Social media: ਸੋਸ਼ਲ ਮੀਡੀਆ ਦੇ ਸ਼ੌਕੀਨ ਸਾਵਧਾਨ! ਭੁੱਲ ਕੇ ਵੀ ਸ਼ੇਅਰ ਨਾ ਕਰੋ ਆਪਣੀ ਇਹ ਜਾਣਕਾਰੀ, ਨਹੀਂ ਤਾਂ ਹੋ ਜਾਓਗੇ ਬਰਬਾਦ

Social Media: ਅੱਜਕੱਲ੍ਹ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਨੂੰ ਸੋਸ਼ਲ ਮੀਡੀਆ ਦਾ ਬੁਖਾਰ ਚੜ੍ਹਿਆ ਹੋਇਆ ਹੈ। ਲੋਕ ਸਵੇਰ ਤੋਂ ਸ਼ਾਮ ਤੱਕ ਪਲ-ਪਲ ਦੀ ਜਾਣਕਾਰੀ ਸੋਸ਼ਲ ਮੀਡੀਆ ਉਪਰ ਸ਼ੇਅਰ ਕਰਦੇ ਰਹਿੰਦੇ ਹਨ। ਸ਼ਾਇਦ ਉਹ ਨਹੀਂ ਜਾਣਦੇ ਕਿ ਉਨ੍ਹਾਂ ਦੀ ਇਹ ਗਤੀਵਿਧੀ ਘਾਤਕ ਸਾਬਤ ਹੋ ਸਕਦੀ ਹੈ।

ਦਰਅਸਲ ਮੌਜੂਦਾ ਦੌਰ ਵਿੱਚ ਅਪਰਾਧੀਆਂ ਨੇ ਪੈਸੇ ਦੀ ਧੋਖਾਧੜੀ ਤੇ ਬਲੈਕਮੇਲਿੰਗ ਵਰਗੇ ਅਪਰਾਧ ਲਈ ਸੋਸ਼ਲ ਮੀਡੀਆ ਨੂੰ ਹਥਿਆਰ ਵਾਂਗ ਵਰਤਣ ਲੱਗੇ ਹਨ। ਉਹ ਸੋਸ਼ਲ ਮੀਡੀਆ ਰਾਹੀਂ ਹੀ ਆਮ ਨਾਗਰਿਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਇਨ੍ਹਾਂ ਤੋਂ ਬਚਣ ਲਈ ਆਮ ਨਾਗਰਿਕਾਂ ਨੂੰ ਬੇਹੱਦ ਚੌਕਸੀ ਦੀ ਜ਼ਰੂਰਤ ਹੈ। ਇਸ ਲਈ ਕੁਝ ਗੱਲਾਂ ਦਾ ਖਿਆਲ ਰੱਖਣਾ ਬੇਹੱਦ ਜ਼ਰੂਰੀ ਹੈ।

ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਦੇ ਸਮੇਂ, ਆਪਣੀ ਤੇ ਆਪਣੇ ਰਿਸ਼ਤੇਦਾਰਾਂ ਦੀ ਨਿੱਜੀ ਜਾਣਕਾਰੀ ਜਿਵੇਂ ਜਨਮ ਮਿਤੀ, ਪਤਾ, ਫ਼ੋਨ ਨੰਬਰ, ਬੈਂਕ ਖਾਤਾ, ਪਿੰਨ, ਕ੍ਰੈਡਿਟ/ਡੈਬਿਟ ਕਾਰਡ ਨੰਬਰ, ਓਟੀਪੀ ਤੇ ਛੁੱਟੀਆਂ ਵਿੱਚ ਘੁੰਮਣ ਦੇ ਪਲਾਨ ਤੇ ਤਸਵੀਰਾਂ ਆਦਿ ਨੂੰ ਸਾਂਝਾ ਨਾ ਕਰੋ। ਇਸ ਤੋਂ ਇਲਾਵਾ ਸੋਸ਼ਲ ਨੈੱਟਵਰਕਿੰਗ ਸਾਈਟਾਂ 'ਤੇ ਅਣਜਾਣ ਲੋਕਾਂ ਦੀ ਦੋਸਤੀ ਦੀ ਬੇਨਤੀ ਨੂੰ ਸਵੀਕਾਰ ਨਾ ਕਰੋ।

