ ਪ੍ਰੋਫਾਈਲ ਗਰਿੱਡ ਨੂੰ ਵੀ ਬਦਲਣ ਦੀ ਤਿਆਰੀ ਹੈ। ਹੁਣ ਇੱਥੇ ਸਕੂਏਰ ਦੀ ਬਜਾਏ ਰਕਟੈਂਗਲ ਬਾਕਸੇਸ ਨਜ਼ਰ ਆਉਣਗੇ। ਆਉਣ ਵਾਲੇ ਦਿਨਾਂ ਵਿੱਚ, ਇੰਸਟਾਗ੍ਰਾਮ ਇੱਕ ਦੋਸਤਾਂ ਵਲੋਂ ਲਾਈਕ ਕੀਤੀ ਗਈ ਰੀਲ ਨੂੰ ਇੱਕ ਸੈਕਸ਼ਨ ਵਿੱਚ ਦਿਖਾਉਣ ਦੀ ਤਿਆਰੀ ਕਰ ਰਹੀ ਹੈ। ਆਓ ਜਾਣਦੇ ਹਾਂ ਪੂਰੀ ਖਬਰ-

ਹੁਣ ਲੰਬੀ ਰੀਲਸ ਅਪਲੋਡ ਕਰ ਸਕਣਗੇ ਯੂਜ਼ਰ

ਇੰਸਟਾਗ੍ਰਾਮ ਦੇ ਮੁਖੀ ਐਡਮ ਮੋਸੇਰੀ ਨੇ ਇਸ ਫੈਸਲੇ ਬਾਰੇ ਜਾਣਕਾਰੀ ਦਿੰਦੇ ਹੋਇਆਂ ਇੱਕ ਵੀਡੀਓ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਤੁਸੀਂ ਇੰਸਟਾਗ੍ਰਾਮ 'ਤੇ 3 ਮਿੰਟ ਦੀਆਂ ਲੰਬੀਆਂ ਰੀਲਸ ਅਪਲੋਡ ਕਰ ਸਕੋਗੇ। ਪਹਿਲਾਂ ਸਿਰਫ਼ 90-ਸਕਿੰਟ ਦੀਆਂ ਰੀਲਾਂ ਹੀ ਅਪਲੋਡ ਕੀਤੀਆਂ ਜਾਂਦੀਆਂ ਸਨ ਕਿਉਂਕਿ ਇੰਸਟਾਗ੍ਰਾਮ ਦਾ ਫੋਕਸ ਸ਼ਾਰਟ-ਵੀਡੀਓਜ਼ 'ਤੇ ਸੀ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਕ੍ਰਿਏਟਰਸ ਨੇ ਉਨ੍ਹਾਂ ਨੂੰ ਫੀਡਬੈਕ ਦਿੱਤਾ ਕਿ 90 ਸਕਿੰਟ ਬਹੁਤ ਘੱਟ ਹੁੰਦੇ ਹਨ। ਇਸ ਲਈ ਹੁਣ ਮਿਆਦ ਵਧਾਈ ਜਾ ਰਹੀ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਇਸ ਨਾਲ ਲੋਕਾਂ ਨੂੰ ਆਪਣੀਆਂ ਕਹਾਣੀਆਂ ਸੁਣਾਉਣ ਵਿੱਚ ਮਦਦ ਮਿਲੇਗੀ। ਇੰਸਟਾਗ੍ਰਾਮ ਤੋਂ ਪਹਿਲਾਂ, ਯੂਟਿਊਬ ਨੇ ਵੀ ਆਪਣੇ ਸ਼ਾਰਟਸ ਵੀਡੀਓਜ਼ ਦੀ ਮਿਆਦ ਵਧਾ ਕੇ 3 ਮਿੰਟ ਕਰ ਦਿੱਤੀ ਸੀ।

