Breaking News

Alert: ਭੁੱਲ ਕੇ ਵੀ ਇਨ੍ਹਾਂ ਨੰਬਰਾਂ ਤੋਂ ਆਈ ਕਾਲ ਨਾ ਕਰੋ ਰਿਸੀਵ, ਉੱਡ ਜਾਏਗੀ ਜਿੰਦਗੀ ਭਰ ਦੀ ਕਮਾਈ

Never pick up WhatsApp calls: ਦੇਸ਼ ਵਿੱਚ ਹਰ ਰੋਜ਼ ਸਾਈਬਰ ਘੁਟਾਲੇ ਹੋ ਰਹੇ ਹਨ। ਕੋਈ ਸਰਕਾਰੀ ਅਧਿਕਾਰੀ ਦੇ ਨਾਂ 'ਤੇ ਠੱਗੀ ਮਾਰ ਰਿਹਾ ਹੈ ਤੇ ਕੋਈ ਫੋਨ ਨੂੰ ਰਿਮੋਟ ਤੋਂ ਕੰਟਰੋਲ ਕਰਕੇ ਠੱਗੀ ਮਾਰ ਰਿਹਾ ਹੈ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਕਾਲ ਬਾਰੇ ਦੱਸਾਂਗੇ ਜੋ ਤੁਹਾਡੀ ਸਾਰੀ ਜ਼ਿੰਦਗੀ ਦੀ ਕਮਾਈ ਨੂੰ ਬਰਬਾਦ ਕਰ ਸਕਦੀ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਨ੍ਹਾਂ ਨੰਬਰਾਂ ਦੀ ਪਛਾਣ ਕੀਤੀ ਜਾਵੇ ਤੇ ਇਨ੍ਹਾਂ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਨੂੰ ਗਲਤੀ ਨਾਲ ਵੀ ਰਿਸੀਵ ਨਾ ਕੀਤਾ ਜਾਏ।

ਦਰਅਸਲ ਜੇਕਰ ਤੁਹਾਨੂੰ +84, +62, +60 ਤੋਂ ਸ਼ੁਰੂ ਹੋਣ ਵਾਲੇ ਨੰਬਰ ਤੋਂ ਕਾਲ ਆ ਰਹੀ ਹੈ ਤਾਂ ਇਸ ਨੂੰ ਭੁੱਲ ਕੇ ਨੀ ਹਲਕੇ ਵਿੱਚ ਨਾ ਲਵੋ। ਅਜਿਹੀਆਂ ਕਾਲਾਂ ਤੁਹਾਨੂੰ ਬੁਰੀ ਤਰ੍ਹਾਂ ਫਸਾ ਸਕਦੀਆਂ ਹਨ ਤੇ ਜ਼ਿੰਦਗੀ ਭਰ ਦੀ ਕਮਾਈ ਲੁੱਟ ਸਕਦੀਆਂ ਹਨ। ਇਸ ਸਬੰਧੀ ਸਰਕਾਰ ਵੱਲੋਂ ਕਈ ਵਾਰ ਅਲਰਟ ਜਾਰੀ ਕੀਤਾ ਜਾ ਚੁੱਕਾ ਹੈ। ਆਓ ਜਾਣਦੇ ਹਾਂ ਵਿਸਥਾਰ ਨਾਲ...

ਪਿਛਲੇ ਕੁਝ ਮਹੀਨਿਆਂ ਵਿੱਚ +84, +62, +60 ਤੋਂ ਸ਼ੁਰੂ ਹੋਣ ਵਾਲੇ ਵਟਸਐਪ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਵਿੱਚ ਭਾਰੀ ਵਾਧਾ ਹੋਇਆ ਹੈ। ਅਜਿਹੀਆਂ ਕਾਲਾਂ ਮਲੇਸ਼ੀਆ, ਕੀਨੀਆ, ਵੀਅਤਨਾਮ ਤੇ ਇਥੋਪੀਆ ਤੋਂ ਆ ਰਹੀਆਂ ਹਨ। ਇਨ੍ਹਾਂ ISD ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਆਮ ਤੌਰ 'ਤੇ ਵੀਡੀਓ ਕਾਲਾਂ ਹੁੰਦੀਆਂ ਹਨ। ਇਸ ਤੋਂ ਇਲਾਵਾ ਭਾਰਤੀ ਕੋਡ ਵਾਲੇ ਨੰਬਰਾਂ ਤੋਂ ਆਉਣ ਵਾਲੀਆਂ ਅਣਜਾਣ ਕਾਲਾਂ ਵੀ ਖਤਰਨਾਕ ਹਨ।