ਇਸੇ ਤਰ੍ਹਾਂ ਔਨਲਾਈਨ ਉਪਭੋਗਤਾਵਾਂ 'ਤੇ ਭਰੋਸਾ ਨਾ ਕਰੋ ਜਦੋਂ ਤੱਕ ਤੁਸੀਂ ਉਨ੍ਹਾਂ ਨੂੰ ਸਹੀ ਤਰ੍ਹਾਂ ਨਹੀਂ ਜਾਣਦੇ। ਸਾਈਬਰ ਅਪਰਾਧੀ ਤੁਹਾਡੇ ਨਜ਼ਦੀਕੀ ਰਿਸ਼ਤੇਦਾਰ ਹੋਣ ਦਾ ਦਿਖਾਵਾ ਵੀ ਕਰ ਸਕਦੇ ਹਨ ਤੇ ਪੈਸੇ ਦੀ ਧੋਖਾਧੜੀ ਕਰ ਸਕਦੇ ਹਨ। ਆਪਣੀਆਂ ਸੰਵੇਦਨਸ਼ੀਲ ਨਿੱਜੀ ਫੋਟੋਆਂ ਤੇ ਵੀਡੀਓਜ਼ ਨੂੰ ਸੋਸ਼ਲ ਮੀਡੀਆ 'ਤੇ ਅੱਪਲੋਡ ਜਾਂ ਸਾਂਝਾ ਨਾ ਕਰੋ।

ਇਸ ਤੋਂ ਇਲਾਵਾ ਸੋਸ਼ਲ ਮੀਡੀਆ ਐਪਸ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ, ਵਟਸਐਪ ਆਦਿ 'ਤੇ ਸਹੀ ਪ੍ਰਾਈਵੇਸੀ ਸੈਟਿੰਗਾਂ ਦੀ ਚੋਣ ਕਰੋ। ਹਮੇਸ਼ਾ ਵੱਡੇ ਅੱਖਰਾਂ, ਛੋਟੇ ਅੱਖਰਾਂ, ਨੰਬਰਾਂ ਤੇ ਵਿਸ਼ੇਸ਼ ਅੱਖਰਾਂ ਦੀ ਵਰਤੋਂ ਕਰਕੇ ਮਜ਼ਬੂਤ ਪਾਸਵਰਡ ਦੀ ਵਰਤੋਂ ਕਰੋ। ਸੋਸ਼ਲ ਨੈੱਟਵਰਕਿੰਗ ਤੱਕ ਪਹੁੰਚ ਕਰਨ ਲਈ ਪਬਲਿਕ ਕੰਪਿਊਟਰ, ਸਾਈਬਰ ਕੈਫੇ ਦੀ ਵਰਤੋਂ ਨਾ ਕਰੋ। ਫ਼ੋਨ ਜਾਂ ਚੈਟ ਰਾਹੀਂ ਤੁਹਾਡੇ ਨਾਲ ਸੰਪਰਕ ਕਰਨ ਦਾ ਲਾਲਚ ਦੇ ਕੇ ਭੇਜੇ ਵੈੱਬਲਿੰਕਸ ਜਾਂ ਹਾਈਪਰ ਲਿੰਕਾਂ 'ਤੇ ਕਲਿੱਕ ਨਾ ਕਰੋ।

ਬਹੁਤ ਸਾਰੀਆਂ ਸੋਸ਼ਲ ਨੈਟਵਰਕਿੰਗ ਸਾਈਟਾਂ ਤੁਹਾਨੂੰ ਥਰਡ ਪਾਰਟੀ ਦੀਆਂ ਐਪਾਂ ਨੂੰ ਡਾਊਨਲੋਡ ਕਰਨ ਲਈ ਉਤਸ਼ਾਹਿਤ ਕਰਦੀਆਂ ਹਨ, ਜੋ ਤੁਹਾਡੀ ਡਿਵਾਈਸ ਨੂੰ ਰਿਮੋਟ ਉਪਰ ਲੈ ਕੇ ਤੁਹਾਡੇ ਨਿੱਜੀ ਡੇਟਾ ਤੇ UPI ਨੂੰ ਲੈ ਕੇ ਵਿੱਤੀ ਨੁਕਸਾਨ ਦਾ ਕਾਰਨ ਬਣ ਸਕਦੀਆਂ ਹਨ। ਜੇਕਰ ਕੋਈ ਅਪਮਾਨਜਨਕ ਪੋਸਟਾਂ ਪੋਸਟ ਕਰਦਾ ਹੈ, ਤਾਂ ਰਿਪੋਰਟ ਕਰਨ ਵਿੱਚ ਸੰਕੋਚ ਨਾ ਕਰੋ। ਰਿਪੋਰਟ ਕਰਨ ਲਈ, ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਸਾਈਬਰ ਸੈੱਲ ਤੇ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 'ਤੇ ਕਾਲ ਕਰੋ ਜਾਂ ਸਾਈਬਰ ਅਪਰਾਧ ਦੀ ਅਧਿਕਾਰਤ ਵੈੱਬਸਾਈਟ 'ਤੇ ਲੌਗਇਨ ਕਰੋ।

No comments