ਪ੍ਰੋਫਾਈਲ ਗਰਿੱਡ ਵਿੱਚ ਹੋਵੇਗਾ ਆਹ ਬਦਲਾਅ

ਹੁਣ ਇੰਸਟਾਗ੍ਰਾਮ 'ਤੇ ਪ੍ਰੋਫਾਈਲ ਗਰਿੱਡ 'ਤੇ ਸਕੂਏਰ ਦੀ ਬਜਾਏ ਇੱਕ ਰਕਟੈਂਗਲ ਬਾਕਸ ਨਜ਼ਰ ਆਵੇਗਾ। ਮੋਸੇਰੀ ਨੇ ਕਿਹਾ ਕਿ ਕੁਝ ਯੂਜ਼ਰਸ ਨੂੰ ਸਕੂਏਰ ਪਸੰਦ ਹੈ ਅਤੇ ਸਕੂਏਰ ਫੋਟੋ ਇੱਕ ਤਰ੍ਹਾਂ ਨਾਲ ਇੰਸਟਾਗ੍ਰਾਮ ਦੀ ਹੈਰੀਟੇਜ ਰਹੀ ਹੈ, ਪਰ ਇਸ ਸਮੇਂ ਜੋ ਅਪਲੋਡ ਕੀਤਾ ਜਾ ਰਿਹਾ ਹੈ ਉਹ ਜ਼ਿਆਦਾਤਰ ਵਰਟੀਕਲ ਓਰੀਐਂਟੇਸ਼ਨ ਵਿੱਚ ਹੈ। ਇਸ ਨੂੰ ਕ੍ਰਾਪ ਕਰਨਾ ਠੀਕ ਨਹੀਂ ਹੈ। ਇਸ ਵਿਸ਼ੇਸ਼ਤਾ ਵੀ ਹੌਲੀ-ਹੌਲੀ ਯੂਜ਼ਰਸ ਲਈ ਰੋਲਆਊਟ ਹੋ ਰਿਹਾ ਹੈ।

ਦੋਸਤਾਂ ਵਲੋਂ ਲਾਈਕ ਕੀਤੀਆਂ ਰੀਲਾਂ ਵੱਖਰੀਆਂ ਨਜ਼ਰ ਆਉਣਗੀਆਂ

ਇੰਸਟਾਗ੍ਰਾਮ ਇੱਕ ਹੋਰ ਨਵੇਂ ਫੀਚਰ ਰੀਲਸ ਵਿੱਚ ਇੱਕ ਨਵਾਂ ਟੈਬ ਲਿਆਉਣ ਜਾ ਰਹੀ ਹੈ। ਇਸ ਵਿੱਚ ਉਹ ਵੀਡੀਓਜ਼ ਦਿਖਾਏ ਜਾਣਗੇ, ਜਿਨ੍ਹਾਂ ਨੂੰ ਉਨ੍ਹਾਂ ਦੇ ਦੋਸਤਾਂ ਨੇ ਲਾਈਕ ਕੀਤਾ ਹੈ ਜਾਂ ਫਿਰ ਜਿਨ੍ਹਾਂ 'ਤੇ ਕੁਮੈਂਟ ਕੀਤਾ ਹੈ। ਇਹ ਕੰਪਨੀ ਦੇ ਪੁਰਾਣੀ ਐਕਟੀਵਿਟੀ ਫੀਡ ਦੀ ਤਰ੍ਹਾਂ ਹੋਵੇਗਾ, ਜਿਸ ਵਿੱਚ ਯੂਜ਼ਰਸ ਨੂੰ ਉਨ੍ਹਾਂ ਵੀਡੀਓਜ਼ ਨੂੰ ਦਿਖਾਇਆ ਜਾਂਦਾ ਸੀ, ਜਿਨ੍ਹਾਂ ਨੂੰ ਉਨ੍ਹਾਂ ਦੇ ਦੋਸਤ ਨੇ ਲਾਈਕ ਕੀਤਾ ਹੈ।

No comments