1 ਦਸੰਬਰ ਤੋਂ ਮੋਬਾਈਲ 'ਚ ਨਹੀਂ ਆਉਣਗੇ OTP! Jio, Airtel, Vi ਅਤੇ BSNL ਯੂਜ਼ਰ ਜਾਣ ਲਓ ਆਹ ਨਿਯਮ

TRAI New Guidelines: ਜਿਵੇਂ-ਜਿਵੇਂ ਇੰਟਰਨੈੱਟ ਅਤੇ ਸਮਾਰਟਫ਼ੋਨ ਦੀ ਵਰਤੋਂ ਵੱਧ ਰਹੀ ਹੈ, ਕਈ ਤਰ੍ਹਾਂ ਦੇ ਖ਼ਤਰੇ ਵੀ ਵੱਧ ਗਏ ਹਨ। ਸਮਾਰਟਫ਼ੋਨਾਂ ਨੇ ਨਾ ਸਿਰਫ਼ ਸਾਡੇ ਬਹੁਤ ਸਾਰੇ ਔਖੇ ਕੰਮਾਂ ਨੂੰ ਆਸਾਨ ਬਣਾ ਦਿੱਤਾ ਹੈ ਬਲਕਿ ਇਸ ਨੇ ਘੁਟਾਲੇ ਕਰਨ ਵਾਲਿਆਂ ਅਤੇ ਸਾਈਬਰ ਅਪਰਾਧੀਆਂ ਨੂੰ ਲੋਕਾਂ ਨੂੰ ਠੱਗਣ ਦੇਣ ਦਾ ਇੱਕ ਸਮਾਰਟ ਤਰੀਕਾ ਵੀ ਦੇ ਦਿੱਤਾ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਨੇ ਹਾਲ ਹੀ ਵਿੱਚ ਲੋਕਾਂ ਨੂੰ ਘੁਟਾਲਿਆਂ ਅਤੇ ਆਨਲਾਈਨ ਧੋਖਾਧੜੀ ਤੋਂ ਬਚਾਉਣ ਲਈ ਕਈ ਕਦਮ ਚੁੱਕੇ ਹਨ।

ਹਾਲ ਹੀ 'ਚ ਟਰਾਈ ਨੇ ਟੈਲੀਕਾਮ ਕੰਪਨੀਆਂ ਨੂੰ ਆਨਲਾਈਨ ਧੋਖਾਧੜੀ ਨੂੰ ਰੋਕਣ ਲਈ ਟ੍ਰੇਸੇਬਿਲਟੀ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਹ ਇੱਕ ਵੱਡਾ ਫੈਸਲਾ ਸੀ। ਤੁਹਾਨੂੰ ਦੱਸ ਦਈਏ ਕਿ ਟਰਾਈ ਨੇ ਅਗਸਤ ਵਿੱਚ Commercial Message ਅਤੇ ਓਟੀਪੀ ਨਾਲ ਸਬੰਧਤ ਟ੍ਰੇਸੇਬਿਲਟੀ ਨਿਯਮਾਂ ਨੂੰ ਲਾਗੂ ਕਰਨ ਲਈ ਨਿਰਦੇਸ਼ ਜਾਰੀ ਕੀਤੇ ਸਨ। ਟਰਾਈ ਕਈ ਵਾਰ ਇਸ ਦੇ ਲਾਗੂ ਹੋਣ ਦੀ ਤਾਰੀਖ ਵਿੱਚ ਬਦਲਾਅ ਕਰ ਚੁੱਕੀ ਹੈ।

ਟੈਲੀਕਾਮ ਕੰਪਨੀਆਂ ਕੋਲ ਟਰਾਈ ਓਟੀਪੀ ਮੈਸੇਜ ਦੀ ਟ੍ਰੇਸੇਬਿਲਟੀ ਨੂੰ ਲਾਗੂ ਕਰਨ ਲਈ ਪਹਿਲਾਂ 31 ਅਕਤੂਬਰ ਤੱਕ ਦਾ ਸਮਾਂ ਸੀ। Jio, Airtel, Vi ਅਤੇ BSNL ਦੀ ਮੰਗ ਤੋਂ ਬਾਅਦ ਕੰਪਨੀ ਨੇ ਆਪਣੀ ਸਮਾਂ ਸੀਮਾ 31 ਨਵੰਬਰ ਤੱਕ ਵਧਾ ਦਿੱਤੀ ਸੀ। ਹੁਣ ਜਦੋਂ ਇਸਦੀ ਸਮਾਂ ਸੀਮਾ ਨਵੰਬਰ ਵਿੱਚ ਖਤਮ ਹੋਣ ਵਾਲੀ ਹੈ ਤਾਂ ਦੂਰਸੰਚਾਰ ਕੰਪਨੀਆਂ ਨੂੰ ਕਮਰਸ਼ੀਅਲ ਮੈਸੇਜ ਅਤੇ OTP ਸੰਦੇਸ਼ਾਂ ਨੂੰ ਟਰੈਕ ਕਰਨ ਲਈ ਟ੍ਰੇਸੇਬਿਲਟੀ ਨਿਯਮ ਲਾਗੂ ਕਰਨਾ ਹੋਵੇਗਾ।

ਜੇਕਰ Jio, Airtel, Vi ਅਤੇ BSNL 1 ਦਸੰਬਰ ਤੋਂ ਟ੍ਰੇਸੇਬਿਲਟੀ ਨਿਯਮ ਲਾਗੂ ਕਰਦੇ ਹਨ, ਤਾਂ OTP ਮੈਸੇਜ ਆਉਣ ਵਿੱਚ ਸਮਾਂ ਲੱਗ ਸਕਦਾ ਹੈ। ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਬੈਂਕਿੰਗ ਜਾਂ ਰਿਜ਼ਰਵੇਸ਼ਨ ਵਰਗਾ ਕੋਈ ਕੰਮ ਕਰਦੇ ਹੋ, ਤਾਂ ਤੁਹਾਨੂੰ OTT ਪ੍ਰਾਪਤ ਕਰਨ ਵਿੱਚ ਸਮਾਂ ਲੱਗ ਸਕਦਾ ਹੈ। ਦਰਅਸਲ, ਟਰਾਈ ਨੇ ਅਜਿਹਾ ਕਦਮ ਇਸ ਲਈ ਚੁੱਕਿਆ ਹੈ ਕਿਉਂਕਿ ਕਈ ਵਾਰ ਘੁਟਾਲੇਬਾਜ਼ ਫਰਜ਼ੀ ਓਟੀਪੀ ਸੰਦੇਸ਼ਾਂ ਰਾਹੀਂ ਲੋਕਾਂ ਦੇ ਡਿਵਾਈਸਾਂ ਤੱਕ ਪਹੁੰਚ ਕਰ ਲੈਂਦੇ ਹਨ ਅਤੇ ਇਸ ਨਾਲ ਲੋਕਾਂ ਨੂੰ ਭਾਰੀ ਨੁਕਸਾਨ ਹੁੰਦਾ ਹੈ। ਟਰਾਈ ਨੇ ਸਾਰੀਆਂ ਟੈਲੀਕਾਮ ਕੰਪਨੀਆਂ 'ਤੇ ਇਸ ਨੂੰ ਸਖਤੀ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ ਹੈ।

No comments