Breaking News

World Smallest Vaccum Cleaner: ਭਾਰਤੀ ਸ਼ਖ਼ਸ ਦਾ ਕਮਾਲ ! ਨਹੁੰ ਜਿੱਡਾ ਦੁਨੀਆ ਦਾ ਸਭ ਤੋਂ ਛੋਟਾ ਵੈਕਿਊਮ ਕਲੀਨਰ ਬਣਾ ਕੇ ਵਿਸ਼ਵ ਰਿਕਾਰਡ ਕੀਤਾ ਆਪਣੇ ਨਾਮ

World Smallest Vaccum Cleaner: ਤੁਸੀਂ ਘਰ, ਦਫਤਰ ਅਤੇ ਹੋਰ ਥਾਵਾਂ 'ਤੇ ਵੈਕਿਊਮ ਕਲੀਨਰ ਦੇਖੇ ਹੋਣਗੇ। ਵੈਸੇ ਤਾਂ ਕਈ ਕੰਪਨੀਆਂ ਵੈਕਿਊਮ ਕਲੀਨਰ ਬਣਾਉਂਦੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦਾ ਸਭ ਤੋਂ ਛੋਟਾ ਵੈਕਿਊਮ ਕਲੀਨਰ ਇਨਸਾਨ ਦੇ ਨਹੁੰ ਤੋਂ ਵੀ ਛੋਟਾ ਹੈ। ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਇਸ ਵੈਕਿਊਮ ਕਲੀਨਰ ਦੀ ਕਾਫੀ ਚਰਚਾ ਹੋ ਰਹੀ ਹੈ। ਇਸਦਾ ਆਕਾਰ 0.65 ਸੈਂਟੀਮੀਟਰ (0.25 ਇੰਚ) ਹੈ।

ਦਰਅਸਲ, 23 ਸਾਲਾ ਭਾਰਤੀ ਤਪਾਲਾ ਨਦਾਮੁਨੀ ਨੇ ਦੁਨੀਆ ਦਾ ਸਭ ਤੋਂ ਛੋਟਾ ਵੈਕਿਊਮ ਕਲੀਨਰ ਤਿਆਰ ਕੀਤਾ ਹੈ। ਇਸ ਕਲੀਨਰ ਦਾ ਨਾਂ ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ ਹੈ। ਉਸ ਨੇ ਇਹ ਖਿਤਾਬ ਇਕ ਵਾਰ ਨਹੀਂ ਸਗੋਂ ਦੋ ਵਾਰ ਹਾਸਲ ਕੀਤਾ ਹੈ। ਨਦਾਮੁਨੀ ਦਾ ਵੈਕਿਊਮ ਕਲੀਨਰ ਸਿਰਫ਼ 0.65 ਸੈਂਟੀਮੀਟਰ (0.25 ਇੰਚ) ਹੈ। ਇਹ ਮਨੁੱਖੀ ਉਂਗਲ ਦੇ ਨਹੁੰ ਤੋਂ ਵੀ ਛੋਟਾ ਹੈ। ਇਹ ਡਿਵਾਇਸ ਸਾਲ 2022 ਵਿੱਚ ਬਣੇ ਪਿਛਲੇ ਰਿਕਾਰਡ ਨਾਲੋਂ ਵੀ 0.2 ਸੈਂਟੀਮੀਟਰ ਛੋਟਾ ਹੈ। ਗਿਨੀਜ਼ ਵਰਲਡ ਰਿਕਾਰਡ ਦੇ ਅਨੁਸਾਰ, ਵੈਕਿਊਮ ਕਲੀਨਰ ਦਾ ਮਾਪ ਸਭ ਤੋਂ ਛੋਟੇ ਹਿੱਸੇ ਤੋਂ ਲਿਆ ਜਾਂਦਾ ਹੈ। ਇਸ ਵਿਚ ਹੈਂਡਲ ਅਤੇ ਪਾਵਰ ਕਾਰਡ ਵੀ ਸ਼ਾਮਲ ਨਹੀਂ ਹਨ।

ਸਾਲ 2020 ਵਿੱਚ ਵੀ ਰਿਕਾਰਡ ਬਣਿਆ ਸੀ

ਤੁਹਾਨੂੰ ਦੱਸ ਦੇਈਏ ਕਿ ਸਾਲ 2020 ਵਿੱਚ ਵੀ ਨਦਾਮੁਨੀ ਨੇ 1.76 ਸੈਂਟੀਮੀਟਰ ਦਾ ਵੈਕਿਊਮ ਕਲੀਨਰ ਬਣਾਇਆ ਸੀ। ਜਦੋਂ ਉਸਦਾ ਰਿਕਾਰਡ ਟੁੱਟ ਗਿਆ ਤਾਂ ਉਸਨੇ ਦੁਬਾਰਾ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਸ ਦੀਆਂ ਅਗਲੀਆਂ ਦੋ ਕੋਸ਼ਿਸ਼ਾਂ ਅਸਫਲ ਰਹੀਆਂ। ਪਰ ਇਸ ਤੋਂ ਬਾਅਦ ਉਸ ਨੇ ਨਵਾਂ ਡਿਜ਼ਾਈਨ ਤਿਆਰ ਕੀਤਾ। ਉਨ੍ਹਾਂ ਨੇ ਸਾਲ 2024 'ਚ ਇਹ ਰਿਕਾਰਡ ਫਿਰ ਬਣਾਇਆ ਹੈ। ਇਸ ਵੈਕਿਊਮ ਕਲੀਨਰ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ।

ਵੈਕਿਊਮ ਕਲੀਨਰ ਕੀ ਹੈ?

ਤੁਹਾਨੂੰ ਦੱਸ ਦੇਈਏ ਕਿ ਵੈਕਿਊਮ ਕਲੀਨਰ ਇੱਕ ਇਲੈਕਟ੍ਰਿਕ ਡਿਵਾਈਸ ਹੈ। ਇਹ ਇੱਕ ਵਿਸ਼ੇਸ਼ ਸਿਸਟਮ 'ਤੇ ਕੰਮ ਕਰਦਾ ਹੈ। ਇਸ ਵਿੱਚ ਮੋਟਰ ਦੀ ਮਦਦ ਨਾਲ ਹਵਾ ਦਾ ਦਬਾਅ ਬਣਾਇਆ ਜਾਂਦਾ ਹੈ। ਇਹ ਧੂੜ ਅਤੇ ਮਿੱਟੀ ਨੂੰ ਸਾਫ਼ ਕਰਨ ਲਈ ਵਰਤਿਆ ਜਾਂਦਾ ਹੈ. ਜ਼ਿਆਦਾਤਰ ਲੋਕ ਇਸ ਦੀ ਵਰਤੋਂ ਘਰ ਦੀ ਸਫਾਈ ਲਈ ਕਰਦੇ ਹਨ।

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://ift.tt/Bdwr90O 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।

No comments