Breaking News

Electricity Meter: ਚੁੰਬਕ ਨਾਲ ਲੱਗ ਜਾਂਦੀ ਬਿਜਲੀ ਮੀਟਰ ਨੂੰ ਬ੍ਰੇਕ? ਜਾਣੋ ਕਿੰਨਾ ਕੁ ਕਾਰਗਰ ਦੇਸੀ ਜੁਗਾੜ

How to stop Electricity Meter: ਬਿਜਲੀ ਦੇ ਵਧਦੇ ਬਿੱਲਾਂ ਤੋਂ ਹਰ ਕੋਈ ਪ੍ਰੇਸ਼ਾਨ ਹੈ? ਇਸ ਕਰਕੇ ਲੋਕ ਬਿਜਲੀ ਦੇ ਬਿੱਲ ਨੂੰ ਘਟਾਉਣ ਦਾ ਕੋਈ ਨਾ ਕੋਈ ਤਰੀਕਾ ਲੱਭਦੇ ਰਹਿੰਦੇ ਹਨ। ਅਜਿਹੇ ਹੀ ਤਰੀਕਿਆਂ ਵਿੱਚ ਸ਼ਾਮਲ ਹੈ ਚੁੰਬਕ ਨਾਲ ਬਿਜਲੀ ਮੀਟਰ ਨੂੰ ਰੋਕਣਾ। ਇਸ ਬਾਰੇ ਅਕਸਰ ਹੀ ਸੋਸ਼ਲ ਮੀਡੀਆ ਉਪਰ ਚਰਚਾ ਛਿੜੀ ਰਹਿੰਦੀ ਹੈ।

ਦਰਅਸਲ ਅਜਿਹੇ ਬਹੁਤ ਸਾਰੇ ਲੋਕ ਹਨ ਜੋ ਮੀਟਰ ਵਿੱਚ ਚੁੰਬਕ ਲਗਾ ਕੇ ਬਿਜਲੀ ਦਾ ਬਿੱਲ ਘੱਟ ਕਰਨਾ ਚਾਹੁੰਦੇ ਹਨ, ਪਰ ਕੀ ਇਹ ਸੱਚ ਹੈ ਕਿ ਮੀਟਰ ਵਿੱਚ ਚੁੰਬਕ ਲਗਾਉਣ ਨਾਲ ਬਿਜਲੀ ਦਾ ਬਿੱਲ ਘੱਟ ਜਾਂਦਾ ਹੈ?ਆਓ ਇਸ ਲੇਖ ਵਿੱਚ ਵਿਸਥਾਰ ਵਿੱਚ ਜਾਣਦੇ ਹਾਂ।

ਦੱਸ ਦਈਏ ਕਿ ਬਿਜਲੀ ਮੀਟਰ ਇੱਕ ਅਜਿਹਾ ਯੰਤਰ ਹੈ ਜੋ ਤੁਹਾਡੀ ਬਿਜਲੀ ਦੀ ਖਪਤ ਦਾ ਰਿਕਾਰਡ ਰੱਖਦਾ ਹੈ। ਪੁਰਾਣੇ ਕਿਸਮ ਦੇ ਬਿਜਲੀ ਮੀਟਰ ਚੁੰਬਕੀ ਸਨ। ਇਸ ਲਈ ਉਨ੍ਹੀਂ ਦਿਨੀਂ ਲੋਕਾਂ ਦਾ ਮੰਨਣਾ ਸੀ ਕਿ ਇਨ੍ਹਾਂ ਮੀਟਰਾਂ ਵਿੱਚ ਚੁੰਬਕ ਲਗਾ ਕੇ ਮੀਟਰਾਂ ਦੀ ਰਫ਼ਤਾਰ ਨੂੰ ਮੱਠਾ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਮੀਟਰ ਘੱਟ ਬਿਜਲੀ ਦੀ ਖਪਤ ਦਿਖਾਏਗਾ ਤੇ ਬਿੱਲ ਵੀ ਘੱਟ ਆਏਗਾ।

ਇਸ ਕਰਕੇ ਹੀ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਫੈਲਾਈ ਜਾਂਦੀ ਹੈ ਕਿ ਮੀਟਰ ਵਿੱਚ ਚੁੰਬਕ ਲਗਾਉਣ ਨਾਲ ਬਿਜਲੀ ਦਾ ਬਿੱਲ ਘੱਟ ਜਾਵੇਗਾ। ਆਓ ਤੁਹਾਨੂੰ ਸੱਚ ਦੱਸੀਏ ਕਿ ਬਿਜਲੀ ਦੇ ਮੀਟਰ ਬਹੁਤ ਗੁੰਝਲਦਾਰ ਹੁੰਦੇ ਹਨ। ਇਨ੍ਹਾਂ ਵਿੱਚ ਕਈ ਤਰ੍ਹਾਂ ਦੇ ਸੈਂਸਰ ਤੇ ਇਲੈਕਟ੍ਰਾਨਿਕ ਉਪਕਰਨ ਲਗਾਏ ਗਏ ਹਨ। ਇਨ੍ਹਾਂ ਯੰਤਰਾਂ 'ਤੇ ਚੁੰਬਕ ਲਗਾਉਣ ਦਾ ਕੋਈ ਅਸਰ ਨਹੀਂ ਹੁੰਦਾ।

ਬਿਜਲੀ ਦੀ ਖਪਤ ਨੂੰ ਮਾਪਣ ਲਈ ਬਿਜਲੀ ਮੀਟਰ ਵਿੱਚ ਇੱਕ ਡਿਜੀਟਲ ਕਾਊਂਟਰ ਹੈ। ਇਹ ਕਾਊਂਟਰ ਬਿਜਲੀ ਦੇ ਪ੍ਰਵਾਹ ਨੂੰ ਮਾਪਦਾ ਹੈ ਤੇ ਬਿਜਲੀ ਦੀ ਖਪਤ ਦੇ ਅਨੁਸਾਰ ਰੀਡਿੰਗ ਲੈਂਦਾ ਹੈ। ਜਦੋਂ ਕਿ ਇਸ ਉਪਰ ਚੁੰਬਕ ਲਗਾਉਣ ਦਾ ਕੋਈ ਅਸਰ ਨਹੀਂ ਹੁੰਦਾ। ਵੈਸੇ ਵੀ ਮੀਟਰ ਵਿੱਚ ਚੁੰਬਕ ਲਗਾਉਣਾ ਸਜ਼ਾਯੋਗ ਜੁਰਮ ਹੈ। ਜੇਕਰ ਤੁਸੀਂ ਫੜੇ ਜਾਂਦੇ ਹੋ ਤਾਂ ਤੁਹਾਨੂੰ ਜੁਰਮਾਨਾ ਜਾਂ ਜੇਲ੍ਹ ਹੋ ਸਕਦੀ ਹੈ।

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://ift.tt/eTVGF1g 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।

No comments