Breaking News

Cheap Recharge: ਕ੍ਰਿਸਮਿਸ ਮੌਕੇ ਮੋਬਾਈਲ ਯੂਜ਼ਰਸ ਲਈ Good News, ਨਵੇਂ ਸਾਲ ਤੋਂ ਪਹਿਲਾਂ ਸਸਤੇ ਰਿਚਾਰਜ ਦਾ ਧਮਾਕਾ!

Cheap Recharge: ਮੋਬਾਇਲ ਯੂਜ਼ਰਸ ਲਈ ਨਵੇਂ ਸਾਲ ਤੋਂ ਪਹਿਲਾਂ ਖਾਸ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਇਸ ਸਾਲ ਰਿਚਾਰਜ ਮਹਿੰਗਾ ਹੋਣ ਦੇ ਵਿਚਕਾਰ, ਯੂਜ਼ਰਸ ਨੂੰ ਨਵੇਂ ਸਾਲ 'ਤੇ ਵੱਡੇ ਤੋਹਫੇ ਮਿਲਣ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਭਾਰਤੀ ਟੈਲੀਕਾਮ ਕੰਪਨੀਆਂ ਜਲਦ ਹੀ ਰਿਚਾਰਜ ਨੂੰ ਲੈ ਕੇ ਰਾਹਤ ਦੇਣ ਜਾ ਰਹੀਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਨੇ JIO, Airtel, Vodafone Idia (Vi) ਅਤੇ BSNL ਨੂੰ ਸਿਰਫ ਕਾਲਿੰਗ ਅਤੇ SMS ਰੀਚਾਰਜ ਪਲਾਨ ਲਾਂਚ ਕਰਨ ਲਈ ਕਿਹਾ ਹੈ, ਜਿਸ ਦੀ ਵੈਧਤਾ ਵੀ ਸ਼ਾਮਲ ਹੋਣੀ ਚਾਹੀਦੀ ਹੈ। ਟਰਾਈ ਨੇ ਦੂਰਸੰਚਾਰ ਕੰਪਨੀਆਂ ਨੂੰ ਕਾਲਾਂ ਅਤੇ ਐਸਐਮਐਸ ਲਈ ਘੱਟੋ-ਘੱਟ ਇੱਕ ਰੀਚਾਰਜ ਪਲਾਨ ਦੀ ਪੇਸ਼ਕਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ ਜਿਸ ਵਿੱਚ ਡੇਟਾ ਭਾਵ ਇੰਟਰਨੈਟ ਸ਼ਾਮਲ ਨਹੀਂ ਹੈ।

ਮਹਿੰਗੇ ਪਲਾਨ ਖਰੀਦਣੇ ਪੈਣਗੇ

ਜਾਣਕਾਰੀ ਮੁਤਾਬਕ ਇਸ ਕਦਮ ਨਾਲ ਜ਼ਿਆਦਾਤਰ ਉਨ੍ਹਾਂ ਲੋਕਾਂ ਨੂੰ ਫਾਇਦਾ ਹੋਵੇਗਾ ਜਿਨ੍ਹਾਂ ਨੂੰ ਜ਼ਿਆਦਾ ਡਾਟਾ ਦੀ ਜ਼ਰੂਰਤ ਨਹੀਂ ਹੈ, ਪਰ ਉਨ੍ਹਾਂ ਨੂੰ ਆਪਣੇ ਮੋਬਾਇਲ ਨੂੰ ਐਕਟਿਵ ਰੱਖਣ ਲਈ ਮਹਿੰਗੇ ਪਲਾਨ ਖਰੀਦਣੇ ਪੈਣਗੇ। ਹੁਣ ਉਨ੍ਹਾਂ ਗਾਹਕਾਂ ਲਈ ਵੱਖਰੇ ਪਲਾਨ ਜਾਰੀ ਕੀਤੇ ਜਾਣਗੇ ਜਿਨ੍ਹਾਂ ਨੂੰ ਸਿਰਫ਼ ਵੌਇਸ ਕਾਲ ਅਤੇ ਐਸਐਮਐਸ ਸਹੂਲਤਾਂ ਦੀ ਲੋੜ ਹੈ। ਜੋ ਲੋਕ ਇੰਟਰਨੈੱਟ ਦੀ ਵਰਤੋਂ ਨਹੀਂ ਕਰਦੇ ਹਨ, ਉਨ੍ਹਾਂ ਨੂੰ ਹੁਣ ਡੇਟਾ ਦੇ ਨਾਲ ਮਹਿੰਗੇ ਰੀਚਾਰਜ ਪਲਾਨ ਖਰੀਦਣ ਦੀ ਜ਼ਰੂਰਤ ਨਹੀਂ ਹੋਵੇਗੀ।

ਡਾਟਾ ਦੀ ਵਰਤੋਂ ਨਹੀਂ ਕਰਨ ਵਾਲਿਆਂ ਲਈ ਫਾਇਦੇਮੰਦ

ਦੱਸ ਦਈਏ ਕਿ ਕੰਪਨੀਆਂ ਜ਼ਿਆਦਾਤਰ ਉਨ੍ਹਾਂ ਪਲਾਨ 'ਤੇ ਫੋਕਸ ਕਰਦੀਆਂ ਹਨ ਜਿਨ੍ਹਾਂ 'ਚ ਜ਼ਿਆਦਾ ਡਾਟਾ ਪਲਾਨ ਹੁੰਦਾ ਹੈ ਕਿਉਂਕਿ ਇਨ੍ਹਾਂ ਦਿਨਾਂ 'ਚ ਹਰ ਕਿਸੇ ਨੂੰ ਜ਼ਿਆਦਾ ਡਾਟਾ ਦੀ ਜ਼ਰੂਰਤ ਹੁੰਦੀ ਹੈ। ਪਰ ਕੁਝ ਯੂਜ਼ਰਸ ਅਜਿਹੇ ਹਨ ਜੋ ਜ਼ਿਆਦਾ ਡਾਟਾ ਦੀ ਵਰਤੋਂ ਨਹੀਂ ਕਰਦੇ ਹਨ। ਇਸ ਲਈ ਇਹ ਖਬਰ ਉਨ੍ਹਾਂ ਲਈ ਵੱਡੀ ਰਾਹਤ ਵਾਲੀ ਹੈ।

No comments