Breaking News

ਰੇਲਵੇ ਸਟੇਸ਼ਨਾਂ 'ਤੇ ਮੁਫ਼ਤ WiFi ਚਲਾਉਣ ਵਾਲੇ ਹੋ ਜਾਓ ਸਾਵਧਾਨ ! ਹੈਕਰਾਂ ਨੇ 19 ਸਟੇਸ਼ਨਾਂ ਨੂੰ ਬਣਾਇਆ ਨਿਸ਼ਾਨਾ, ਜਾਣੋ ਹਰ ਜਾਣਕਾਰੀ

Wi-Fi Cyber ​​Attack: ਬ੍ਰਿਟੇਨ ਵਿੱਚ ਇੱਕ ਵੱਡਾ ਸਾਈਬਰ ਹਮਲਾ ਹੋਇਆ ਹੈ। ਜਾਣਕਾਰੀ ਮੁਤਾਬਕ 19 ਰੇਲਵੇ ਸਟੇਸ਼ਨਾਂ 'ਤੇ ਪਬਲਿਕ ਵਾਈ-ਫਾਈ ਨੈੱਟਵਰਕ ਨੂੰ ਹੈਕ ਕਰ ਲਿਆ ਗਿਆ ਸੀ। ਇਹ ਨੈੱਟਵਰਕ ਬੁੱਧਵਾਰ ਨੂੰ ਹੈਕ ਹੋ ਗਿਆ ਸੀ, ਜਿਸ ਦਾ ਅਸਰ ਵੀਰਵਾਰ ਨੂੰ ਵੀ ਜਾਰੀ ਰਿਹਾ। ਹੁਣ ਤੱਕ ਇਹ ਨੈੱਟਵਰਕ ਰਿਕਵਰ ਨਹੀਂ ਹੋਇਆ ਹੈ। ਬ੍ਰਿਟਿਸ਼ ਟ੍ਰਾਂਸਪੋਰਟ ਪੁਲਿਸ (BTP) ਸਾਈਬਰ ਹਮਲੇ ਦੀ ਜਾਂਚ ਕਰ ਰਹੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਲੰਡਨ, ਮਾਨਚੈਸਟਰ ਅਤੇ ਬਰਮਿੰਘਮ ਸਮੇਤ ਬ੍ਰਿਟੇਨ ਦੇ 19 ਰੇਲਵੇ ਸਟੇਸ਼ਨਾਂ ਦੇ ਪਬਲਿਕ ਵਾਈ-ਫਾਈ ਨੈੱਟਵਰਕ ਨੂੰ ਹੈਕ ਕਰ ਲਿਆ ਗਿਆ। ਜਿਵੇਂ ਹੀ ਯਾਤਰੀਆਂ ਨੇ ਜਨਤਕ ਵਾਈ-ਫਾਈ ਦੀ ਵਰਤੋਂ ਕਰਨ ਲਈ ਲੌਗਇਨ ਕੀਤਾ, ਉਨ੍ਹਾਂ ਨੂੰ ਅੱਤਵਾਦੀ ਹਮਲਿਆਂ ਸੰਬੰਧੀ ਸੰਦੇਸ਼ ਮਿਲਿਆ। ਸੁਨੇਹਿਆਂ 'ਚ ਅਜੀਬ ਸੁਰੱਖਿਆ ਚਿਤਾਵਨੀਆਂ ਤੇ ਸ਼ੱਕੀ ਪੌਪ-ਅੱਪ ਆਉਣ ਲੱਗੇ, ਜਿਸ ਕਾਰਨ ਯਾਤਰੀ ਡਰ ਗਏ। ਇਸ ਦੀ ਸੂਚਨਾ ਮਿਲਦੇ ਹੀ ਅਧਿਕਾਰੀਆਂ ਨੇ ਵਾਈ-ਫਾਈ ਨੈੱਟਵਰਕ ਨੂੰ ਬੰਦ ਕਰ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਬੀਟੀਪੀ ਨੇ ਪੁਸ਼ਟੀ ਕੀਤੀ ਕਿ ਉਹ ਇਸ ਮਾਮਲੇ ਦੀ ਸਰਗਰਮੀ ਨਾਲ ਜਾਂਚ ਕਰ ਰਿਹਾ ਹੈ। ਇਸ ਵਿੱਚ ਕਿਹਾ ਗਿਆ ਹੈ: "ਸਾਨੂੰ ਕੱਲ੍ਹ ਸ਼ਾਮ 5:03 ਵਜੇ ਨੈੱਟਵਰਕ ਰੇਲ ਵਾਈ-ਫਾਈ ਸੇਵਾਵਾਂ 'ਤੇ ਇਸਲਾਮੋਫੋਬਿਕ ਸੰਦੇਸ਼ਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਸਾਈਬਰ ਹਮਲੇ ਦੀ ਰਿਪੋਰਟ ਮਿਲੀ ਹੈ, ਅਸੀਂ ਇਸ ਘਟਨਾ ਦੀ ਤੇਜ਼ੀ ਨਾਲ ਜਾਂਚ ਕਰਨ ਲਈ ਨੈੱਟਵਰਕ ਰੇਲ ਨਾਲ ਕੰਮ ਕਰ ਰਹੇ ਹਾਂ।

ਸਾਈਬਰ ਮਾਹਿਰਾਂ ਮੁਤਾਬਕ ਪਬਲਿਕ ਵਾਈ-ਫਾਈ ਸੁਰੱਖਿਅਤ ਨਹੀਂ ਹੈ ਕਿਉਂਕਿ ਉੱਥੇ ਕੋਈ ਵੀ ਆਸਾਨੀ ਨਾਲ ਨੈੱਟਵਰਕ ਤੱਕ ਪਹੁੰਚ ਕਰ ਸਕਦਾ ਹੈ। ਅਜਿਹੇ 'ਚ ਜੇਕਰ ਤੁਸੀਂ ਪਬਲਿਕ ਵਾਈ-ਫਾਈ ਦੀ ਵਰਤੋਂ ਕਰ ਰਹੇ ਹੋ ਤਾਂ ਅਜਿਹੀ ਕੋਈ ਵੀ ਵੈੱਬਸਾਈਟ ਨਾ ਖੋਲ੍ਹੋ ਜਿੱਥੋਂ ਤੁਹਾਡੀ ਨਿੱਜੀ ਜਾਣਕਾਰੀ ਲੀਕ ਹੋ ਸਕਦੀ ਹੈ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://ift.tt/Vkas0y6 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

No comments