ਇਨ੍ਹਾਂ ਨੰਬਰਾਂ ਤੋਂ ਵੀਡੀਓ ਕਾਲਾਂ ਕੀਤੀਆਂ ਜਾ ਰਹੀਆਂ ਹਨ ਤੇ ਜਦੋਂ ਤੱਕ ਤੁਸੀਂ ਕਾਲ ਰਿਸੀਵ ਕਰਦੇ ਹੋ ਤੇ ਕੁਝ ਸਮਝ ਪਾਉਂਦੇ ਹੋ, ਉਦੋਂ ਤੱਕ ਇਹ ਸਾਈਬਰ ਠੱਗ ਆਪਣਾ ਕੰਮ ਕਰ ਚੁੱਕੇ ਹੁੰਦੇ ਹਨ। ਉਨ੍ਹਾਂ ਨੂੰ ਸਿਰਫ ਕੁਝ ਸਕਿੰਟਾਂ ਦੀ ਵੀਡੀਓ ਚਾਹੀਦੀ ਹੁੰਦੀ ਹੈ ਜਿਸ ਵਿੱਚ ਤੁਹਾਡਾ ਚਿਹਰਾ ਦਿਖਾਈ ਦੇ ਰਿਹਾ ਹੋਵੇ। ਇਸ ਤੋਂ ਬਾਅਦ ਤੁਹਾਡੇ ਚਿਹਰੇ ਨੂੰ ਐਡਿਟ ਕਰਕੇ ਅਸ਼ਲੀਲ ਵੀਡੀਓ ਤਿਆਰ ਕੀਤਾ ਜਾਂਦਾ ਹੈ ਤੇ ਫਿਰ ਤੁਹਾਨੂੰ ਬਲੈਕਮੇਲ ਕਰਨ ਦੀ ਖੇਡ ਸ਼ੁਰੂ ਹੋ ਜਾਂਦੀ ਹੈ। ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ।

ਇਸ ਤਰ੍ਹਾਂ ਦੇ ਘਪਲੇ ਨੂੰ ਲੈ ਕੇ WhatsApp ਨੇ ਕਿਹਾ ਹੈ ਕਿ ਜੇਕਰ ਤੁਹਾਨੂੰ ਕਿਸੇ ਅਣਜਾਣ ਨੰਬਰ ਤੋਂ ਕਾਲ ਆਉਂਦੀ ਹੈ ਤਾਂ ਉਸ ਨੂੰ ਰਿਸੀਵ ਨਾ ਕਰੋ। ਕਾਲ ਨੂੰ ਰੱਦ ਕਰਨ ਤੋਂ ਬਾਅਦ ਤੁਰੰਤ ਰਿਪੋਰਟ ਕਰੋ ਤੇ ਅਜਿਹੇ ਨੰਬਰ ਨੂੰ ਬਲਾਕ ਕਰੋ। ਇਸ ਤੋਂ ਇਲਾਵਾ ਇਨ੍ਹੀਂ ਦਿਨੀਂ ਨੌਕਰੀਆਂ ਨੂੰ ਲੈ ਕੇ ਵੀ ਅਜਿਹੇ ਫੋਨ ਆ ਰਹੇ ਹਨ। ਅਜਿਹੇ ਨੰਬਰਾਂ ਨੂੰ ਵੀ ਬਲੌਕ ਕਰ ਦਿਓ। ਹਾਲ ਹੀ ਵਿੱਚ ਵਟਸਐਪ ਨੇ ਇਸੇ ਤਰ੍ਹਾਂ ਦੇ ਸਪੈਮ ਲਈ 4.7 ਮਿਲੀਅਨ ਖਾਤਿਆਂ ਨੂੰ ਬਲੌਕ ਕੀਤਾ ਹੈ।

No comments